Join WhatsApp

Join Now

ਵੱਡੀ ਖ਼ਬਰ: ED ਵੱਲੋਂ ਪੰਜਾਬ ਪੁਲਿਸ ਦੇ ਤਤਕਾਲੀ DIG ਭੁੱਲਰ ਦੇ ਵਿਚੋਲਾ ਕਿਰਸ਼ਾਨੂ ਸ਼ਾਰਦਾ ਗ੍ਰਿਫ਼ਤਾਰ

On: September 24, 2026 9:49 AM

 

ਵੱਡੀ ਖ਼ਬਰ: ED ਵੱਲੋਂ ਪੰਜਾਬ ਪੁਲਿਸ ਦੇ ਤਤਕਾਲੀ DIG ਭੁੱਲਰ ਦੇ ਵਿਚੋਲਾ ਕਿਰਸ਼ਾਨੂ ਸ਼ਾਰਦਾ ਗ੍ਰਿਫ਼ਤਾਰ

ਚੰਡੀਗੜ੍ਹ, 24 ਸਤੰਬਰ 2026: ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਚੰਡੀਗੜ੍ਹ ਜ਼ੋਨਲ ਦਫ਼ਤਰ ਨੇ ਪੰਜਾਬ ਪੁਲਿਸ ਦੇ ਤਤਕਾਲੀਨ ਡੀਆਈਜੀ, ਰੋਪੜ ਰੇਂਜ, ਹਰਚਰਨ ਸਿੰਘ ਭੁੱਲਰ ਅਤੇ ਹੋਰਾਂ ਨਾਲ ਜੁੜੇ ਮਾਮਲੇ ਵਿੱਚ ਕਿਰਸ਼ਾਨੂ ਸ਼ਾਰਦਾ ਨੂੰ ਗ੍ਰਿਫ਼ਤਾਰ ਕੀਤਾ ਹੈ। ED ਨੇ ਇਹ ਗ੍ਰਿਫ਼ਤਾਰੀ PMLA 2002 ਦੀ ਧਾਰਾ 19 ਤਹਿਤ ਕੀਤੀ ਹੈ। ਮਾਮਲੇ ਵਿੱਚ ਵਿਸ਼ੇਸ਼ PMLA ਅਦਾਲਤ, ਚੰਡੀਗੜ੍ਹ ਨੇ ਕਿਰਸ਼ਾਨੂ ਸ਼ਾਰਦਾ ਨੂੰ 7 ਦਿਨਾਂ ਦੀ ED ਹਿਰਾਸਤ ਵਿੱਚ ਭੇਜ ਦਿੱਤਾ ਹੈ।

ED ਮੁਤਾਬਕ, ਇਹ ਜਾਂਚ ਕੇਂਦਰੀ ਜਾਂਚ ਬਿਊਰੋ (CBI) ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ, ਚੰਡੀਗੜ੍ਹ ਵੱਲੋਂ ਹਰਚਰਨ ਸਿੰਘ ਭੁੱਲਰ, ਕਿਰਸ਼ਾਨੂ ਸ਼ਾਰਦਾ ਅਤੇ ਹੋਰਾਂ ਖ਼ਿਲਾਫ਼ ਦਰਜ FIR ਦੇ ਆਧਾਰ ’ਤੇ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ED ਨੇ ਦਾਅਵਾ ਕੀਤਾ ਕਿ ਮੁੱਖ ਮੁਲਜ਼ਮ ਹਰਚਰਨ ਸਿੰਘ ਭੁੱਲਰ ਵੱਲੋਂ ਕਥਿਤ ਰਿਸ਼ਵਤ ਦੀ ਮੰਗ ਅਤੇ ਸਵੀਕਾਰ ਕਰਨ ਲਈ ਕਿਰਸ਼ਾਨੂ ਸ਼ਾਰਦਾ ਨੇ ਵਿਚੋਲੇ ਵਜੋਂ ਭੂਮਿਕਾ ਨਿਭਾਈ।

ਜਾਂਚ ਏਜੰਸੀ ਅਨੁਸਾਰ, ਇੱਕ ਮਾਮਲੇ ਵਿੱਚ ਸ਼ਿਕਾਇਤਕਰਤਾਵਾਂ ਤੋਂ 8 ਲੱਖ ਰੁਪਏ ਦੀ ਕਥਿਤ ਰਿਸ਼ਵਤ ਮੰਗੀ ਗਈ ਸੀ, ਜਿਸ ਵਿੱਚੋਂ 5 ਲੱਖ ਰੁਪਏ ਕਿਰਸ਼ਾਨੂ ਸ਼ਾਰਦਾ ਰਾਹੀਂ ਸਵੀਕਾਰ ਕੀਤੇ ਗਏ। ED ਦਾ ਦੋਸ਼ ਹੈ ਕਿ ਇਹ ਰਕਮ ਇੱਕ ਅਪਰਾਧਿਕ ਮਾਮਲੇ ਨੂੰ ਨਿਪਟਾਉਣ ਲਈ ਮੰਗੀ ਗਈ ਸੀ।

ED ਨੇ ਅੱਗੇ ਦੱਸਿਆ ਕਿ ਤਲਾਸ਼ੀ ਦੌਰਾਨ 8.35 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ, ਜਦਕਿ ਬੈਂਕ ਅਤੇ ਡਾਕਘਰ ਖਾਤਿਆਂ ਤੇ ਨਿਵੇਸ਼ਾਂ ਵਿੱਚ ਲਗਭਗ 1.42 ਕਰੋੜ ਰੁਪਏ ਦੀ ਰਕਮ ਫ੍ਰੀਜ਼ ਕੀਤੀ ਗਈ ਹੈ। ਵਿੱਤੀ ਰਿਕਾਰਡਾਂ ਅਤੇ ਜ਼ਬਤ ਕੀਤੇ ਡਿਜੀਟਲ ਉਪਕਰਨਾਂ ਦੀ ਜਾਂਚ ਜਾਰੀ ਹੈ। ED ਮੁਤਾਬਕ ਮਾਮਲੇ ਨਾਲ ਜੁੜੇ ਧਨ ਦੇ ਸਰੋਤ, ਇਸ ਦੀ ਆਵਾਜਾਈ ਅਤੇ ਵਰਤੋਂ ਦੀ ਜਾਂਚ ਦੇ ਨਾਲ ਹੋਰ ਵਿਅਕਤੀਆਂ ਦੀ ਸੰਭਾਵਿਤ ਸ਼ਮੂਲੀਅਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

 

Leave a Comment