Join WhatsApp

Join Now

ਵੱਡੀ ਖ਼ਬਰ: ਕਰੋੜਾਂ ਦੇ ਭ੍ਰਿਸ਼ਟਾਚਾਰ ਮਾਮਲੇ ‘ਚ ਸਾਬਕਾ CMD ਪੰਜਾਬ ਸਮੇਤ 3 ਮੁਲਜ਼ਮ ਗ੍ਰਿਫ਼ਤਾਰ

On: ਮਈ 20, 2026 3:04 ਬਾਃ ਦੁਃ

 

ਵੱਡੀ ਖ਼ਬਰ: ਪੰਜਾਬ ਵਿਜੀਲੈਂਸ ਵੱਲੋਂ ਕਰੋੜਾਂ ਦੇ ਭ੍ਰਿਸ਼ਟਾਚਾਰ ਮਾਮਲੇ ‘ਚ ਸਾਬਕਾ CMD ਸਮੇਤ 3 ਮੁਲਜ਼ਮ ਗ੍ਰਿਫ਼ਤਾਰ

ਨਿਯਮਾਂ ਨੂੰ ਛਿੱਕੇ ਟੰਗ ਕੇ ਖੇਤਾਂ ਵਿਚਕਾਰ ਬਣਾਇਆ 66 KV ਸਬਸਟੇਸ਼ਨ; ਨਿੱਜੀ ਬਿਲਡਰ ਨੂੰ ਪਹੁੰਚਾਇਆ ਕਰੋੜਾਂ ਦਾ ਫਾਇਦਾ

ਸਾਲ 2021 ਦੀ ਵਿਜੀਲੈਂਸ ਜਾਂਚ ਦੇ ਸਿੱਟਿਆਂ ਤੋਂ ਬਾਅਦ ਆਰਥਿਕ ਅਪਰਾਧ ਵਿੰਗ (EO-Wing) ਲੁਧਿਆਣਾ ਨੇ ਦਰਜ ਕੀਤਾ ਕੇਸ

ਲੁਧਿਆਣਾ/ਚੰਡੀਗੜ੍ਹ, 20 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ (ਲੁਧਿਆਣਾ) ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਪਾਵਰਕਾਮ (PSPCL) ਦੇ ਸਾਬਕਾ ਮੁੱਖ ਪ੍ਰਬੰਧ ਨਿਰਦੇਸ਼ਕ (CMD) ਕੇ.ਡੀ. ਚੌਧਰੀ, ਸਾਬਕਾ ਸੀਨੀਅਰ ਐਕਸੀਅਨ ਸੰਜੀਵ ਪ੍ਰਭਾਕਰ ਅਤੇ ਇੱਕ ਨਿੱਜੀ ਕੋਲੋਨਾਈਜ਼ਰ ਅਮਿਤ ਗਰਗ (ਡਾਇਰੈਕਟਰ, ਮੈਸਰਜ਼ ਦਾਮਿਨੀ ਰਿਜ਼ੋਰਟ ਐਂਡ ਬਿਲਡਰਜ਼ ਪ੍ਰਾਈਵੇਟ ਲਿਮਟਿਡ, ਲੁਧਿਆਣਾ) ਨੂੰ ਗ੍ਰਿਫ਼ਤਾਰ ਕੀਤਾ ਹੈ।

ਇਨ੍ਹਾਂ ਸਾਰਿਆਂ ਖ਼ਿਲਾਫ਼ 10 ਮਈ 2021 ਨੂੰ ਸ਼ੁਰੂ ਹੋਈ ਵਿਜੀਲੈਂਸ ਜਾਂਚ ਨੰਬਰ 05 ਦੇ ਸਿੱਟਿਆਂ ਦੇ ਆਧਾਰ ‘ਤੇ ਆਰਥਿਕ ਅਪਰਾਧ ਵਿੰਗ ਲੁਧਿਆਣਾ ਵਿਖੇ ਅਪਰਾਧਿਕ ਮੁਕੱਦਮਾ ਦਰਜ ਕੀਤਾ ਗਿਆ ਹੈ।

