Join WhatsApp

Join Now

Young Man Brutally Murdered! ਵੱਡੀ ਖ਼ਬਰ: ਨੌਜਵਾਨ ਦਾ ਬੇਰਹਿਮੀ ਨਾਲ ਕਤਲ!

On: June 10, 2026 2:54 PM

 

Young man brutally murdered! ਵੱਡੀ ਖ਼ਬਰ: ਨੌਜਵਾਨ ਦਾ ਬੇਰਹਿਮੀ ਨਾਲ ਕਤਲ! ਕਤਲ ਦੀ ਵਾਰਦਾਤ ਨਾਲ ਸਿਰਸਾ ‘ਚ ਫੈਲੀ ਸਨਸਨੀ, ਇਲਾਜ ਦੌਰਾਨ ਨੌਜਵਾਨ ਨੇ ਤੋੜਿਆ ਦਮ

Young man brutally murdered! ਸਿਰਸਾ, 10 ਜੂਨ 2026- ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਇੱਥੇ ਇੱਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਵਾਰਡ-29 ਸਥਿਤ ਸੰਜੇ ਕਾਲੋਨੀ ਦੇ ਰਹਿਣ ਵਾਲੇ 22 ਸਾਲਾ ਸੰਦੀਪ ਕੁਮਾਰ ਵਜੋਂ ਹੋਈ ਹੈ। ਇਹ ਘਟਨਾ ਸੋਮਵਾਰ ਰਾਤ ਦੀ ਹੈ, ਜਦੋਂ ਸੰਦੀਪ ਦੁਰਗਾ ਮਾਤਾ ਮੰਦਰ ਚੌਕ ਵੱਲ ਗਿਆ ਸੀ, ਤਾਂ ਉੱਥੇ ਖੜ੍ਹੇ 2 ਨੌਜਵਾਨਾਂ ਨੇ ਸੰਦੀਪ ਦੀ ਪਿੱਠ, ਹੱਥ ਅਤੇ ਪੇਟ ‘ਤੇ ਚਾਕੂ ਨਾਲ ਵਾਰ ਕੀਤੇ ਅਤੇ ਉੱਥੋਂ ਫ਼ਰਾਰ ਹੋ ਗਏ।

ਇਸ ਤੋਂ ਬਾਅਦ ਉਸ ਨੂੰ ਨਜ਼ਦੀਕੀ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਸਵੇਰੇ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਆਰੋਪ ਹੈ ਕਿ ਸੰਦੀਪ ਦਾ ਇੱਕ ਕੁੜੀ ਨਾਲ ਪ੍ਰੇਮ-ਪ੍ਰਸੰਗ ਚੱਲ ਰਿਹਾ ਸੀ ਅਤੇ ਦੋਵਾਂ ਵਿਚਕਾਰ ਅਕਸਰ ਫ਼ੋਨ ‘ਤੇ ਗੱਲਬਾਤ ਹੁੰਦੀ ਸੀ। ਪਰਿਵਾਰ ਦਾ ਦਾਅਵਾ ਹੈ ਕਿ ਕੁੜੀ ਦੇ ਪਰਿਵਾਰ ਨੂੰ ਵੀ ਇਸ ਸਬੰਧ ਬਾਰੇ ਜਾਣਕਾਰੀ ਸੀ।

ਪਰਿਵਾਰ ਅਨੁਸਾਰ, ਸੋਮਵਾਰ ਰਾਤ ਨੂੰ ਸੰਦੀਪ ਨੂੰ ਕਥਿਤ ਤੌਰ ‘ਤੇ ਫ਼ੋਨ ਕਰਕੇ ਬੁਲਾਇਆ ਗਿਆ ਸੀ, ਜਿਸ ਤੋਂ ਬਾਅਦ ਉਸ ‘ਤੇ ਹਮਲਾ ਕੀਤਾ ਗਿਆ। ਉਨ੍ਹਾਂ ਦਾ ਆਰੋਪ ਹੈ ਕਿ ਵਾਰਦਾਤ ਦੇ ਸਮੇਂ ਕੁੜੀ ਦਾ ਭਰਾ ਵੀ ਮੌਕੇ ‘ਤੇ ਮੌਜੂਦ ਸੀ। ਉਨ੍ਹਾਂ ਨੇ ਇਸ ਮਾਮਲੇ ਵਿੱਚ ਕੁੜੀ ਦੇ ਪਰਿਵਾਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਸਿਟੀ ਥਾਣੇ ਦੇ ਐੱਸ.ਐੱਚ.ਓ. ਬਲਰਾਜ ਸਿੰਘ ਦਾ ਕਹਿਣਾ ਹੈ ਕਿ ਨੌਜਵਾਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਸੀ, ਜਿਸ ਵਿੱਚ ਉਸਦੀ ਮੌਤ ਹੋ ਗਈ। ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ।

 

Leave a Comment