ਵੱਡੀ ਖ਼ਬਰ: ਪੰਜਾਬ ‘ਚ ਜ਼ਮੀਨੀ ਵਿਵਾਦ ਕਾਰਨ ਇੱਕੋ ਪਰਿਵਾਰ ਦੇ 4 ਜੀਆਂ ਦਾ ਕਤਲ

On: ਜੂਨ 24, 2026 12:25 ਬਾਃ ਦੁਃ

 

ਵੱਡੀ ਖ਼ਬਰ: ਪੰਜਾਬ ‘ਚ ਜ਼ਮੀਨੀ ਵਿਵਾਦ ਕਾਰਨ ਇੱਕੋ ਪਰਿਵਾਰ ਦੇ 4 ਜੀਆਂ ਦਾ ਕਤਲ

ਜ਼ਮੀਨੀ ਵਿਵਾਦ ਨੇ ਲਿਆ ਖ਼ੂਨੀ ਰੂਪ: ਨੌਜਵਾਨ ਨੇ ਚਾਚੀ, ਚਚੇਰੇ ਭਰਾ ਅਤੇ ਫ਼ੌਜੀ ਦੋਸਤ ਨੂੰ ਗੋਲੀ ਮਾਰਨ ਤੋਂ ਬਾਅਦ ਖ਼ੁਦ ਨੂੰ ਵੀ ਉਡਾਇਆ, 4 ਮੌਤਾਂ

ਬਟਾਲਾ/ਸੇਖਵਾਂ, 24 ਜੂਨ 2026-

ਬਟਾਲਾ ਦੇ ਅਧੀਨ ਆਉਂਦੇ ਥਾਣਾ ਸੇਖਵਾਂ ਦੇ ਪਿੰਡ ਮੁੰਡੀ ਕਰਾਲ ਤੋਂ ਇੱਕ ਬੇਹੱਦ ਖ਼ੌਫਨਾਕ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਜ਼ਮੀਨੀ ਵਿਵਾਦ ਦੇ ਚਲਦਿਆਂ ਦੇਰ ਰਾਤ ਖ਼ੂਨੀ ਖੇਡ ਖੇਡੀ ਗਈ, ਜਿਸ ਵਿੱਚ ਇੱਕੋ ਪਰਿਵਾਰ ਦੇ ਮੈਂਬਰਾਂ ਸਮੇਤ ਕੁੱਲ ਚਾਰ ਲੋਕਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਇਸ ਭਿਆਨਕ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਪਿੰਡ ਵਿੱਚ ਦਹਿਸ਼ਤ ਤੇ ਮਾਤਮ ਦਾ ਮਾਹੌਲ ਪਸਰ ਗਿਆ ਹੈ।

ਮੁੱਢਲੀ ਜਾਣਕਾਰੀ ਅਨੁਸਾਰ ਪਿੰਡ ਦੇ ਇੱਕ ਨੌਜਵਾਨ ਦਾ ਆਪਣੇ ਹੀ ਪਰਿਵਾਰ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਦੇਰ ਰਾਤ ਇਹ ਤਕਰਾਰ ਇੰਨੀ ਵੱਧ ਗਈ ਕਿ ਉਕਤ ਨੌਜਵਾਨ ਨੇ ਤੈਸ਼ ਵਿੱਚ ਆ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਨੌਜਵਾਨ ਨੇ ਆਪਣੀ ਸਕੀ ਚਾਚੀ ਅਤੇ ਇੱਕ ਨਾਬਾਲਗ ਚਚੇਰੇ ਭਰਾ ਨੂੰ ਗੋਲੀਆਂ ਮਾਰ ਕੇ ਮੌਕੇ ‘ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ।

