Join WhatsApp

Join Now

ਅਵਸਥੀ ਜਠੇਰਿਆਂ ਦੀ ਮੇਲ ਹੋਏਗੀ 22 ਜੁਲਾਈ ਨੂੰ ਪਿੰਡ ਵੀਲਾ ਬੱਜੂ (ਗੁਰਦਾਸਪੁਰ) ਵਿਖੇ

On: ਜੁਲਾਈ 19, 2026 9:23 ਬਾਃ ਦੁਃ

 

ਅਵਸਥੀ ਜਠੇਰਿਆਂ ਦੀ ਮੇਲ ਹੋਏਗੀ 22 ਜੁਲਾਈ ਨੂੰ ਪਿੰਡ ਵੀਲਾ ਬੱਜੂ (ਗੁਰਦਾਸਪੁਰ) ਵਿਖੇ

ਅੰਮ੍ਰਿਤਸਰ 17 ਜੁਲਾਈ 2026- ਅਵਸਥੀ ਜਠੇਰਿਆਂ ਦੀ ਮੇਲ 22 ਜੁਲਾਈ ਦਿਨ ਬੁੱਧਵਾਰ ਨੂੰ ਪਿੰਡ ਵੀਲਾ ਬੱਜੂ ਤਹਿਸੀਲ ਬਟਾਲਾ ਜਿਲਾ ਗੁਰਦਾਸਪੁਰ ਵਿਖੇ ਹੋਏਗੀ ਇਸ ਮੇਲ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਲ ਦੇ ਪ੍ਰਬੰਧਕ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਇਸ ਮੇਲ ਦੀ ਸ਼ੁਰੂਆਤ ਉਹਨਾਂ ਦੇ ਪਿਤਾ ਜੀ ਸ਼੍ਰੀ ਕਿਸੌ਼ਰੀ ਲਾਲ ਪੁੱਤਰ ਸ੍ਰੀ ਹਰਬੰਸ ਲਾਲ ਅਵਸਥੀ ਜੀ ਨੇ ਅੱਜ ਤੋਂ ਲਗਭਗ 26 ਕ ਸਾਲ ਪਹਿਲਾਂ ਕੀਤੀ ਸੀ ਮੇਲ ਕਰਾਉਣ ਦਾ ਪ੍ਰਮੁੱਖ ਉਦੇਸ਼ ਅਵਸਥੀ ਪਰਿਵਾਰਾਂ ਨੂੰ ਆਪਸ ਵਿੱਚ ਜੋੜਨਾ ਅਤੇ ਆਪਣੇ ਵੱਡ ਵਡੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਪ੍ਰਮੁੱਖ ਰਿਹਾ ਹੈ ।ਇਹ ਮੇਲ ਲਗਾਤਾਰ ਸਫਲਤਾ ਦੇ ਨਾਲ ਚੱਲ ਰਹੀ ਹੈ ਅਤੇ ਪਰਿਵਾਰਾਂ ਨੂੰ ਆਪਸ ਵਿੱਚ ਮਿਲਣ ਦਾ ਮੌਕਾ ਦਿੰਦੀ ਹੈ।

ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦੇ ਛੋਟੇ ਭਰਾ ਇਸ ਕੰਮ ਵਿੱਚ ਪੂਰੀ ਤਰ੍ਹਾਂ ਮਦਦ ਕਰਦੇ ਹਨ ਅਤੇ ਮੇਲ ਵਿੱਚ ਦਿੱਲੀ, ਮੁੰਬਈ ਅੰਬਾਲਾ, ਪਠਾਨਕੋਟ, ਗੁਰਦਾਸਪੁਰ, ਬਟਾਲਾ, ਪੰਜਾਬ ਦੇ ਵੱਖ-ਵੱਖ ਕੋਨਿਆਂ ਅਤੇ ਵਿਦੇਸ਼ਾਂ ਤੋਂ ਲੋਕ ਸ਼ਾਮਿਲ ਹੁੰਦੇ ਹਨ ਅਤੇ ਆਪਣੇ ਬਜ਼ੁਰਗਾਂ ਨੂੰ ਯਾਦ ਕਰਦੇ ਹਨ। ਇਸ ਦਿਨ ਇੱਕ ਵੱਡਾ ਲੰਗਰ ਭੰਡਾਰਾ ਵੀ ਕੀਤਾ ਜਾਂਦਾ ਹੈ।