ਪੰਜਾਬ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਮਾਮਲੇ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਇਹ ਪੂਰਾ ਘੁਟਾਲਾ 66 ਕੇਵੀ (KV) ਬਸੰਤ ਐਵੇਨਿਊ ਸਬ-ਸਟੇਸ਼ਨ ਦੀ ਸਥਾਪਨਾ ਨਾਲ ਜੁੜਿਆ ਹੋਇਆ ਹੈ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਸੰਤ ਐਵੇਨਿਊ ਦੇ ਕੋਲੋਨਾਈਜ਼ਰ ਅਮਿਤ ਗਰਗ ਨੇ ਪੀ.ਐਸ.ਪੀ.ਸੀ.ਐਲ. ਦੇ ਤਤਕਾਲੀ ਫੀਲਡ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਆਪਣੀ ਨਿੱਜੀ ਕਲੋਨੀ ਦੇ ਅੰਦਰ 1015 ਵਰਗ ਗਜ਼ ਜਗ੍ਹਾ ਵਿੱਚ ਉਕਤ 66 ਕੇਵੀ ਸਬਸਟੇਸ਼ਨ ਸਥਾਪਤ ਕਰਵਾ ਲਿਆ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਸਾਰੀਆਂ ਕਲੋਨੀਆਂ ਆਪਸ ਵਿੱਚ ਜੁੜੀਆਂ ਅਤੇ ਨਾਲ-ਨਾਲ ਸਥਿਤ ਹਨ। ਜੇਕਰ ਉਸ ਸਮੇਂ ਦੇ ਉੱਚ ਅਧਿਕਾਰੀਆਂ ਨੇ ਫੀਲਡ ਸਟਾਫ਼ ਨੂੰ ਕਲੋਨਾਈਜ਼ਰ ਦੀਆਂ ਸਾਰੀਆਂ ਕਲੋਨੀਆਂ ਦੀ ਐਨ.ਓ.ਸੀ. (NOC) ਦੀ ਸਹੀ ਤਸਦੀਕ ਕਰਨ ਦੇ ਨਿਰਦੇਸ਼ ਦਿੱਤੇ ਹੁੰਦੇ, ਤਾਂ ਸਾਰਾ ਬਿਜਲੀ ਲੋਡ ਇਕੱਠਾ ਗਿਣਿਆ ਜਾਣਾ ਸੀ।

ਅਜਿਹੀ ਸਥਿਤੀ ਵਿੱਚ ਨਿਯਮਾਂ ਅਨੁਸਾਰ ਇਸ 66 ਕੇਵੀ ਸਬਸਟੇਸ਼ਨ ਦੀ ਸਾਰੀ ਲਾਗਤ ਕਲੋਨਾਈਜ਼ਰ ਦੁਆਰਾ ਖੁਦ ਸਹਿਣ ਕੀਤੀ ਜਾਣੀ ਸੀ, ਪਰ ਅਧਿਕਾਰੀਆਂ ਨੇ ਨਿੱਜੀ ਹਿੱਤਾਂ ਲਈ ਸਰਕਾਰ ਨੂੰ ਮਾਲੀ ਨੁਕਸਾਨ ਪਹੁੰਚਾ ਕੇ ਬਿਲਡਰ ਨੂੰ ਸਿੱਧਾ ਲਾਭ ਪਹੁੰਚਾਇਆ।

ਵਿਜੀਲੈਂਸ ਦੀ ਜਾਂਚ ਮੁਤਾਬਕ ਇਸ ਪ੍ਰੋਜੈਕਟ ਵਿੱਚ ਬਿਜਲੀ ਮੰਤਰਾਲੇ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਹੈਰਾਨੀ ਦੀ ਗੱਲ ਇਹ ਹੈ ਕਿ ਉਕਤ 66 ਕੇਵੀ ਬਸੰਤ ਐਵੇਨਿਊ ਸਬਸਟੇਸ਼ਨ ਤੱਕ ਪਹੁੰਚਣ ਲਈ ਅੱਜ ਵੀ ਕੋਈ ਪੱਕੀ ਸੜਕ ਨਹੀਂ ਹੈ।

ਇਹ ਸਬਸਟੇਸ਼ਨ ਪੱਖੋਵਾਲ ਲਿੰਕ ਰੋਡ ਤੋਂ ਲਗਭਗ 3 ਕਿਲੋਮੀਟਰ ਦੂਰ ਅਣ-ਵਿਕਸਿਤ ਕਲੋਨੀਆਂ ਅਤੇ ਖੇਤਾਂ ਦੇ ਵਿਚਕਾਰ ਸਥਿਤ ਹੈ। ਇਸ ਅਹਿਮ ਤੱਥ ਦਾ ਜ਼ਿਕਰ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਤਤਕਾਲੀ ਸੀਐਮਡੀ ਕੇ.ਡੀ. ਚੌਧਰੀ ਦੁਆਰਾ ਪ੍ਰਸਤਾਵ ਫਾਈਲ ਜਾਂ ਕਿਸੇ ਵੀ ਦਫ਼ਤਰੀ ਰਿਕਾਰਡ ਵਿੱਚ ਨਹੀਂ ਕੀਤਾ ਗਿਆ ਸੀ।

