Join WhatsApp

Join Now

ਵੱਡੀ ਖ਼ਬਰ: ਇੱਕ ਹੀ ਨੰਬਰ ਦੀਆਂ ਦੋ ਫਾਰਚੂਨਰ ਗੱਡੀਆਂ; ਚੈਸਿਸ ਨੰਬਰ ਵੀ Same!

On: ਅਗਸਤ 10, 2026 6:46 ਬਾਃ ਦੁਃ

 

ਵੱਡੀ ਖ਼ਬਰ: ਇੱਕ ਹੀ ਨੰਬਰ ਦੀਆਂ ਦੋ ਫਾਰਚੂਨਰ ਗੱਡੀਆਂ; ਚੈਸਿਸ ਨੰਬਰ ਵੀ Same! ਰਾਜਧਾਨੀ ‘ਚ ਵੱਡੀ ਗੜਬੜ

ਨਵੀਂ ਦਿੱਲੀ, 10 ਅਗਸਤ 2026

15 ਅਗਸਤ (ਸੁਤੰਤਰਤਾ ਦਿਵਸ) ਨੂੰ ਮੁੱਖ ਰੱਖਦਿਆਂ ਦਿੱਲੀ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਦੇ ਤਹਿਤ ਚੋਰੀ ਦੇ ਵਾਹਨਾਂ ਅਤੇ ਸ਼ੱਕੀ ਗੱਡੀਆਂ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਵੈਸਟ ਡਿਸਟ੍ਰਿਕਟ ਦੀ ਏ.ਏ.ਟੀ.ਐਸ. (AATS) ਟੀਮ ਨੇ ਇੱਕ ਬੇਹੱਦ ਹੈਰਾਨੀਜਨਕ ਮਾਮਲੇ ਦਾ ਪਰਦਾਫਾਸ਼ ਕਰਦਿਆਂ ਦੋ ਟੋਇਟਾ ਫਾਰਚੂਨਰ (Toyota Fortuner) ਐਸ.ਯੂ.ਵੀ. ਗੱਡੀਆਂ ਬਰਾਮਦ ਕੀਤੀਆਂ ਹਨ। ਇਹ ਦੋਵੇਂ ਗੱਡੀਆਂ ਵੱਖ-ਵੱਖ ਥਾਵਾਂ ‘ਤੇ ਇੱਕ ਹੀ ਰਜਿਸਟ੍ਰੇਸ਼ਨ ਨੰਬਰ ਅਤੇ ਇੱਕੋ ਜਿਹੇ ਚੈਸਿਸ ਨੰਬਰ ਨਾਲ ਚਲਾਈਆਂ ਜਾ ਰਹੀਆਂ ਸਨ।

ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਜਧਾਨੀ ਖੇਤਰ (NCR) ਵਿੱਚ ਇੱਕੋ ਨੰਬਰ ਵਾਲੀਆਂ ਦੋ ਫਾਰਚੂਨਰ ਗੱਡੀਆਂ ਘੁੰਮ ਰਹੀਆਂ ਹਨ। ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਨੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਖੰਗਾਲੀ, ਮਾਲਕੀ ਰਿਕਾਰਡ ਦੀ ਜਾਂਚ ਕੀਤੀ ਅਤੇ ਫੀਲਡ ਵੈਰੀਫਿਕੇਸ਼ਨ ਤੋਂ ਬਾਅਦ ਦੋਵਾਂ ਗੱਡੀਆਂ ਨੂੰ ਕਬਜ਼ੇ ਵਿੱਚ ਲੈ ਲਿਆ।

ਜਦੋਂ ਗੱਡੀਆਂ ਦੀ ਸ਼ੁਰੂਆਤੀ ਜਾਂਚ ਕੀਤੀ ਗਈ ਤਾਂ ਦੋਵਾਂ ‘ਤੇ ਇੱਕੋ ਹੀ ਰਜਿਸਟ੍ਰੇਸ਼ਨ ਅਤੇ ਚੈਸਿਸ ਨੰਬਰ ਦਰਜ ਮਿਲਿਆ। ਇਸ ਤੋਂ ਬਾਅਦ ਤਕਨੀਕੀ ਪੁਸ਼ਟੀ ਲਈ ਦੋਵਾਂ ਵਾਹਨਾਂ ਨੂੰ ਟੋਇਟਾ ਦੇ ਅਧਿਕਾਰਤ ਸਰਵਿਸ ਸੈਂਟਰ ਭੇਜਿਆ ਗਿਆ, ਜਿੱਥੇ ਇਹ ਸਪੱਸ਼ਟ ਹੋ ਗਿਆ ਕਿ ਇਹ ਦੋਵੇਂ ਗੱਡੀਆਂ ਚੋਰੀ ਦੀਆਂ ਹਨ।

ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬਰਾਮਦ ਕੀਤੀਆਂ ਗਈਆਂ ਗੱਡੀਆਂ ਵਿੱਚੋਂ ਇੱਕ ਦਾ ਇਸਤੇਮਾਲ ਗਾਂਧੀ ਨਗਰ ਥਾਣੇ ਵਿੱਚ ਦਰਜ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਨ੍ਹਾਂ ਵਾਹਨਾਂ ਦਾ ਸਬੰਧ ਪ੍ਰੀਤ ਵਿਹਾਰ ਅਤੇ ਗਾਂਧੀ ਨਗਰ ਥਾਣਿਆਂ ਵਿੱਚ ਦਰਜ ਈ-ਐਫ.ਆਈ.ਆਰ. (E-FIR) ਅਤੇ ਜਾਲ੍ਹੀ ਦਸਤਾਵੇਜ਼ ਤਿਆਰ ਕਰਨ ਦੀ ਸਾਜ਼ਿਸ਼ ਨਾਲ ਵੀ ਜੁੜਿਆ ਹੋਇਆ ਹੈ।

ਇਸ ਮਾਮਲੇ ਵਿੱਚ ਪੁਲਿਸ ਨੇ ਵਿਵੇਕ ਵਿਹਾਰ (ਦਿੱਲੀ) ਦੇ ਰਹਿਣ ਵਾਲੇ 23 ਸਾਲਾ ਆਰੀਅਨ ਮਾਵੀ ਨੂੰ ਮੁੱਖ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੈ। ਪੁਲਿਸ ਫਿਲਹਾਲ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਜਾਅਲੀ ਦਸਤਾਵੇਜ਼ ਕਿਵੇਂ ਤਿਆਰ ਕੀਤੇ ਗਏ, ਵਾਹਨਾਂ ਵਿੱਚ ਕਿਸ ਤਰ੍ਹਾਂ ਦੀ ਹੇਰਾਫੇਰੀ ਕੀਤੀ ਗਈ ਅਤੇ ਇਸ ਚੋਰੀ ਦੇ ਗਿਰੋਹ ਵਿੱਚ ਹੋਰ ਕਿਹੜੇ ਲੋਕ ਸ਼ਾਮਲ ਹਨ?

 

More

ਕੀ ਪੰਜਾਬ ‘ਚ ਮੁੜ ਹੜ੍ਹਾਂ ਦਾ ਖ਼ਤਰਾ? ਕੈਬਨਿਟ ਮੰਤਰੀ ਗੋਇਲ ਨੇ ਦਿੱਤਾ ਗੋਲ-ਮੋਲ ਜਵਾਬ, ਕਿਹਾ- ਅਸੀਂ ਸੰਵੇਦਨਸ਼ੀਲ ਥਾਵਾਂ ‘ਤੇ ਕਰੋੜਾਂ ਖ਼ਰਚੇ!

ਭਗਵੰਤ ਮਾਨ ਸਰਕਾਰ ਨੂੰ ਲਲਕਾਰਿਆ! ਮੀਟਿੰਗਾਂ ਨਹੀਂ, ਹੁਣ ਫੈਸਲੇ ਚਾਹੀਦੇ; ਸਾਂਝੇ ਕਿਸਾਨ-ਮਜ਼ਦੂਰ ਅੰਦੋਲਨ ਨੂੰ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦਾ ਮਿਲਿਆ ਭਰਵਾਂ ਸਮਰਥਨ

‘ਕਾਰਪੋਰੇਟ ਖੇਤੀ ਛੱਡੋ’ ਅਤੇ ਅਮਰੀਕਾ ਟਰੇਡ ਡੀਲ ਰੱਦ ਕਰਨ ਦੀ ਮੰਗ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰਦਰਸ਼ਨ; ਰਾਸ਼ਟਰਪਤੀ ਦੇ ਨਾਮ SDM ਨੂੰ ਸੌਪਿਆ ਮੰਗ ਪੱਤਰ

ਵਿੱਤ ਮੰਤਰੀ ਹਰਪਾਲ ਚੀਮਾ ਨੇ ਮੁਲਾਜ਼ਮ ਜਥੇਬੰਦੀਆਂ ਬਾਰੇ ਦਿੱਤਾ ਵਿਵਾਦਿਤ ਬਿਆਨ! ਪੜ੍ਹੋ ਕੀ ਕਿਹਾ?

ਵੱਡੀ ਖ਼ਬਰ: CID ਨੇ ਸੀਨੀਅਰ ਅਧਿਕਾਰੀ ਨੂੰ ਕੀਤਾ ਗ੍ਰਿਫਤਾਰ

PG ‘ਚ ਵਿਦਿਆਰਥਣ ਨਾਲ ਬਲਾਤਕਾਰ; ਸੁਰੱਖਿਆ ਗਾਰਡ ਨੇ ਦਿੱਤਾ ਵਾਰਦਾਤ ਨੂੰ ਦਿੱਤਾ ਅੰਜਾਮ

Leave a Comment