ਉਹਨਾਂ ਦੱਸਿਆ ਕਿ ਉਹਨਾਂ ਦੇ ਨਾਲ ਇਸ ਮੇਲ ਨੂੰ ਸਫਲਤਾ ਪੂਰਵਕ ਨਪੇਰੇ ਚਾੜਨ ਲਈ ਉਹਨਾਂ ਦੇ ਭਰਾ ਨਰੇਸ਼ ਕੁਮਾਰ, ਕੁਲਦੀਪ ਕੁਮਾਰ, ਰਮਨ ਅਵਸਥੀ ਅਮਰਜੀਤ ਅਵਸਥੀ, ਵਰਿੰਦਰ ਕੁਮਾਰ, ਮਾਨਵ ਅਵਸਥੀ, ਗਰੀਸ਼ ਅਵਸਥੀ ,ਓਮ ਪ੍ਰਕਾਸ਼, ਰਜਿੰਦਰ ਕੁਮਾਰ, ਪ੍ਰਦੀਪ ਕੁਮਾਰ, ਸੁਭਾਸ਼ ਚੰਦਰ, ਚੰਦਨ ਅਵਸਥੀ, ਰਾਹੁਲ ਅਵਸਥੀ, ਅਜੇ ਅਵਸਥੀ, ਅਤੇ ਸਮੂਹ ਅਵਸਥੀ ਪਰਿਵਾਰ ਦੇ ਮੈਂਬਰ ਸਾਹਿਬਾਨ ਮਦਦ ਕਰਦੇ ਹਨ ਅਤੇ ਸਫਲਤਾ ਪੂਰਵਕ ਮੇਲ ਕਰਾਉਣ ਵਿੱਚ ਯੋਗਦਾਨ ਪਾਉਂਦੇ ਹਨ। ਸੋ ਉਹਨਾਂ ਸਾਰੇ ਅਵਸਥੀ ਪਰਿਵਾਰਾਂ ਨੂੰ ਵੱਡੀ ਗਿਣਤੀ ਵਿੱਚ ਮੇਲ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ।

 

More

ਅਧਿਆਪਕ ਭਰਤੀ ਘੁਟਾਲਾ! ਮੋਹਾਲੀ ਕੋਰਟ ਨੇ ਸੁਪਰਡੈਂਟ ਨੂੰ ਸੁਣਾਈ ਕੈਦ ਦੀ ਸਜ਼ਾ

ਆਂਗਣਵਾੜੀ ਵਰਕਰਾਂ ਦਾ AAP ਸਰਕਾਰ ਵਿਰੁੱਧ ਮੋਰਚਾ! ਮਾਣ-ਭੱਤਾ ਦੁੱਗਣਾ ਕਰਨ ਅਤੇ CM ਨਾਲ ਮੀਟਿੰਗ ਦੀ ਮੰਗ ਲਈ 19 ਸਤੰਬਰ ਨੂੰ ਪੰਜਾਬ ਭਰ ‘ਚ ਦਿੱਤੇ ਜਾਣਗੇ ਮੰਗ ਪੱਤਰ-ਮੈਡਮ ਛੀਨਾ

ਰੋਟਰੀ ਕਲੱਬ ਆਸਥਾ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਦੇ ਹੋਏ 2 ਮਰੀਜ਼ਾਂ ਦੀਆਂ ਅੱਖਾਂ ਦਾ ਮੁਫ਼ਤ ਆਪਰੇਸ਼ਨ ਕਰਵਾਇਆ ਗਿਆ

Punjab News: 15 ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸੀਟੂ ਛੱਡ ਕੇ ਸਰਵ ਯੂਨੀਅਨ ‘ਚ ਸ਼ਾਮਲ

ਪੰਜਾਬ ਦੀ ਖੱਬੀ ਲਹਿਰ ਬਾਰੇ ਕੰਗਣੀਵਾਲ ਵੱਲੋਂ ਕੀਤੇ ਖੋਜ ਕਾਰਜ ਦੀ ਪੰਜਵੀਂ ਜਿਲਦ ਪ੍ਰਕਾਸ਼ਿਤ

ਇੰਜੀਨੀਅਰ ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵੱਲੋਂ ਧੂੰਮਧਾਮ ਨਾਲ ਮਨਾਇਆ ਗਿਆ ਅਧਿਆਪਕ ਦਿਵਸ

Leave a Comment