Big News: ਸਰਕਾਰੀ ਅਫ਼ਸਰ ਵੱਲੋਂ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ

 

Big News: ਨੇਵੀ ਅਧਿਕਾਰੀ ਵੱਲੋਂ ਆਪਣੀ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ

ਪ੍ਰੇਮਿਕਾ ਨੂੰ ਮਾਰ ਕੇ ਲਾਸ਼ ਦੇ ਕੀਤੇ ਟੁਕੜੇ; ਪੁਲਿਸ ਕੋਲ ਜਾ ਕੇ ਕੀਤਾ ਆਤਮ-ਸਮਰਪਣ

ਵਿਸ਼ਾਖਾਪਟਨਮ, 30 ਮਾਰਚ 2026:

ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਇੱਕ ਭਾਰਤੀ ਨੌਸੇਨਾ ਅਧਿਕਾਰੀ ਵੱਲੋਂ ਆਪਣੀ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਨੇ ਸਬੂਤ ਮਿਟਾਉਣ ਲਈ ਲਾਸ਼ ਦੇ ਟੁਕੜੇ ਕੀਤੇ ਅਤੇ ਬਾਅਦ ਵਿੱਚ ਖੁਦ ਹੀ ਪੁਲਿਸ ਕੋਲ ਜਾ ਕੇ ਆਪਣਾ ਗੁਨਾਹ ਕਬੂਲ ਕਰ ਲਿਆ।

ਦੋਸ਼ੀ 30 ਸਾਲਾ ਚਿੰਤਾਦਾ ਰਵਿੰਦਰ, ਜੋ INS ਡੇਗਾ ਵਿੱਚ ਤਕਨੀਸ਼ੀਅਨ ਵਜੋਂ ਤਾਇਨਾਤ ਸੀ। ਪ੍ਰੇਮਿਕਾ 28 ਸਾਲਾ ਪੋਲੀਪੱਲੀ ਮੋਨਿਕਾ… ਦੋਵੇਂ 2021 ਤੋਂ ਇੱਕ ਡੇਟਿੰਗ ਐਪ ਰਾਹੀਂ ਇੱਕ-ਦੂਜੇ ਨੂੰ ਜਾਣਦੇ ਸਨ। ਰਵਿੰਦਰ ਪਿਛਲੇ ਦੋ ਸਾਲਾਂ ਤੋਂ ਗਾਜੂਵਾਕਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ।

ਪੁਲਿਸ ਜਾਂਚ ਅਨੁਸਾਰ, ਐਤਵਾਰ ਦੁਪਹਿਰ ਰਵਿੰਦਰ ਨੇ ਮੋਨਿਕਾ ਨੂੰ ਆਪਣੇ ਫਲੈਟ ‘ਤੇ ਬੁਲਾਇਆ ਸੀ। ਦੋਵਾਂ ਵਿਚਾਲੇ 3.5 ਲੱਖ ਰੁਪਏ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ, ਜੋ ਮੋਨਿਕਾ ਨੇ ਰਵਿੰਦਰ ਤੋਂ ਉਧਾਰ ਲਏ ਸਨ। ਇਸ ਦੇ ਨਾਲ ਹੀ ਮੋਨਿਕਾ ਨੇ ਧਮਕੀ ਦਿੱਤੀ ਸੀ ਕਿ ਉਹ ਉਨ੍ਹਾਂ ਦੇ ਸਬੰਧਾਂ ਬਾਰੇ ਰਵਿੰਦਰ ਦੀ ਪਤਨੀ ਨੂੰ ਦੱਸ ਦੇਵੇਗੀ। ਗੁੱਸੇ ਵਿੱਚ ਆ ਕੇ ਰਵਿੰਦਰ ਨੇ ਮੋਨਿਕਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।

ਕਤਲ ਤੋਂ ਬਾਅਦ ਰਵਿੰਦਰ ਨੇ ਲਾਸ਼ ਨੂੰ ਟਿਕਾਣੇ ਲਗਾਉਣ ਲਈ ਬੇਹੱਦ ਖੌਫ਼ਨਾਕ ਰਸਤਾ ਚੁਣਿਆ। ਉਸ ਨੇ ਲਾਸ਼ ਦੇ ਟੁਕੜੇ ਕਰਨ ਲਈ ਆਨਲਾਈਨ ਚਾਕੂ ਆਰਡਰ ਕੀਤਾ। ਲਾਸ਼ ਨੂੰ ਤਿੰਨ ਹਿੱਸਿਆਂ ਵਿੱਚ ਕੱਟਿਆ; ਇੱਕ ਹਿੱਸਾ ਫਰਿੱਜ ਵਿੱਚ ਰੱਖਿਆ ਅਤੇ ਦੂਜਾ ਬੋਰੇ ਵਿੱਚ ਭਰ ਕੇ ਬੈੱਡ ਹੇਠਾਂ ਛੁਪਾ ਦਿੱਤਾ। ਸਿਰ ਅਤੇ ਹੱਥਾਂ ਸਮੇਤ ਤੀਜੇ ਹਿੱਸੇ ਨੂੰ ਇੱਕ ਸੁੰਨਸਾਨ ਇਲਾਕੇ ਵਿੱਚ ਲਿਜਾ ਕੇ ਸਾੜ ਦਿੱਤਾ।

ਰਵਿੰਦਰ ਦੀ ਪਤਨੀ ਹਾਲ ਹੀ ਵਿੱਚ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਆਪਣੇ ਪੇਕੇ ਗਈ ਹੋਈ ਸੀ। ਵਾਰਦਾਤ ਤੋਂ ਬਾਅਦ ਰਵਿੰਦਰ ਨੇ ਆਪਣੇ ਦੋਸਤ ਨੂੰ ਫੋਨ ਕੀਤਾ, ਜਿਸ ਨੇ ਉਸਨੂੰ ਭੱਜਣ ਦੀ ਬਜਾਏ ਆਤਮ-ਸਮਰਪਣ ਕਰਨ ਦੀ ਸਲਾਹ ਦਿੱਤੀ। ਰਵਿੰਦਰ ਨੇ ਪੁਲਿਸ ਸਟੇਸ਼ਨ ਪਹੁੰਚ ਕੇ ਸਾਰਾ ਜੁਰਮ ਕਬੂਲ ਕਰ ਲਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।