Join WhatsApp

Join Now

ਵੱਡੀ ਖ਼ਬਰ: ਪੰਜਾਬ ਕਾਂਗਰਸ ਨੂੰ ਮਿਲ ਸਕਦੈ ਨਵਾਂ ਪ੍ਰਧਾਨ

On: ਜੁਲਾਈ 15, 2026 11:41 ਪੂਃ ਦੁਃ

 

ਵੱਡੀ ਖ਼ਬਰ: ਪੰਜਾਬ ਕਾਂਗਰਸ ਨੂੰ ਮਿਲ ਸਕਦੈ ਨਵਾਂ ਪ੍ਰਧਾਨ

ਚੰਨੀ ਤੇ ਵੜਿੰਗ ਧੜੇ ਦੀ ਜੰਗ ਵਿਚਾਲੇ ਕਾਂਗਰਸ ਹਾਈਕਮਾਂਡ ਦਾ ਵੱਡਾ ਐਕਸ਼ਨ, ਮਾਝੇ ਦੇ ਇਸ ਸੀਨੀਅਰ ਲੀਡਰ ਦੇ ਹੱਥ ਆ ਸਕਦੀ ਹੈ ਕਮਾਨ

ਚੰਡੀਗੜ੍ਹ, 15 ਜੁਲਾਈ 2026- ਪੰਜਾਬ ਕਾਂਗਰਸ ਦੇ ਅੰਦਰੂਨੀ ਸਿਆਸੀ ਹਲਕਿਆਂ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਬੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਅੰਦਰੂਨੀ ਕਲੇਸ਼ ਨੂੰ ਖ਼ਤਮ ਕਰਨ ਲਈ ਕਾਂਗਰਸ ਹਾਈਕਮਾਂਡ ਪੰਜਾਬ ਸਗੰਠਨ ਵਿੱਚ ਇੱਕ ਬਹੁਤ ਵੱਡਾ ਬਦਲਾਅ ਕਰਨ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਅਤੇ ‘ਦੈਨਿਕ ਭਾਸਕਰ’ ਦੀ ਤਾਜ਼ਾ ਰਿਪੋਰਟ ਮੁਤਾਬਕ, ਮਾਝੇ ਦੇ ਸੀਨੀਅਰ ਅਤੇ ਦਿੱਗਜ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਇਆ ਜਾ ਸਕਦਾ ਹੈ।

ਨਵੇਂ ਪ੍ਰਧਾਨ ਦੀ ਦੌੜ ਵਿੱਚ ਬਾਜਵਾ ਦਾ ਨਾਮ ਇਸ ਵੇਲੇ ਸਭ ਤੋਂ ਮੂਹਰਲੀ ਕਤਾਰ ਵਿੱਚ ਚੱਲ ਰਿਹਾ ਹੈ। ਚੰਨੀ ਅਤੇ ਵਿੰਗ ਧੜੇ ਵਿਚਾਲੇ ਸਿਆਸੀ ਘਮਾਸਾਨ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਕਾਂਗਰਸ ਦੇ ਅੰਦਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿੰਗ ਧੜੇ ਵਿਚਕਾਰ ਜ਼ਬਰਦਸਤ ਸਿਆਸੀ ਘਮਾਸਾਨ ਚੱਲ ਰਿਹਾ ਹੈ। ਦੋਵਾਂ ਧੜਿਆਂ ਵਿਚਾਲੇ ਵਧਦੀ ਖਿੱਚੋਤਾਣ ਕਾਰਨ ਪਾਰਟੀ ਦੇ ਅਕਸ ਨੂੰ ਲਗਾਤਾਰ ਨੁਕਸਾਨ ਪਹੁੰਚ ਰਿਹਾ ਸੀ, ਜਿਸ ਨੂੰ ਦੇਖਦੇ ਹੋਏ ਹਾਈਕਮਾਂਡ ਨੇ ਖੁਦ ਇਸ ਮਾਮਲੇ ਵਿੱਚ ਦਖਲ ਦਿੱਤਾ ਹੈ।

ਸੂਤਰਾਂ ਮੁਤਾਬਕ ਪੰਜਾਬ ਕਾਂਗਰਸ ਦੇ ਮੌਜੂਦਾ ਇੰਚਾਰਜ ਭੁਪੇਸ਼ ਬਘੇਲ ਨੇ ਪਿਛਲੇ ਦਿਨੀਂ ਦੋਵਾਂ ਧੜਿਆਂ ਨੂੰ ਬਿਠਾ ਕੇ ਇਸ ਮਸਲੇ ਨੂੰ ਸੁਲਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਸੀ। ਪਰ ਲੀਡਰਾਂ ਦੀ ਆਪਸੀ ਜ਼ਿੱਦ ਕਾਰਨ ਉਹ ਵੀ ਇਸ ਵਿਵਾਦ ਨੂੰ ਹੱਲ ਕਰਨ ਵਿੱਚ ਨਾਕਾਮ ਰਹੇ। ਭੁਪੇਸ਼ ਬਘੇਲ ਦੀ ਨਾਕਾਮੀ ਤੋਂ ਬਾਅਦ ਹੁਣ ਕਾਂਗਰਸ ਹਾਈਕਮਾਂਡ ਕਿਸੇ ਵੀ ਤਰ੍ਹਾਂ ਦਾ ਜੋਖਮ ਉਠਾਉਣ ਦੇ ਮੂਡ ਵਿੱਚ ਨਹੀਂ ਹੈ।

ਪਾਰਟੀ ਹੁਣ ਸੂਬੇ ਦੀ ਕਮਾਨ ਇੱਕ ਅਜਿਹੇ ਤਜ਼ਰਬੇਕਾਰ ਆਗੂ ਨੂੰ ਸੌਂਪਣ ਜਾ ਰਹੀ ਹੈ ਜੋ ਸਾਰੇ ਧੜਿਆਂ ਨੂੰ ਇੱਕਜੁੱਟ ਕਰ ਸਕੇ। ਅਜਿਹੀ ਸਥਿਤੀ ਵਿੱਚ ਪ੍ਰਤਾਪ ਸਿੰਘ ਬਾਜਵਾ, ਜੋ ਪਹਿਲਾਂ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਮਾਝੇ ਵਿੱਚ ਚੰਗਾ ਪ੍ਰਭਾਵ ਰੱਖਦੇ ਹਨ, ਹਾਈਕਮਾਂਡ ਦੀ ਪਹਿਲੀ ਪਸੰਦ ਬਣ ਕੇ ਉੱਭਰੇ ਹਨ। ਹਾਲਾਂਕਿ ਅੱਜ ਦਿੱਲੀ ਵਿੱਚ ਚੱਲਦੀ ਇੰਟਰਵਿਊ ਦੌਰਾਨ ਭੁਵੇਸ਼ ਬਘੇਲ ਨੇ ਕਿਹਾ ਕਿ, ਪੰਜਾਬ ਕਾਂਗਰਸ ਵਿੱਚ ਫਿਲਹਾਲ ਬਦਲਾਅ ਦੀ ਕੋਈ ਸੰਭਾਵਨਾ ਨਹੀਂ ਹੈ।

 

Leave a Comment