BREAKING: BJP ਦੇ ਵੱਡੇ ਲੀਡਰ ਨੇ ਛੱਡੀ ਪਾਰਟੀ, ਜਾਣੋ ਵਜ੍ਹਾ

On: ਜੂਨ 5, 2026 12:31 ਬਾਃ ਦੁਃ
Punjab BJP 2027 Elections

 

BJP ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਤਾਮਿਲਨਾਡੂ ਦੇ ਸਾਬਕਾ ਸੂਬਾ ਪ੍ਰਧਾਨ ਦਾ ਅਸਤੀਫ਼ਾ ਤੁਰੰਤ ਪ੍ਰਭਾਵ ਨਾਲ ਕੀਤਾ ਮਨਜ਼ੂਰ- ਕੌਮੀ ਜਨਰਲ ਸਕੱਤਰ ਅਰੁਣ ਸਿੰਘ ਦੇ ਦਸਤਖਤਾਂ ਹੇਠ ਭਾਜਪਾ ਮੁੱਖ ਦਫ਼ਤਰ ਵੱਲੋਂ ਅਧਿਕਾਰਤ ਪੱਤਰ ਜਾਰੀ

ਚੇਨਈ/ਨਵੀਂ ਦਿੱਲੀ, 5 ਜੂਨ 2026:

ਦੱਖਣੀ ਭਾਰਤ ਦੀ ਰਾਜਨੀਤੀ ਤੋਂ ਇਸ ਵੇਲੇ ਦੀ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤੀ ਜਨਤਾ ਪਾਰਟੀ (BJP) ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਤਾਮਿਲਨਾਡੂ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਕੇ. ਅੰਨਾਮਲਾਈ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਭਾਜਪਾ ਦੇ ਕੌਮੀ ਪ੍ਰਧਾਨ ਵੱਲੋਂ ਉਨ੍ਹਾਂ ਦੇ ਅਸਤੀਫ਼ੇ ਨੂੰ ਤੁਰੰਤ ਪ੍ਰਭਾਵ ਨਾਲ ਅਧਿਕਾਰਤ ਤੌਰ ‘ਤੇ ਮਨਜ਼ੂਰੀ ਦੇ ਦਿੱਤੀ ਗਈ ਹੈ।

ਬੀਜੇਪੀ ਦੇ ਕੌਮੀ ਜਨਰਲ ਸਕੱਤਰ ਅਤੇ ਮੁੱਖ ਦਫ਼ਤਰ ਇੰਚਾਰਜ ਅਰੁਣ ਸਿੰਘ ਦੇ ਹਸਤਾਖਰਾਂ ਹੇਠ ਇਸ ਸਬੰਧੀ ਇੱਕ ਅਧਿਕਾਰਤ ਪ੍ਰੈਸ ਨੋਟ ਜਾਰੀ ਕੀਤਾ ਗਿਆ ਹੈ। ਇਸ ਪੱਤਰ ਵਿੱਚ ਸਾਫ਼ ਕੀਤਾ ਗਿਆ ਹੈ ਕਿ ਕੇ. ਅੰਨਾਮਲਾਈ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਤਿਆਗ ਪੱਤਰ ਦੇ ਦਿੱਤਾ ਸੀ, ਜਿਸ ਨੂੰ ਕੌਮੀ ਪ੍ਰਧਾਨ ਨੇ ਸਵੀਕਾਰ ਕਰ ਲਿਆ ਹੈ। ਇਸ ਫੈਸਲੇ ਤੋਂ ਬਾਅਦ ਹੁਣ ਅੰਨਾਮਲਾਈ ਦੀ ਭਾਜਪਾ ਦੇ ਮੁਢਲੇ ਮੈਂਬਰ ਵਜੋਂ ਵੀ ਭੂਮਿਕਾ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ।

ਜ਼ਿਕਰਯੋਗ ਹੈ ਕਿ 2 ਜੂਨ ਨੂੰ ਕੇ. ਅੰਨਾਮਲਾਈ ਨੇ ਦਿੱਲੀ ਵਿਖੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਅਤੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ.ਐਲ. ਸੰਤੋਸ਼ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਤੁਰੰਤ ਬਾਅਦ ਅੰਨਾਮਲਾਈ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਇੱਕ ਬੇਹੱਦ ਗੁਪਤ ਬੈਠਕ ਹੋਈ। ਖ਼ੁਸ਼ਗਵਾਰ ਮਾਹੌਲ ਵਿੱਚ ਹੋਈਆਂ ਇਨ੍ਹਾਂ ਮੁਲਾਕਾਤਾਂ ਦੌਰਾਨ ਅੰਨਾਮਲਾਈ ਨੇ ਹਾਈਕਮਾਂਡ ਦੇ ਸਾਹਮਣੇ ਪਾਰਟੀ ਛੱਡਣ ਦੀ ਆਪਣੀ ਇੱਛਾ ਸਾਫ਼-ਸਾਫ਼ ਜ਼ਾਹਰ ਕਰ ਦਿੱਤੀ ਸੀ।

ਪਾਰਟੀ ਛੱਡਣ ਦੀ ਇੱਛਾ ਜਤਾਉਣ ਤੋਂ ਬਾਅਦ ਅੰਨਾਮਲਾਈ ਤਾਮਿਲਨਾਡੂ ਪਰਤਣ ਲਈ ਦਿੱਲੀ ਏਅਰਪੋਰਟ ਪਹੁੰਚ ਚੁੱਕੇ ਸਨ। ਉਹ ਫਲਾਈਟ ਫੜਨ ਹੀ ਵਾਲੇ ਸਨ ਕਿ ਅਚਾਨਕ ਬੀਜੇਪਾ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਵਾਪਸ ਪਰਤਣ ਦਾ ਸੁਨੇਹਾ ਭੇਜਿਆ ਗਿਆ। ਚੋਟੀ ਦੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਮਨਾਉਣ ਅਤੇ ਇਸ ਫੈਸਲੇ ਨੂੰ ਟਾਲਣ ਦੀ ਆਖਰੀ ਕੋਸ਼ਿਸ਼ ਕੀਤੀ, ਪਰ ਅੰਨਾਮਲਾਈ ਆਪਣੇ ਰੁਖ ‘ਤੇ ਕਾਇਮ ਰਹੇ। ਅਖ਼ੀਰ ਉਨ੍ਹਾਂ ਦੀ ਜ਼ਿੱਦ ਅੱਗੇ ਝੁਕਦੇ ਹੋਏ ਭਾਜਪਾ ਮੁੱਖ ਦਫ਼ਤਰ ਨੂੰ ਉਨ੍ਹਾਂ ਦੇ ਅਸਤੀਫ਼ੇ ਦੀ ਪ੍ਰੈਸ ਰਿਲੀਜ਼ ਜਾਰੀ ਕਰਨੀ ਪਈ।

 

Join WhatsApp

Join Now

Leave a Comment