ਭਗਵੰਤ ਮਾਨ ਨੂੰ ਸ਼ਰਮ ਆਉਣੀ ਚਾਹੀਦੀ! ਸੁਖਬੀਰ ਬਾਦਲ ਦਾ ਮਾਨ ਸਰਕਾਰ ‘ਤੇ ਵੱਡਾ ਹਮਲਾ; ਕਿਹਾ- “40°C ਦੀ ਗਰਮੀ ‘ਚ ਪੰਜਾਬ ਨੂੰ ਹਨੇਰੇ ‘ਚ ਧੱਕਿਆ

On: ਅਪ੍ਰੈਲ 28, 2026 10:38 ਪੂਃ ਦੁਃ

 

ਭਗਵੰਤ ਮਾਨ ਨੂੰ ਸ਼ਰਮ ਆਉਣੀ ਚਾਹੀਦੀ! ਸੁਖਬੀਰ ਬਾਦਲ ਦਾ ਮਾਨ ਸਰਕਾਰ ‘ਤੇ ਵੱਡਾ ਹਮਲਾ; ਕਿਹਾ- “40°C ਦੀ ਗਰਮੀ ‘ਚ ਪੰਜਾਬ ਨੂੰ ਹਨੇਰੇ ‘ਚ ਧੱਕਿਆ

2027 ‘ਚ ਅਕਾਲੀ ਦਲ ਮੁੜ ਬਣਾਏਗਾ ਬਿਜਲੀ ਸਰਪਲੱਸ

ਚੰਡੀਗੜ੍ਹ 28 ਅਪ੍ਰੈਲ 2026: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿੱਚ ਲੱਗ ਰਹੇ ਬਿਜਲੀ ਦੇ ਲੰਬੇ ਕੱਟਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਦੀ ਨਲਾਇਕੀ ਕਾਰਨ ਪੰਜਾਬੀ ਇਸ ਭਿਆਨਕ ਗਰਮੀ ਵਿੱਚ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ।

ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਪਾਰਾ 40 ਡਿਗਰੀ ਸੈਲਸੀਅਸ ਤੋਂ ਪਾਰ ਜਾ ਰਿਹਾ ਹੈ, ਉਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਨੂੰ ਬਿਜਲੀ ਦੇ ਕੱਟਾਂ ਰਾਹੀਂ ਹਨੇਰੇ ਵਿੱਚ ਧੱਕ ਦਿੱਤਾ ਹੈ।

ਉਨ੍ਹਾਂ ਕਿਹਾ, ਬਿਜਲੀ ਨਾ ਆਉਣ ਕਾਰਨ ਘਰਾਂ ਵਿੱਚ ਪੱਖੇ ਅਤੇ ਕੂਲਰ ਬੰਦ ਹਨ, ਜਿਸ ਨਾਲ ਬੱਚੇ ਅਤੇ ਬਜ਼ੁਰਗ ਬੇਹਾਲ ਹਨ। ਉਦਯੋਗਿਕ ਇਕਾਈਆਂ ਬੰਦ ਹੋ ਰਹੀਆਂ ਹਨ ਅਤੇ ਕਿਸਾਨਾਂ ਨੂੰ ਖੇਤੀ ਲਈ ਲੋੜੀਂਦੀ ਬਿਜਲੀ ਨਹੀਂ ਮਿਲ ਰਹੀ।

“ਚਾਰ ਸਾਲਾਂ ‘ਚ ਇੱਕ ਵੀ ਯੂਨਿਟ ਬਿਜਲੀ ਪੈਦਾ ਨਹੀਂ ਕੀਤੀ”

ਅਕਾਲੀ ਦਲ ਦੇ ਪ੍ਰਧਾਨ ਨੇ ਇਲਜ਼ਾਮ ਲਾਇਆ ਕਿ ਮੌਜੂਦਾ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਸੂਬੇ ਦੇ ਬਿਜਲੀ ਢਾਂਚੇ ਵਿੱਚ ਇੱਕ ਵੀ ਨਵਾਂ ਯੂਨਿਟ ਸ਼ਾਮਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਿਰਫ਼ ਝੂਠੇ ਇਸ਼ਤਿਹਾਰਾਂ ਅਤੇ ਵਾਅਦਿਆਂ ਨਾਲ ਲੋਕਾਂ ਦੇ ਘਰਾਂ ਵਿੱਚ ਬੱਤੀ ਨਹੀਂ ਜਗ ਸਕਦੀ।

ਆਪਣੇ ਕਾਰਜਕਾਲ ਨੂੰ ਯਾਦ ਕਰਦਿਆਂ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਨੂੰ ‘ਬਿਜਲੀ ਸਰਪਲੱਸ’ (Energy Surplus) ਅਤੇ ਕੱਟ-ਮੁਕਤ ਸੂਬਾ ਬਣਾਇਆ ਗਿਆ ਸੀ।

ਉਨ੍ਹਾਂ ਦਾਅਵਾ ਕੀਤਾ ਕਿ, ਅਕਾਲੀ ਦਲ ਨੇ ਨਵੇਂ ਥਰਮਲ ਪਲਾਂਟ ਅਤੇ ਸੋਲਰ ਪਲਾਂਟ ਸਥਾਪਿਤ ਕੀਤੇ ਸਨ। ਪੰਜਾਬੀਆਂ ਨੂੰ 24×7 ਨਿਰੰਤਰ ਬਿਜਲੀ ਸਪਲਾਈ ਯਕੀਨੀ ਬਣਾਈ ਗਈ ਸੀ। ਕਾਂਗਰਸ ਅਤੇ ਹੁਣ ‘ਆਪ’ ਨੇ ਉਸ ਸਥਾਪਿਤ ਢਾਂਚੇ ਨੂੰ ਤਬਾਹ ਕਰ ਦਿੱਤਾ ਹੈ।

ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨਾਲ ਵਾਅਦਾ ਕੀਤਾ ਕਿ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੇ ਹੀ ਪੰਜਾਬ ਨੂੰ ਇੱਕ ਵਾਰ ਫਿਰ ਬਿਜਲੀ ਦੇ ਖੇਤਰ ਵਿੱਚ ਆਤਮ-ਨਿਰਭਰ ਬਣਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਅਸੀਂ ਹਰ ਘਰ, ਦੁਕਾਨ, ਦਫ਼ਤਰ ਅਤੇ ਉਦਯੋਗ ਲਈ ਬਿਨਾਂ ਕਿਸੇ ਕੱਟ ਦੇ 24 ਘੰਟੇ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹਾਂ।

 

Join WhatsApp

Join Now

Leave a Comment