Join WhatsApp

Join Now

ਵੱਡੀ ਖ਼ੁਸ਼ਖ਼ਬਰੀ: BSNL ਨੇ ਸਥਾਪਿਤ ਕੀਤਾ ਗੂਗਲ ਦਾ ਗਲੋਬਲ ਕੈਸ਼ ਸਰਵਰ

On: ਸਤੰਬਰ 20, 2026 2:13 ਬਾਃ ਦੁਃ

 

ਵੱਡੀ ਖ਼ੁਸ਼ਖ਼ਬਰੀ: BSNL ਨੇ ਸਥਾਪਿਤ ਕੀਤਾ ਗੂਗਲ ਦਾ ਗਲੋਬਲ ਕੈਸ਼ ਸਰਵਰ

ਇਸ ਸਹੂਲਤ ਦਾ ਲਾਭ ਫਿਰੋਜ਼ਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਮੋਗਾ ਜ਼ਿਲ੍ਹਿਆਂ ਵਿੱਚ ਬੀਐੱਸਐੱਨਐੱਲ ਦੀਆਂ ਸੇਵਾਵਾਂ ਵਰਤਣ ਵਾਲੇ ਗਾਹਕਾਂ ਨੂੰ ਮਿਲਣ ਦੀ ਉਮੀਦ ਹੈ

ਫਿਰੋਜ਼ਪੁਰ, 20 ਸਤੰਬਰ 2026- ਆਮ ਲੋਕਾਂ ਨੂੰ ਹੋਰ ਤੇਜ਼ ਅਤੇ ਬਿਹਤਰ ਇੰਟਰਨੈੱਟ ਸੇਵਾਵਾਂ ਮੁਹੱਈਆ ਕਰਵਾਉਣ ਵੱਲ ਇੱਕ ਅਹਿਮ ਕਦਮ ਚੁੱਕਦਿਆਂ ਬੀਐੱਸਐੱਨਐੱਲ ਫਿਰੋਜ਼ਪੁਰ ਵੱਲੋਂ ਗੂਗਲ ਗਲੋਬਲ ਕੈਸ਼ ਸਰਵਰ ਸਥਾਪਿਤ ਕੀਤਾ ਗਿਆ ਹੈ। ਇਹ ਸਹੂਲਤ ਬੀਐੱਸਐੱਨਐੱਲ ਦੇ ਇੰਟਰਨੈੱਟ ਗਾਹਕਾਂ ਲਈ ਖ਼ਾਸ ਤੌਰ ’ਤੇ ਲਾਹੇਵੰਦ ਸਾਬਤ ਹੋ ਸਕਦੀ ਹੈ।

ਬੀਐੱਸਐੱਨਐੱਲ ਅਧਿਕਾਰੀਆਂ ਅਨੁਸਾਰ ਇਸ ਸਰਵਰ ਦੀ ਸਥਾਪਨਾ ਦਾ ਮੁੱਖ ਉਦੇਸ਼ ਗਾਹਕਾਂ ਨੂੰ ਗੂਗਲ ਨਾਲ ਜੁੜੀਆਂ ਵੱਖ-ਵੱਖ ਆਨਲਾਈਨ ਸੇਵਾਵਾਂ ਤੱਕ ਤੇਜ਼ ਪਹੁੰਚ ਮੁਹੱਈਆ ਕਰਵਾਉਣਾ ਹੈ। ਇਸ ਨਾਲ ਯੂ-ਟਿਊਬ ਦੀਆਂ ਵੀਡੀਓਜ਼, ਛੋਟੀਆਂ ਵੀਡੀਓਜ਼, ਗੂਗਲ ਪਲੇਅ ਅਤੇ ਹੋਰ ਗੂਗਲ ਦੀਆਂ ਕਲਾਊਡ ਸੇਵਾਵਾਂ ਦੀ ਵਰਤੋਂ ਦੌਰਾਨ ਬਿਹਤਰ ਕਾਰਗੁਜ਼ਾਰੀ ਮਿਲਣ ਦੀ ਉਮੀਦ ਹੈ।

ਪੰਜ ਜ਼ਿਲ੍ਹਿਆਂ ਦੇ ਗਾਹਕਾਂ ਨੂੰ ਮਿਲੇਗਾ ਲਾਭ

ਇਸ ਸਹੂਲਤ ਦਾ ਲਾਭ ਫਿਰੋਜ਼ਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਮੋਗਾ ਜ਼ਿਲ੍ਹਿਆਂ ਵਿੱਚ ਬੀਐੱਸਐੱਨਐੱਲ ਦੀਆਂ ਸੇਵਾਵਾਂ ਵਰਤਣ ਵਾਲੇ ਗਾਹਕਾਂ ਨੂੰ ਮਿਲਣ ਦੀ ਉਮੀਦ ਹੈ। ਖ਼ਾਸ ਕਰਕੇ ਬੀਐੱਸਐੱਨਐੱਲ ਐੱਫਟੀਟੀਐੱਚ, ਵਾਈ-ਫਾਈ ਅਤੇ ਇੰਟਰਨੈੱਟ ਲੀਜ਼ਡ ਲਾਈਨ ਵਰਤਣ ਵਾਲੇ ਗਾਹਕਾਂ ਲਈ ਇਹ ਸਹੂਲਤ ਇੰਟਰਨੈੱਟ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਵਿੱਚ ਮਦਦਗਾਰ ਹੋ ਸਕਦੀ ਹੈ।

ਗੂਗਲ ਗਲੋਬਲ ਕੈਸ਼ ਸਰਵਰ ਰਾਹੀਂ ਅਕਸਰ ਵਰਤੀ ਜਾਣ ਵਾਲੀ ਆਨਲਾਈਨ ਸਮੱਗਰੀ ਨੂੰ ਸਥਾਨਕ ਪੱਧਰ ’ਤੇ ਉਪਲਬਧ ਕਰਵਾਉਣ ਵਿੱਚ ਮਦਦ ਮਿਲਦੀ ਹੈ। ਇਸ ਨਾਲ ਸਮੱਗਰੀ ਤੱਕ ਪਹੁੰਚ ਦਾ ਸਮਾਂ ਘਟ ਸਕਦਾ ਹੈ ਅਤੇ ਵੀਡੀਓਜ਼ ਦੀ ਲੋਡਿੰਗ ਅਤੇ ਬਫਰਿੰਗ ਵਿੱਚ ਵੀ ਸੁਧਾਰ ਆਉਣ ਦੀ ਉਮੀਦ ਹੈ। ਬੀਐੱਸਐੱਨਐੱਲ ਫਿਰੋਜ਼ਪੁਰ ਵੱਲੋਂ ਇਸ ਨੂੰ ਗਾਹਕਾਂ ਨੂੰ ਤੇਜ਼, ਭਰੋਸੇਮੰਦ ਅਤੇ ਬਿਹਤਰ ਇੰਟਰਨੈੱਟ ਸੇਵਾਵਾਂ ਮੁਹੱਈਆ ਕਰਵਾਉਣ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ ਗਿਆ ਹੈ।

 

Leave a Comment