Join WhatsApp

Join Now

ਵੱਡੀ ਖ਼ਬਰ: ਰਾਘਵ ਚੱਢਾ ਨੂੰ AAP ਨੇ ਰਾਜ ਸਭਾ ‘ਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਇਆ

On: April 2, 2026 2:06 PM

 

ਰਾਘਵ ਚੱਢਾ ਨੂੰ ਲੱਗਿਆ ਵੱਡਾ ਝਟਕਾ; AAP ਨੇ ਰਾਜ ਸਭਾ ‘ਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਇਆ

ਰਾਜ ਸਭਾ ਵਿੱਚ AAP ਨੇ ਬਦਲਿਆ ਆਪਣਾ ਚਿਹਰਾ; ਰਾਘਵ ਚੱਢਾ ਦੀ ਜਗ੍ਹਾ ਹੁਣ ਅਸ਼ੋਕ ਮਿੱਤਲ ਸੰਭਾਲਣਗੇ ਜ਼ਿੰਮੇਵਾਰੀ

ਨਵੀਂ ਦਿੱਲੀ, 2 :

ਆਮ ਆਦਮੀ ਪਾਰਟੀ (AAP) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਪਾਰਟੀ ਵੱਲੋਂ ਇੱਕ ਵੱਡਾ ਸਿਆਸੀ ਝਟਕਾ ਦਿੱਤਾ ਗਿਆ ਹੈ।

ਪਾਰਟੀ ਨੇ ਫੈਸਲਾ ਲੈਂਦਿਆਂ ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ਡਿਪਟੀ ਲੀਡਰ (ਉਪ-ਨੇਤਾ) ਦੇ ਅਹੁਦੇ ਤੋਂ ਹਟਾ ਦਿੱਤਾ ਹੈ।

ਅਸ਼ੋਕ ਮਿੱਤਲ ਨੂੰ ਮਿਲੀ ਨਵੀਂ ਜ਼ਿੰਮੇਵਾਰੀ

ਰਾਘਵ ਚੱਢਾ ਦੀ ਜਗ੍ਹਾ ਹੁਣ ‘ਆਪ’ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੂੰ ਰਾਜ ਸਭਾ ਵਿੱਚ ਪਾਰਟੀ ਦਾ ਨਵਾਂ ਡਿਪਟੀ ਲੀਡਰ ਨਿਯੁਕਤ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਰਾਘਵ ਚੱਢਾ ਪਿਛਲੇ ਕਾਫ਼ੀ ਸਮੇਂ ਤੋਂ ਰਾਜ ਸਭਾ ਵਿੱਚ ਪਾਰਟੀ ਦੇ ਪ੍ਰਮੁੱਖ ਚਿਹਰੇ ਵਜੋਂ ਸਰਗਰਮ ਸਨ, ਪਰ ਪਾਰਟੀ ਵੱਲੋਂ ਕੀਤੇ ਗਏ ਇਸ ਅਚਨਚੇਤ ਬਦਲਾਅ ਨੇ ਸਿਆਸੀ ਹਲਕਿਆਂ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਛੇੜ ਦਿੱਤੀਆਂ ਹਨ।

ਅਸ਼ੋਕ ਮਿੱਤਲ, ਜੋ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਚਾਂਸਲਰ ਵੀ ਹਨ, ਹੁਣ ਸਦਨ ਵਿੱਚ ਪਾਰਟੀ ਦੀ ਕਮਾਨ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

 

 

More

News Flash: ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਵਾਲਾ ਪ੍ਰਸ਼ਾਸਨ ਆਪਣੇ ਹੀ ਦਫ਼ਤਰ ਅੰਦਰ ਫੈਲਾ ਰਿਹੈ ਪ੍ਰਦੂਸ਼ਣ? ਸੰਗਰੂਰ DC ਦਫ਼ਤਰ ਅੰਦਰ ਕੂੜੇ ਦੇ ਢੇਰ ਨੂੰ ਸ਼ਰੇਆਮ ਅੱਗ!

PCS ਪ੍ਰੀਖਿਆਵਾਂ ‘ਚ ਗੜਬੜੀ ਦਾ ਮੁੱਦਾ ਭਖਿਆ! ਪਰਗਟ ਸਿੰਘ ਅਤੇ ਪੀੜਤ ਉਮੀਦਵਾਰਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਕੀਤੇ ਵੱਡੇ ਖੁਲਾਸੇ

ਵੱਡੀ ਖ਼ਬਰ: ਪੰਜਾਬ ਦਾ ਸਾਬਕਾ ADC ਗ੍ਰਿਫ਼ਤਾਰ!

Punjab Employees Protest: ਪੰਜਾਬ ਦੇ ਮੁਲਾਜ਼ਮਾਂ ਨੇ ਮਾਨ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ; ਕਿਹਾ- ਕਰਮਚਾਰੀਆਂ ਨੂੰ ਸਿਰਫ਼ 1972 ਦੇ ਨਿਯਮਾਂ ਅਨੁਸਾਰ ਪੁਰਾਣੀ ਪੈਨਸ਼ਨ ਹੀ ਮਨਜ਼ੂਰ

ਸੰਗਰੂਰ ਵਿਖੇ ਮੁਲਾਜ਼ਮਾਂ ਮੰਗਾਂ ਨੂੰ ਲੈ ਕੇ ਲੱਗਣ ਵਾਲੇ ਪੱਕੇ ਮੋਰਚੇ ‘ਚ DTF ਕਰੇਗੀ ਭਰਵੀਂ ਸ਼ਮੂਲੀਅਤ: ਦਿਗਵਿਜੇ

Teachers Protest! ਸਰਕਾਰੀ ਲਾਰਿਆਂ ਤੋਂ ਅੱਕੇ ਕੱਚੇ ਅਧਿਆਪਕਾਂ ਦਾ ਫੁੱਟਿਆ ਗੁੱਸਾ! ਟੀਚਰਾਂ ਅਤੇ ਚੰਡੀਗੜ੍ਹ ਪੁਲਿਸ ਵਿਚਾਲੇ ਧੱਕਾ-ਮੁੱਕੀ, ਪ੍ਰਦਰਸ਼ਨਕਾਰੀਆਂ ਨੇ ਤੋੜੇ ਬੈਰੀਕੇਡ!

Leave a Comment