ਜਾਂਚ ਵਿੱਚ ਇਹ ਸਾਬਿਤ ਹੋਇਆ ਹੈ ਕਿ ਉਸ ਸਮੇਂ ਫੀਲਡ ਵਿੱਚ ਤਾਇਨਾਤ ਐਕਸੀਅਨ ਸੰਜੀਵ ਪ੍ਰਭਾਕਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੁਆਰਾ ਭੇਜੇ ਗਏ ਗਲਤ ਪ੍ਰਸਤਾਵ ਨੂੰ ਤਤਕਾਲੀ ਮੁੱਖ ਪ੍ਰਬੰਧ ਨਿਰਦੇਸ਼ਕ ਕੇ.ਡੀ. ਚੌਧਰੀ ਨੇ ਸਾਰੀਆਂ ਕਮੀਆਂ, ਨਿਯਮਾਂ ਅਤੇ ਨਕਾਰਾਤਮਕ ਟਿੱਪਣੀਆਂ ਨੂੰ ਅੱਖੋਂ-ਪਰੋਖੇ ਕਰਕੇ ਤੁਰੰਤ ਮਨਜ਼ੂਰੀ ਦੇ ਦਿੱਤੀ ਸੀ।

ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਦੋਸ਼ੀ ਕੇ.ਡੀ. ਚੌਧਰੀ, ਸੰਜੀਵ ਪ੍ਰਭਾਕਰ ਅਤੇ ਅਮਿਤ ਗਰਗ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਪੁੱਛਗਿੱਛ ਦੌਰਾਨ ਪੀ.ਐਸ.ਪੀ.ਸੀ.ਐਲ. ਦੇ ਹੋਰਨਾਂ ਸ਼ਾਮਲ ਅਧਿਕਾਰੀਆਂ ਅਤੇ ਕਰੋੜਾਂ ਰੁਪਏ ਦੇ ਲੈਣ-ਦੇਣ ਦੇ ਖੁਲਾਸੇ ਕੀਤੇ ਜਾ ਸਕਣ। ਮਾਮਲੇ ਦੀ ਅਗਲੇਰੀ ਜਾਂਚ ਬਾਰੀਕੀ ਨਾਲ ਜਾਰੀ ਹੈ।

 

More

Exclusive Report: LPU ‘ਚ ਲੜਕੀ ਨਾਲ ਰੇਪ: ਇਨਸਾਫ਼ ਮੰਗਦੇ ਵਿਦਿਆਰਥੀਆਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ; ਗੋਦੀ ਮੀਡੀਆ ਨੇ ਪ੍ਰਦਰਸ਼ਨਕਾਰੀ ਸਟੂਡੈਂਟਸ ਨੂੰ ਕਿਹਾ ‘ਗੁੰਡੇ’

LPU ‘ਚ ਲੜਕੀ ਨਾਲ ਬਲਾਤਕਾਰ ਤੋਂ ਬਾਅਦ ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ! ਪੁਲਿਸ ਨੇ ਕੀਤਾ ਲਾਠੀਚਾਰਜ ਤਾਂ ਵਿਦਿਆਰਥੀਆਂ ਨੇ ਸਾੜੀਆਂ ਪੁਲਿਸ ਦੀਆਂ ਗੱਡੀਆਂ!

Big Update: ਪੰਜਾਬ ਸਰਕਾਰ ਨੇ 28 ਸਤੰਬਰ ਦੀ ਛੁੱਟੀ ਦਾ ਨਹੀਂ ਕੀਤਾ ਐਲਾਨ; ਵਾਇਰਲ ਪੱਤਰ ਜਾਅਲੀ

ਪੰਜਾਬ ‘ਚ 7 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ

ਵੱਡੀ ਖ਼ਬਰ: ਪੰਜਾਬ ਪੁਲਿਸ ਦੀ ਲੇਡੀ ਅਫ਼ਸਰ ਸਮੇਤ ਦੋ ਮੁਲਾਜ਼ਮ ਰਿਸ਼ਵਤ ਲੈਂਦੇ ਗ੍ਰਿਫ਼ਤਾਰ; 80,000 ਰੁਪਏ ‘ਚ ਹੋਈ ਸੀ ਗਿੱਟ-ਮਿੱਟ

Punjab News: ਮੰਤਰੀਆਂ ਦੇ ਸਰਕਾਰੀ ਮਕਾਨਾਂ ’ਤੇ ਦਿੱਲੀ ਨਾਲ ਜੁੜੇ ਲੋਕਾਂ ਦੀ ਪਹੁੰਚ ਕਿਵੇਂ ਬਣੀ? ਮੁੱਖ ਮੰਤਰੀ ਦੇਣ ਜਵਾਬ: ਮਨਪ੍ਰੀਤ ਇਯਾਲੀ

Leave a Comment