Punjab News- ਆਮ ਆਦਮੀ ਪਾਰਟੀ (AAP) ਦੇ ਨਾਲ ਜੁੜੇ ਇੱਕ ਸੀਨੀਅਰ ਆਗੂ ਅਤੇ ਮੌਜੂਦਾ ਸਰਪੰਚ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ
Punjab Network
Punjab News- ਅੰਮ੍ਰਿਤਸਰ, 4 ਜਨਵਰੀ 2026- ਪੰਜਾਬ ਦੇ ਅੰਦਰ ਗੋਲੀਬਾਰੀ ਦੀਆਂ ਨਿੱਤ ਦਿਨ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਦੇ ਕਾਰਨ ਜਿੱਥੇ ਪੁਲਿਸ ਪ੍ਰਸ਼ਾਸਨ ‘ਤੇ ਸਵਾਲ ਉੱਠ ਰਹੇ ਹਨ, ਉੱਥੇ ਸੂਬੇ ਦੀ ਕਾਨੂੰਨ ਵਿਵਸਥਾ ਵੀ ਸਵਾਲਾਂ ਦੇ ਘੇਰੇ ਵਿੱਚ ਹੈ।
ਤਾਜ਼ਾ ਜਾਣਕਾਰੀ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ, ਜਿੱਥੇ ਆਮ ਆਦਮੀ ਪਾਰਟੀ (AAP) ਦੇ ਨਾਲ ਜੁੜੇ ਇੱਕ ਸੀਨੀਅਰ ਆਗੂ ਅਤੇ ਪਿੰਡ ਵਲਟੋਹਾ ਤੋਂ ਮੌਜੂਦਾ ਸਰਪੰਚ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਮ੍ਰਿਤਕ ਦੀ ਪਛਾਣ ਜਰਮਲ ਸਿੰਘ ਵਜੋਂ ਹੋਈ ਹੈ ਜੋ ਮੌਜੂਦਾ ਸਰਪੰਚ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜਰਮਲ ਸਿੰਘ ਅੰਮ੍ਰਿਤਸਰ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਵਾਸਤੇ ਆਇਆ ਸੀ, ਜਿੱਥੇ ਮੌਜੂਦ ਅਣਪਛਾਤੇ ਹਮਲਾਵਰਾਂ ਨੇ ਜਰਮਲ ਸਿੰਘ ਉੱਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।
ਗੋਲੀਆਂ ਦੀ ਗੂੰਜ ਦੇ ਨਾਲ ਪੂਰਾ ਰਿਜ਼ੋਰਟ ਗੂੰਜਣ ਲੱਗ ਗਿਆ, ਉੱਥੇ ਹੀ ਜ਼ਖਮੀ ਹਾਲਤ ਵਿੱਚ ਜਰਮਲ ਸਿੰਘ ਨੂੰ ਜਦੋਂ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤਾਂ ਉੱਥੇ ਇਲਾਜ ਦੌਰਾਨ ਜਰਮਲ ਸਿੰਘ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ AAP ਆਗੂ ਜਰਮਲ ਸਿੰਘ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ ਸ਼ਾਮਿਲ ਹੋਣ ਵਾਸਤੇ ਅੰਮ੍ਰਿਤਸਰ ਆਇਆ ਹੋਇਆ ਸੀ।






