Venezuela Earthquake! ਵੱਡੀ ਖ਼ਬਰ: ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ; 22 ਮੰਜਿਲਾ ਇਮਾਰਤ ਢਹਿ-ਢੇਰੀ, ਸੁਨਾਮੀ ਦਾ ਅਲਰਟ- ਵੇਖੋ ਭਿਆਨਕ ਤਬਾਹੀ ਦੀਆਂ ਵੀਡੀਓ

On: ਜੂਨ 25, 2026 8:18 ਪੂਃ ਦੁਃ

 

Venezuela Earthquake! ਵੱਡੀ ਖ਼ਬਰ: ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ; 22 ਮੰਜਿਲਾ ਇਮਾਰਤ ਢਹਿ-ਢੇਰੀ, ਸੁਨਾਮੀ ਦਾ ਅਲਰਟ- ਵੇਖੋ ਭਿਆਨਕ ਤਬਾਹੀ ਦੀਆਂ ਵੀਡੀਓ

1 ਮਿੰਟ ‘ਚ ਆਏ 2 ਸ਼ਕਤੀਸ਼ਾਲੀ ਭੂਚਾਲਾਂ ਨੇ ਮਚਾਈ ਹਾਹਾਕਾਰ; ਰਿਕਟਰ ਪੈਮਾਨੇ ‘ਤੇ 7.1 ਅਤੇ 7.5 ਮਾਪੀ ਗਈ ਭੂਚਾਲ ਦੀ ਤੀਬਰਤਾ- 100 ਸਾਲਾਂ ਦੇ ਇਤਿਹਾਸ ‘ਚ ਸਭ ਤੋਂ ਭਿਆਨਕ ਝਟਕੇ

ਕਰਾਕਾਸ (ਵੇਨੇਜ਼ੁਏਲਾ), 25 ਜੂਨ 2026-

ਦੱਖਣੀ ਅਮਰੀਕੀ ਦੇਸ਼ ਵੇਨੇਜ਼ੁਏਲਾ ਤੋਂ ਤਬਾਹੀ ਦੀ ਇੱਕ ਬੇਹੱਦ ਖ਼ੌਫਨਾਕ ਖ਼ਬਰ ਸਾਹਮਣੇ ਆਈ ਹੈ। ਦੇਸ਼ ਵਿੱਚ ਇੱਕੋ ਮਿੰਟ ਦੇ ਅੰਦਰ-ਅੰਦਰ ਭੂਚਾਲ ਦੇ ਦੋ ਵੱਡੇ ਅਤੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਉੱਚੀਆਂ-ਉੱਚੀਆਂ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਬਿਖਰ ਗਈਆਂ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.1 ਅਤੇ 7.5 ਮਾਪੀ ਗਈ ਹੈ। ਮਾਹਰਾਂ ਮੁਤਾਬਕ ਇਹ ਪਿਛਲੇ 100 ਤੋਂ ਵੱਧ ਸਾਲਾਂ ਦੇ ਇਤਿਹਾਸ ਵਿੱਚ ਦੇਸ਼ ਵਿੱਚ ਆਏ ਸਭ ਤੋਂ ਸ਼ਕਤੀਸ਼ਾਲੀ ਭੂਚਾਲਾਂ ਵਿੱਚੋਂ ਇੱਕ ਹੈ।

ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਇਮਾਰਤਾਂ ਦੇ ਡਿੱਗਣ ਤੋਂ ਬਾਅਦ ਅਸਮਾਨ ਵਿੱਚ ਧੂੜ ਦੇ ਗੁਬਾਰ ਸਾਫ਼ ਦੇਖੇ ਜਾ ਸਕਦੇ ਹਨ।

