Join WhatsApp

Join Now

BREAKING- Punjab Cabinet ‘ਚ ਵੱਡਾ ਫ਼ੇਰਬਦਲ! ਤਿੰਨ ਮੰਤਰੀਆਂ ਨੂੰ ਮਿਲੇ ਨਵੇਂ ਮਹਿਕਮੇ, ਪੜ੍ਹੋ ਪੂਰੀ ਖ਼ਬਰ

On: May 11, 2026 8:45 PM

 

BREAKING- Punjab Cabinet ‘ਚ ਵੱਡਾ ਫ਼ੇਰਬਦਲ! ਤਿੰਨ ਮੰਤਰੀਆਂ ਨੂੰ ਮਿਲੇ ਨਵੇਂ ਮਹਿਕਮੇ, ਪੜ੍ਹੋ ਪੂਰੀ ਖ਼ਬਰ

ਸੰਜੀਵ ਅਰੋੜਾ ਦੇ ਵਿਭਾਗ ਹੁਣ ਤਰੁਣਪ੍ਰੀਤ ਸੌਂਦ, ਹਰਜੋਤ ਬੈਂਸ ਅਤੇ ਅਮਨ ਅਰੋੜਾ ਸੰਭਾਲਣਗੇ!

ਤਰੁਣਪ੍ਰੀਤ ਸੌਂਦ ਬਣੇ ਨਵੇਂ ਬਿਜਲੀ ਮੰਤਰੀ; ਹਰਜੋਤ ਬੈਂਸ ਕੋਲ ਹੋਵੇਗਾ ਸਥਾਨਕ ਸਰਕਾਰਾਂ ਵਿਭਾਗ- ਅਮਨ ਅਰੋੜਾ ਨੂੰ ਸੌਂਪਿਆ ਗਿਆ ਉਦਯੋਗ ਮੰਤਰਾਲਾ

ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਸਰਕਾਰ ਨੇ ਪ੍ਰਸ਼ਾਸਨਿਕ ਕੰਮਾਂ ਦੀ ਗਤੀ ਬਣਾਈ ਰੱਖਣ ਲਈ ਲਿਆ ਫੈਸਲਾ

Punjab Cabinet News- ਚੰਡੀਗੜ੍ਹ, 11 ਮਈ 2026: ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਉਨ੍ਹਾਂ ਦੇ ਵਿਭਾਗਾਂ ਦੀ ਵੰਡ ਬਾਕੀ ਮੰਤਰੀਆਂ ਵਿੱਚ ਕਰ ਦਿੱਤੀ ਹੈ। ਮੁੱਖ ਮੰਤਰੀ ਵੱਲੋਂ ਲਏ ਗਏ ਇਸ ਫੈਸਲੇ ਤਹਿਤ ਹੁਣ ਤਿੰਨ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਅਹਿਮ ਮੰਤਰਾਲਿਆਂ ਦੀ ਜ਼ਿੰਮੇਵਾਰੀ ਸੰਭਾਲਣਗੇ।

ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ ਹੁਣ ਪੰਜਾਬ ਦੇ ਨਵੇਂ ਬਿਜਲੀ ਮੰਤਰੀ ਹੋਣਗੇ। ਝੋਨੇ ਦੇ ਸੀਜ਼ਨ ਅਤੇ ਗਰਮੀ ਦੇ ਮੱਦੇਨਜ਼ਰ ਇਹ ਵਿਭਾਗ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਹੁਣ ਸਥਾਨਕ ਸਰਕਾਰਾਂ ਵਿਭਾਗ (Local Bodies) ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ।

ਕੈਬਨਿਟ ਮੰਤਰੀ ਅਮਨ ਅਰੋੜਾ ਹੁਣ ਸੂਬੇ ਦੇ ਉਦਯੋਗ ਮੰਤਰੀ ਵਜੋਂ ਕੰਮ ਦੇਖਣਗੇ। ਸੂਤਰਾਂ ਅਨੁਸਾਰ, ਸਰਕਾਰ ਨਹੀਂ ਚਾਹੁੰਦੀ ਕਿ ਕਿਸੇ ਮੰਤਰੀ ਦੀ ਗ੍ਰਿਫ਼ਤਾਰੀ ਕਾਰਨ ਲੋਕ ਹਿੱਤ ਦੇ ਕੰਮ ਪ੍ਰਭਾਵਿਤ ਹੋਣ।

ਇਸੇ ਲਈ ਬਿਨਾਂ ਦੇਰੀ ਕੀਤੇ ਇਨ੍ਹਾਂ ਮਹੱਤਵਪੂਰਨ ਵਿਭਾਗਾਂ ਦਾ ਚਾਰਜ ਤਜਰਬੇਕਾਰ ਮੰਤਰੀਆਂ ਨੂੰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੈਬਨਿਟ ਵਿੱਚ ਫੇਰਬਦਲ ਦੀਆਂ ਚਰਚਾਵਾਂ ਪਹਿਲਾਂ ਹੀ ਗਰਮ ਸਨ, ਪਰ ਫਿਲਹਾਲ ਮੌਜੂਦਾ ਮੰਤਰੀਆਂ ਨੂੰ ਹੀ ਇਹ ਜ਼ਿੰਮੇਵਾਰੀਆਂ ਵੰਡੀਆਂ ਗਈਆਂ ਹਨ।

 

Leave a Comment