ਇਸ ਖ਼ੂਨੀ ਘਟਨਾ ਦੌਰਾਨ ਜਦੋਂ ਮੁਲਜ਼ਮ ਦਾ ਇੱਕ ਦੋਸਤ (ਜੋ ਫ਼ੌਜੀ ਦੱਸਿਆ ਜਾ ਰਿਹਾ ਹੈ) ਉਸ ਨੂੰ ਰੋਕਣ ਅਤੇ ਬਚਾਅ ਕਰਨ ਲਈ ਅੱਗੇ ਆਇਆ, ਤਾਂ ਸਿਰਫ਼ਿਰੇ ਨੌਜਵਾਨ ਨੇ ਉਸ ‘ਤੇ ਵੀ ਗੋਲੀ ਚਲਾ ਦਿੱਤੀ, ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ। ਤਿੰਨ ਕਤਲ ਕਰਨ ਤੋਂ ਬਾਅਦ ਮੁਲਜ਼ਮ ਨੌਜਵਾਨ ਨੇ ਆਪਣੇ ਘਰ ਵਾਪਸ ਜਾ ਕੇ ਰਸੋਈ ਦੇ ਅੰਦਰ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਇਸ ਖ਼ੂਨੀ ਟਕਰਾਅ ਵਿੱਚ ਮੁਲਜ਼ਮ ਸਮੇਤ ਕੁੱਲ ਚਾਰ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਘਟਨਾ ਦੀ ਭਿਣਕ ਲੱਗਦਿਆਂ ਹੀ ਥਾਣਾ ਸੇਖਵਾਂ ਦੀ ਪੁਲਿਸ ਅਤੇ ਬਟਾਲਾ ਦੇ ਡੀ.ਐਸ.ਪੀ. (DSP City) ਸੁਖਿੰਦਰ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ। ਵਾਰਦਾਤ ਦੀ ਗੰਭੀਰਤਾ ਨੂੰ ਦੇਖਦਿਆਂ ਫੋਰੈਂਸਿਕ ਮਾਹਰਾਂ ਦੀ ਟੀਮ ਨੂੰ ਵੀ ਸੱਦਿਆ ਗਿਆ, ਜਿਸ ਨੇ ਮੌਕੇ ਤੋਂ ਖ਼ੂਨ ਦੇ ਨਮੂਨੇ ਅਤੇ ਹੋਰ ਅਹਿਮ ਸਬੂਤ ਇਕੱਠੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੇ ਚਾਰੋਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਦੇ ਡੈੱਡ ਹਾਊਸ (ਮੁਰਦਾਘਰ) ਵਿੱਚ ਰਖਵਾ ਦਿੱਤਾ ਹੈ। ਡੀਐਸਪੀ ਸੁਖਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਹਰ ਐਂਗਲ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੇ ਤੱਥਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

 

Join WhatsApp

Join Now

More

ਮੰਦਭਾਗੀ ਖ਼ਬਰ: ਨੈਸ਼ਨਲ ਖਿਡਾਰਨ ਦੀ ਪਾਣੀ ‘ਚ ਡੁੱਬਣ ਕਾਰਨ ਮੌਤ- ਮੈਡਲ ਜਿੱਤਣ ਦਾ ਸੁਪਨਾ ਰਹਿ ਗਿਆ ਅਧੂਰਾ

Punjab Breaking: ਆਮ ਆਦਮੀ ਪਾਰਟੀ ਵੱਲੋਂ 50 ਉਮੀਦਵਾਰਾਂ ਦਾ ਐਲਾਨ

ਹਾਲ-ਏ-ਬਦਲਾਅ! ਇੱਕ ਹਫ਼ਤੇ ਤੋਂ ਸਾਈਟ ਬੰਦ, ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਦੀ ਰਜਿਸਟਰੇਸ਼ਨ ਨਾ ਹੋਣ ਕਾਰਨ ਸੇਵਾ ਕੇਂਦਰਾਂ ‘ਚ ਹੰਗਾਮਾ!

CM ਮਾਨ ਦੀ ਵੀਡੀਓ ਦਾ ਮਾਮਲਾ! ਕੈਬਨਿਟ ਮੰਤਰੀ ਅਮਨ ਅਰੋੜਾ ਦਾ ਵੱਡਾ ਬਿਆਨ, ਕਿਹਾ- ਭਾਜਪਾ ਸਰਕਾਰ ਰਚ ਰਹੀ ਹੈ ਸਾਜ਼ਿਸ਼, ਨਿਰਪੱਖ ਜਾਂਚ ਲਈ ਹੀ ਪੰਜਾਬ ਤੋਂ ਬਾਹਰੋਂ ਕਰਵਾਈ ਸੀ ਜਾਂਚ”

ਜਾਅਲੀ ਫੋਰੈਂਸਿਕ ਲੈਬ ਰਿਪੋਰਟ ਮਾਮਲਾ! CM ਮਾਨ ਦੀ ਵੀਡੀਓ ਰਿਪੋਰਟ ਮਾਮਲੇ ‘ਚ ਹਰਿਆਣਾ ਪੁਲਿਸ ਵੱਲੋਂ FIR ਦਰਜ; ਸਾਈਬਰ ਮਾਹਿਰ ਸਮੇਤ 2 ਕਾਬੂ

Weather Alert: ਪੰਜਾਬ ‘ਚ ਅਗਲੇ 4 ਦਿਨ ਪਵੇਗਾ ਭਾਰੀ ਮੀਂਹ; ਮੌਸਮ ਵਿਭਾਗ ਨੇ ਤੇਜ਼ ਤੂਫ਼ਾਨ ਦੀ ਵੀ ਦਿੱਤੀ ਚੇਤਾਵਨੀ

Leave a Comment