ਵੱਡੀ ਖ਼ਬਰ: ਸਿਹਤ ਮੰਤਰੀ ਵਿਜੇ ਸਿੰਗਲਾ ਦੇ ਜੇਲ੍ਹ ਜਾਣ ਮਗਰੋਂ, ਜਾਣੋ ਕਿਸਨੂੰ ਮਿਲਿਆ ਸਿਹਤ ਵਿਭਾਗ?

758

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੀਆਂ ਖ਼ਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਕਿ, ਹੁਣ ਭਗਵੰਤ ਮਾਨ ਕਿਸਨੂੰ ਸਿਹਤ ਮੰਤਰੀ ਬਣਾਉਣਗੇ?

ਸੂਤਰਾਂ ਦੇ ਹਵਾਲੇ ਤੋਂ ਹੁਣ ਤਾਜ਼ਾ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ, ਸਿਹਤ ਮੰਤਰੀ ਦਾ ਅਹੁਦਾ ਖ਼ਾਲੀ ਛੱਡਣ ਦੀ ਬਜਾਏ, ਸਿਹਤ ਮੰਤਰੀ ਦਾ ਅਹੁਦਾ ਵੀ ਸੀਐਮ ਹੀ ਸੰਭਾਲਣਗੇ।

ਮੁੱਖ ਮੰਤਰੀ ਪੰਜਾਬ ਖ਼ੁਦ ਸਿਹਤ ਵਿਭਾਗ ਦਾ ਕੰਮਕਾਜ਼ ਦੇਖਿਆ ਕਰਨਗੇ। ਖ਼ਬਰਾਂ ਦੀ ਮੰਨੀਏ ਤਾਂ, ਮਾਨ ਇਹ ਮੰਤਰਾਲਾ ਕਿਸੇ ਹੋਰ ਮੰਤਰੀ ਨੂੰ ਦੇਣ ਦੀ ਬਜਾਏ ਖ਼ੁਦ ਹੀ ਸੰਭਾਲਣਗੇ ਅਤੇ ਸਿਹਤ ਵਿਭਾਗ ਦਾ ਕੰਮ ਆਪਣੀ ਨਿਗਾਹ ਥੱਲੇ ਕਰਵਾਉਣਗੇ।