ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 8ਵੀਂ ਦੇ ਵਿਦਿਆਰਥੀਆਂ ਲਈ ਵੱਡੀ ਰਾਹਤ; ਜੂਨ ‘ਚ ਹੋਵੇਗੀ ਰੀ-ਅਪੀਅਰ ਪ੍ਰੀਖਿਆ, ਬੋਰਡ ਨੇ ਜਾਰੀ ਕੀਤਾ ਸ਼ਡਿਊਲ
Punjab Network
ਐਸ.ਏ.ਐਸ. ਨਗਰ (ਮੋਹਾਲੀ), 3 ਮਈ 2026: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਠਵੀਂ ਜਮਾਤ ਦੇ ਰੀ-ਅਪੀਅਰ ਵਾਲੇ ਵਿਦਿਆਰਥੀਆਂ ਲਈ ਜੂਨ-2026 ਵਿੱਚ ਮੁੜ ਪ੍ਰੀਖਿਆ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।
ਬੋਰਡ ਨੇ ਇਸ ਸਬੰਧੀ ਪ੍ਰੀਖਿਆ ਫਾਰਮ ਅਤੇ ਫੀਸ ਜਮ੍ਹਾਂ ਕਰਵਾਉਣ ਦਾ ਅਧਿਕਾਰਤ ਸ਼ਡਿਊਲ ਜਾਰੀ ਕਰ ਦਿੱਤਾ ਹੈ। ਵਿਦਿਆਰਥੀ ਬੋਰਡ ਦੀ ਵੈੱਬਸਾਈਟ ‘ਤੇ ਆਨਲਾਈਨ ਮਾਧਿਅਮ ਰਾਹੀਂ ਹੇਠ ਲਿਖੀਆਂ ਮਿਤੀਆਂ ਅਨੁਸਾਰ ਅਪਲਾਈ ਕਰ ਸਕਦੇ ਹਨ….
ਆਨਲਾਈਨ ਅਪਲਾਈ ਕਰਨ ਦਾ ਸ਼ਡਿਊਲ
ਬਿਨਾਂ ਲੇਟ ਫੀਸ: ਵਿਦਿਆਰਥੀ 8 ਮਈ 2026 ਤੱਕ ਬਿਨਾਂ ਕਿਸੇ ਵਾਧੂ ਫੀਸ ਦੇ ਅਪਲਾਈ ਕਰ ਸਕਦੇ ਹਨ।
500 ਰੁਪਏ ਲੇਟ ਫੀਸ: 8 ਮਈ ਤੋਂ ਬਾਅਦ 15 ਮਈ 2026 ਤੱਕ 500 ਰੁਪਏ ਲੇਟ ਫੀਸ ਨਾਲ ਫਾਰਮ ਭਰੇ ਜਾ ਸਕਦੇ ਹਨ।
1500 ਰੁਪਏ ਲੇਟ ਫੀਸ: ਅੰਤਿਮ ਮੌਕੇ ਵਜੋਂ 22 ਮਈ 2026 ਤੱਕ 1500 ਰੁਪਏ ਲੇਟ ਫੀਸ ਦੇ ਕੇ ਅਪਲਾਈ ਕੀਤਾ ਜਾ ਸਕੇਗਾ।
ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਤੈਅ ਕੀਤੀਆਂ ਗਈਆਂ ਮਿਤੀਆਂ ਤੋਂ ਬਾਅਦ ਕਿਸੇ ਵੀ ਸੂਰਤ ਵਿੱਚ ਪ੍ਰੀਖਿਆ ਫਾਰਮ ਸਵੀਕਾਰ ਨਹੀਂ ਕੀਤੇ ਜਾਣਗੇ।
ਇਹ ਫੈਸਲਾ ਉਨ੍ਹਾਂ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ ਹੈ ਜੋ ਫਰਵਰੀ 2026 ਦੀਆਂ ਪ੍ਰੀਖਿਆਵਾਂ ਦੌਰਾਨ ਕਿਸੇ ਕਾਰਨ ਸਫਲ ਨਹੀਂ ਹੋ ਸਕੇ ਸਨ, ਤਾਂ ਜੋ ਉਹ ਆਪਣਾ ਸਾਲ ਬਚਾ ਸਕਣ।
PSEB ਵੱਲੋਂ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਡਾ ਮੌਕਾ
PSEB Special Mercy Chance: ਸੂਬੇ ਦੇ ਹਜ਼ਾਰਾਂ ਵਿਦਿਆਰਥੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਪਿਛਲੇ 16 ਸਾਲਾਂ ਦੌਰਾਨ 10ਵੀਂ ਜਾਂ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਪਾਸ ਨਾ ਕਰ ਸਕਣ ਵਾਲੇ ਵਿਦਿਆਰਥੀਆਂ ਨੂੰ ਇੱਕ ਵਿਸ਼ੇਸ਼ ਮੌਕਾ ਦੇਣ ਦਾ ਫੈਸਲਾ ਕੀਤਾ ਹੈ।
ਇਸ ਤਹਿਤ “ਸਪੈਸ਼ਲ ਮਰਸੀ ਚਾਂਸ” ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਯੋਗ ਉਮੀਦਵਾਰ 25 ਮਈ 2026 ਤੱਕ ਬੋਰਡ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਅਪਲਾਈ ਕਰ ਸਕਦੇ ਹਨ।






