ਵੱਡੀ ਖ਼ਬਰ: ਚੰਡੀਗੜ੍ਹ ਏਅਰਪੋਰਟ ‘ਤੇ Indigo Flight ‘ਚ ਲੱਗੀ ਅੱਗ; ਪੜ੍ਹੋ ਪੂਰਾ ਮਾਮਲਾ

On: ਮਈ 6, 2026 8:46 ਪੂਃ ਦੁਃ

 

ਵੱਡੀ ਖ਼ਬਰ: ਚੰਡੀਗੜ੍ਹ ਏਅਰਪੋਰਟ ‘ਤੇ ਇੰਡੀਗੋ ਦੀ ਫਲਾਈਟ ‘ਚ ਲੱਗੀ ਅੱਗ; ਪੜ੍ਹੋ ਪੂਰਾ ਮਾਮਲਾ

ਪੰਜਾਬ ਨੈੱਟਵਰਕ

ਚੰਡੀਗੜ੍ਹ, 5 ਮਈ 2026: ਚੰਡੀਗੜ੍ਹ ਹਵਾਈ ਅੱਡੇ (Chandigarh Airport) ‘ਤੇ ਅੱਜ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਇੰਡੀਗੋ ਦੀ ਇੱਕ ਫਲਾਈਟ ਵਿੱਚ ਸਵਾਰ ਯਾਤਰੀ ਦੇ ਪਾਵਰ ਬੈਂਕ ਨੂੰ ਅੱਗ ਲੱਗ ਗਈ, ਜਿਸ ਕਾਰਨ ਜਹਾਜ਼ ਨੂੰ ਤੁਰੰਤ ਖਾਲੀ ਕਰਵਾਉਣਾ ਪਿਆ। ਖ਼ਬਰਾਂ ਅਨੁਸਾਰ, ਅੱਧੀ ਦਰਜਨ ਦੇ ਕਰੀਬ ਲੋਕ ਜ਼ਖਮੀ ਹੋਏ ਹਨ।

ਏਅਰ ਹੋਸਟੈੱਸ ਨੇ ਜਲਦੀ ਕਾਰਵਾਈ ਕਰਦਿਆਂ ਅੱਗ ਬੁਝਾਊ ਯੰਤਰ ਨਾਲ ਅੱਗ ਬੁਝਾ ਦਿੱਤੀ। ਇਸ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਈ।

ਇਹ ਘਟਨਾ ਫਲਾਈਟ 6E 108 ਵਿੱਚ ਵਾਪਰੀ, ਜੋ ਕਿ ਹੈਦਰਾਬਾਦ ਤੋਂ ਚੰਡੀਗੜ੍ਹ ਪਹੁੰਚੀ ਸੀ ਅਤੇ ਰਨਵੇਅ (ਟਾਰਮੈਕ) ‘ਤੇ ਖੜ੍ਹੀ ਸੀ।

ਇੰਡੀਗੋ (Indigo flight) ਦੇ ਬੁਲਾਰੇ ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ, ਅੱਗ ਇੱਕ ਯਾਤਰੀ ਦੇ ਨਿੱਜੀ ਇਲੈਕਟ੍ਰਾਨਿਕ ਉਪਕਰਨ (ਪਾਵਰ ਬੈਂਕ) ਕਾਰਨ ਲੱਗੀ।

ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਕਰੂ ਮੈਂਬਰਾਂ ਨੇ ਤੁਰੰਤ ਯਾਤਰੀਆਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ, ਸਾਰੇ ਯਾਤਰੀਆਂ ਨੂੰ ਸੁਰੱਖਿਅਤ ਢੰਗ ਨਾਲ ਟਰਮੀਨਲ ‘ਤੇ ਪਹੁੰਚਾਇਆ ਗਿਆ ਹੈ ਅਤੇ ਏਅਰਲਾਈਨ ਸਟਾਫ ਵੱਲੋਂ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।

ਅੱਗ ਲੱਗਣ ਦੀ ਘਟਨਾ ਤੋਂ ਤੁਰੰਤ ਬਾਅਦ ਸਬੰਧਤ ਹਵਾਬਾਜ਼ੀ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ।

ਜਹਾਜ਼ ਨੂੰ ਲਾਜ਼ਮੀ ਸੁਰੱਖਿਆ ਜਾਂਚ ਲਈ ਗਰਾਊਂਡ ਕਰ ਦਿੱਤਾ ਗਿਆ ਹੈ (ਉਡਾਣ ‘ਤੇ ਰੋਕ ਲਗਾ ਦਿੱਤੀ ਗਈ ਹੈ) ਅਤੇ ਕਲੀਅਰੈਂਸ ਮਿਲਣ ਤੱਕ ਇਹ ਸੰਚਾਲਨ ਦੁਬਾਰਾ ਸ਼ੁਰੂ ਨਹੀਂ ਕਰੇਗਾ।

 

Join WhatsApp

Join Now

Leave a Comment