ਏਐਫਪੀ (AFP) ਦੀ ਰਿਪੋਰਟ ਮੁਤਾਬਕ, ਭੂਚਾਲ ਕਾਰਨ ਰਾਜਧਾਨੀ ਕਰਾਕਾਸ ਦੇ ਅਲਤਾਮੀਰਾ ਇਲਾਕੇ ਵਿੱਚ ਸਥਿਤ ਇੱਕ 22 ਮੰਜਿਲਾ ਉੱਚੀ ਇਮਾਰਤ ਪੂਰੀ ਤਰ੍ਹਾਂ ਜ਼ਮੀਨਦੋਜ਼ ਹੋ ਗਈ ਹੈ। ਮਲਬੇ ਦੇ ਬਾਹਰ ਖੜ੍ਹੇ ਲੋਕ ਰੋਦੇ-ਕੁਰਲਾਉਂਦੇ ਹੋਏ ਆਪਣੇ ਰਿਸ਼ਤੇਦਾਰਾਂ ਦੇ ਨਾਂ ਪੁਕਾਰ ਰਹੇ ਹਨ। ਦੇਸ਼ ਦੇ ਗ੍ਰਹਿ ਮੰਤਰੀ ਦਿਓਸਦਾਦੋ ਕਾਬੇਲੋ ਨੇ ਦੱਸਿਆ ਕਿ ਕਈ ਇਮਾਰਤਾਂ ਅਤੇ ਘਰਾਂ ਦੀਆਂ ਛੱਤਾਂ ਦੇ ਹਿੱਸੇ ਟੁੱਟ ਕੇ ਡਿੱਗ ਗਏ ਹਨ। ਹਾਲਾਂਕਿ ਫਿਲਹਾਲ ਕਿਸੇ ਦੀ ਮੌਤ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ, ਪਰ ਮਲਬੇ ਹੇਠ ਕਈ ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ ਹੈ।

 

ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਅਨੁਸਾਰ, ਪਹਿਲਾ ਭੂਚਾਲ ਵੇਨੇਜ਼ੁਏਲਾ (Venezuela Earthquake) ਦੇ ਕੈਰੇਬੀਅਨ ਤੱਟਵਰਤੀ ਖੇਤਰ ਵਿੱਚ ਮੋਰੋਨ ਸ਼ਹਿਰ ਦੇ ਨੇੜੇ ਆਇਆ, ਜੋ ਰਾਜਧਾਨੀ ਕਰਾਕਾਸ ਤੋਂ ਲਗਭਗ 168 ਕਿਲੋਮੀਟਰ ਦੂਰ ਹੈ। ਇਸ ਦੀ ਡੂੰਘਾਈ ਜ਼ਮੀਨ ਤੋਂ 13 ਕਿਲੋਮੀਟਰ ਹੇਠਾਂ ਸੀ। ਇਸ ਦੇ ਇੱਕ ਮਿੰਟ ਦੇ ਅੰਦਰ ਹੀ ਕਰੀਬ 45 ਕਿਲੋਮੀਟਰ ਦੂਰ 7.5 ਤੀਬਰਤਾ ਦਾ ਦੂਜਾ ਝਟਕਾ ਮਹਿਸੂਸ ਕੀਤਾ ਗਿਆ, ਜਿਸ ਦੀ ਡੂੰਘਾਈ 10 ਕਿਲੋਮੀਟਰ ਦਰਜ ਕੀਤੀ ਗਈ।

ਇਨ੍ਹਾਂ ਭਿਆਨਕ ਝਟਕਿਆਂ ਤੋਂ ਬਾਅਦ ਅਮਰੀਕਾ ਦੇ ਪੈਸੀਫਿਕ ਸੁਨਾਮੀ ਵਾਰਨਿੰਗ ਸੈਂਟਰ ਨੇ ਤੱਟਵਰਤੀ ਇਲਾਕਿਆਂ, ਖਾਸ ਕਰਕੇ ਪਿਊਰਟੋ ਰੀਕੋ (Puerto Rico) ਅਤੇ ਵਰਜਿਨ ਆਈਲੈਂਡਜ਼ (Virgin Islands) ਲਈ ਸੁਨਾਮੀ ਦੀ ਚੇਤਾਵਨੀ (Tsunami Warning) ਜਾਰੀ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ।

ਭੂਚਾਲ ਦੇ ਜ਼ਬਰਦਸਤ ਝਟਕੇ ਕਾਰਨ ਲੋਕ ਬੁਰੀ ਤਰ੍ਹਾਂ ਸਦਮੇ ਵਿੱਚ ਹਨ। ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਯੁੱਧ ਪੱਧਰ ‘ਤੇ ਰਾਹਤ ਅਤੇ ਬਚਾਅ ਮੁਹਿੰਮ (Rescue Operation) ਸ਼ੁਰੂ ਕਰ ਦਿੱਤੀ ਗਈ ਹੈ। ਸੁਰੱਖਿਆ ਬਲ ਅਤੇ ਵਲੰਟੀਅਰ ਮਲਬਾ ਹਟਾ ਕੇ ਜ਼ਿੰਦਾ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਵਿੱਚ ਜੁਟੇ ਹੋਏ ਹਨ।

 

Join WhatsApp

Join Now

Leave a Comment