ਪੰਜਾਬ ਦੀ ਸਿਆਸਤ ‘ਚ ਵੱਡਾ ਉਲਟਫੇਰ; ਸਾਬਕਾ IAS ਅਫ਼ਸਰ ਅਕਾਲੀ ਦਲ ‘ਚ ਸ਼ਾਮਲ
Punjab Network
ਚੰਡੀਗੜ੍ਹ, 19 ਮਾਰਚ 2026:
ਪੰਜਾਬ ਦੀ ਸਿਆਸਤ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਰਾਜਨੀਤੀ ਵਿੱਚ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਉਸ ਵੇਲੇ ਸੂਬੇ ਅੰਦਰ ਵੱਡਾ ਉਲਟਫੇਰ ਵੇਖਣ ਨੂੰ ਮਿਲਿਆ, ਜਦੋਂ ਸਾਬਕਾ ਸੀਨੀਅਰ ਆਈਏਐਸ ਕੇ.ਜੇ. ਐਸ ਚੀਮਾ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।
ਆਈ.ਏ.ਐਸ. (IAS) ਅਧਿਕਾਰੀ ਕੇ. ਜੇ. ਐਸ. ਚੀਮਾ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਵਿੱਚ ਸ਼ਾਮਲ ਕਰਵਾਇਆ।
ਚੀਮਾ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਮੌਕੇ ਸੁਖਬੀਰ ਸਿੰਘ ਬਾਦਲ ਨੇ ਚੀਮਾ ਬਾਰੇ ਕੋਈ ਵੱਡਾ ਐਲਾਨ ਤਾਂ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਨੂੰ ਫਿਲਹਾਲ ਕਿਸੇ ਤਰ੍ਹਾਂ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਗਈ।
ਪਰ ਉਮੀਦ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਕੇ.ਜੇ. ਐਸ ਚੀਮਾ ਨੂੰ ਪਾਰਟੀ ਵਿੱਚ ਕੋਈ ਅਹਿਮ ਅਹੁਦਾ ਜਾਂ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।
ਦੂਜੇ ਪਾਸੇ ਸਿਆਸੀ ਮਾਹਿਰਾਂ ਅਨੁਸਾਰ, ਇੱਕ ਤਜ਼ਰਬੇਕਾਰ ਪ੍ਰਸ਼ਾਸਨਿਕ ਅਧਿਕਾਰੀ ਦਾ ਪਾਰਟੀ ਵਿੱਚ ਆਉਣਾ ਅਕਾਲੀ ਦਲ ਲਈ ਆਉਂਦੀਆਂ ਚੋਣਾਂ ਵਿੱਚ ਲਾਹੇਵੰਦ ਸਾਬਤ ਹੋ ਸਕਦਾ ਹੈ।
ਸਾਬਕਾ ਸੀਨੀਅਰ ਆਈਏਐਸ ਕੇ.ਜੇ. ਐਸ ਚੀਮਾ ਦਾ ਪ੍ਰਸ਼ਾਸਨਿਕ ਤਜ਼ਰਬਾ ਕਾਫ਼ੀ ਲੰਬਾ ਰਿਹਾ ਹੈ ਅਤੇ ਉਹ ਕਈ ਅਹਿਮ ਅਹੁਦਿਆਂ ‘ਤੇ ਰਹਿ ਚੁੱਕੇ ਹਨ। ਉਨ੍ਹਾਂ ਦਾ ਅਕਾਲੀ ਦਲ ਵਿੱਚ ਆਉਣਾ ਪਾਰਟੀ ਲਈ ਮਜ਼ਬੂਤੀ ਵਜੋਂ ਦੇਖਿਆ ਜਾ ਰਿਹਾ ਹੈ।






