Join WhatsApp

Join Now

ਵੱਡੀ ਖ਼ਬਰ: AAP ਵਿਧਾਇਕ ਨੂੰ ਗੈਂਗਸਟਰ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ, DGP ਤੋਂ ਮੰਗੀ ਹੋਰ ਸੁਰੱਖਿਆ

On: ਮਈ 3, 2026 11:35 ਪੂਃ ਦੁਃ

 

ਵੱਡੀ ਖ਼ਬਰ: AAP ਵਿਧਾਇਕ ਨੂੰ ਗੈਂਗਸਟਰ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ, DGP ਤੋਂ ਮੰਗੀ ਹੋਰ ਸੁਰੱਖਿਆ

ਲੁਧਿਆਣਾ/ਪਾਇਲ, 3 ਮਈ 2026: ਪੰਜਾਬ ਵਿੱਚ ਚੁਣੇ ਹੋਏ ਨੁਮਾਇੰਦਿਆਂ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਤਾਜ਼ਾ ਮਾਮਲੇ ਵਿੱਚ ਹਲਕਾ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਇੱਕ ਵਿਦੇਸ਼ੀ ਗੈਂਗਸਟਰ ਵੱਲੋਂ ਮੋਬਾਈਲ ਫੋਨ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਵਿਧਾਇਕ ਗਿਆਸਪੁਰਾ ਨੂੰ ਇਹ ਧਮਕੀ ਮੋਬਾਈਲ ਫੋਨ ਜ਼ਰੀਏ ਦਿੱਤੀ ਗਈ ਹੈ, ਜਿਸ ਦਾ ਸਬੰਧ ਵਿਦੇਸ਼ ਵਿੱਚ ਬੈਠੇ ਇੱਕ ਗੈਂਗਸਟਰ ਨਾਲ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ, ਸਿਰਫ਼ ਵਿਧਾਇਕ ਹੀ ਨਹੀਂ, ਸਗੋਂ ਉਨ੍ਹਾਂ ਦੇ ਕੁਝ ਨਜ਼ਦੀਕੀ ਪਾਰਟੀ ਵਰਕਰਾਂ ਨੂੰ ਵੀ ਅਜਿਹੀਆਂ ਹੀ ਧਮਕੀਆਂ ਮਿਲੀਆਂ ਹਨ।

ਇਸ ਗੰਭੀਰ ਮਾਮਲੇ ਨੂੰ ਲੈ ਕੇ ਐਮਐਲਏ ਗਿਆਸਪੁਰਾ ਨੇ ਪੰਜਾਬ ਦੇ ਡੀਜੀਪੀ (DGP) ਨੂੰ ਇੱਕ ਰਸਮੀ ਚਿੱਠੀ ਲਿਖ ਕੇ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਹੈ।

ਵਿਧਾਇਕ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ, ਉਨ੍ਹਾਂ ਦੀ ਖ਼ੁਦ ਦੀ, ਉਨ੍ਹਾਂ ਦੇ ਸਟਾਫ਼ ਅਤੇ ਹਲਕੇ ਦੇ ਪ੍ਰਮੁੱਖ ਆਗੂਆਂ ਦੀ ਸੁਰੱਖਿਆ ਨੂੰ ਤੁਰੰਤ ਯਕੀਨੀ ਬਣਾਇਆ ਜਾਵੇ।

ਇਸ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਧਮਕੀ ਦੇਣ ਵਾਲਿਆਂ ਦੀ ਪਛਾਣ ਹੋ ਸਕੇ।

ਇਸ ਘਟਨਾ ਤੋਂ ਬਾਅਦ ਹਲਕੇ ਦੇ ਆਗੂਆਂ ਅਤੇ ਵਰਕਰਾਂ ਵਿੱਚ ਸਹਿਮ ਅਤੇ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

 

Leave a Comment