Join WhatsApp

Join Now

Breaking- AAP ਨੂੰ ਵੱਡਾ ਝਟਕਾ; ਨੈਸ਼ਨਲ ਲੀਡਰ ਕਾਂਗਰਸ ‘ਚ ਸ਼ਾਮਲ

On: October 3, 2026 1:17 PM

 

Breaking- ਆਮ ਆਦਮੀ ਪਾਰਟੀ (AAP) ਨੂੰ ਵੱਡਾ ਝਟਕਾ; ਨੈਸ਼ਨਲ ਲੀਡਰ ਕਾਂਗਰਸ ‘ਚ ਸ਼ਾਮਲ

“ਮੈਨੂੰ ਉਹ ਪੁਰਾਣੀ ਦਿੱਲੀ ਵਾਪਸ ਚਾਹੀਦੀ ਹੈ”- AAP ਛੱਡ ਕਾਂਗਰਸ ‘ਚ ਸ਼ਾਮਲ ਹੋਣ ਤੋਂ ਬਾਅਦ ਬੋਲੀ ਪ੍ਰਿਯੰਕਾ ਕੱਕੜ

ਨਵੀਂ ਦਿੱਲੀ/ਚੰਡੀਗੜ੍ਹ, 3 ਅਕਤੂਬਰ 2026- ਰਾਜਧਾਨੀ ਦਿੱਲੀ ਦੀ ਸਿਆਸਤ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਆਮ ਆਦਮੀ ਪਾਰਟੀ (AAP) ਨੂੰ ਰਾਸ਼ਟਰੀ ਪੱਧਰ ‘ਤੇ ਇੱਕ ਬਹੁਤ ਵੱਡਾ ਸਿਆਸੀ ਝਟਕਾ ਲੱਗਾ ਹੈ। ਪਾਰਟੀ ਦੀ ਮੁੱਖ ਰਾਸ਼ਟਰੀ ਬੁਲਾਰਾ ਪ੍ਰਿਯੰਕਾ ਕੱਕੜ ਨੇ ਆਮ ਆਦਮੀ ਪਾਰਟੀ ਦਾ ਸਾਥ ਛੱਡ ਕੇ ਕਾਂਗਰਸ ਪਾਰਟੀ ਦਾ ਦਾਮਨ ਥਾਮ ਲਿਆ ਹੈ। ਰਾਸ਼ਟਰੀ ਰਾਜਨੀਤੀ ਵਿੱਚ ਆਮ ਆਦਮੀ ਪਾਰਟੀ ਲਈ ਇਸ ਨੂੰ ਇੱਕ ਬਹੁਤ ਵੱਡਾ ਨੁਕਸਾਨ ਮੰਨਿਆ ਜਾ ਰਿਹਾ ਹੈ, ਕਿਉਂਕਿ ਪ੍ਰਿਯੰਕਾ ਕੱਕੜ ਟੀਵੀ ਬਹਿਸਾਂ ਅਤੇ ਵੱਖ-ਵੱਖ ਰਾਸ਼ਟਰੀ ਮੰਚਾਂ ‘ਤੇ ਹਮੇਸ਼ਾ ਪਾਰਟੀ ਦਾ ਪੱਖ ਬਹੁਤ ਹੀ ਮਜ਼ਬੂਤੀ ਅਤੇ ਬੇਬਾਕੀ ਨਾਲ ਰੱਖਦੀ ਨਜ਼ਰ ਆਉਂਦੀ ਸੀ।

ਕਾਂਗਰਸ ‘ਚ ਸ਼ਾਮਲ ਹੋਣ ਤੋਂ ਬਾਅਦ ਆਪਣਾ ਪ੍ਰਤੀਕਰਮ ਦਿੰਦੇ ਹੋਏ ਪ੍ਰਿਯੰਕਾ ਕੱਕੜ ਨੇ ਕਿਹਾ, “ਮੈਂ ਕਾਂਗਰਸ ਪਾਰਟੀ ਇਸ ਲਈ ਜੁਆਇਨ ਕੀਤੀ ਹੈ, ਕਿਉਂਕਿ ਮੈਨੂੰ ਉਹ ਦਿੱਲੀ ਵਾਪਸ ਚਾਹੀਦੀ ਹੈ, ਜਿਸ ਵਿੱਚ ਮੈਂ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਪਲ਼ੀ-ਬਧੀ ਹਾਂ। ਮੈਂ ਇੱਕ ਸਾਫ਼-ਸੁਥਰੀ, ਹਰੀ-ਭਰੀ, ਵਿਕਾਸਸ਼ੀਲ ਅਤੇ ਸੁਰੱਖਿਅਤ ਦਿੱਲੀ ਚਾਹੁੰਦੀ ਹਾਂ।” ਉਨ੍ਹਾਂ ਦੇ ਇਸ ਬਿਆਨ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਦਿੱਲੀ ਦੇ ਮੌਜੂਦਾ ਹਾਲਾਤ ਅਤੇ ਵਿਕਾਸ ਦੀ ਰਫ਼ਤਾਰ ਤੋਂ ਉਹ ਅਸੰਤੁਸ਼ਟ ਸੀ।

ਕਾਂਗਰਸ ਪਾਰਟੀ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਪ੍ਰਿਯੰਕਾ ਕੱਕੜ ਦੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਰਸਮੀ ਐਲਾਨ ਕੀਤਾ। ਪਾਰਟੀ ਨੇ ਜੁਆਇਨਿੰਗ ਦੀ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਕਿ ਕਾਂਗਰਸ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਅੱਜ ਆਮ ਆਦਮੀ ਪਾਰਟੀ ਦੀ ਸੀਨੀਅਰ ਨੇਤਾ ਪ੍ਰਿਯੰਕਾ ਕੱਕੜ ਕਾਂਗਰਸ ਪਰਿਵਾਰ ਵਿੱਚ ਸ਼ਾਮਲ ਹੋਈ ਹੈ।

ਇਸ ਦੇ ਨਾਲ ਹੀ, ਆਮ ਆਦਮੀ ਪਾਰਟੀ ਨੂੰ ਇਕੱਲਾ ਪ੍ਰਿਯੰਕਾ ਕੱਕੜ ਦਾ ਹੀ ਝਟਕਾ ਨਹੀਂ ਲੱਗਾ, ਸਗੋਂ ਉਨ੍ਹਾਂ ਦੇ ਨਾਲ ਰਜਤ ਰਾਕੇਸ਼ ਟੰਡਨ ਅਤੇ ਸਾਬਕਾ ਵਿਧਾਇਕ ਸ਼ਿਆਮ ਸੁੰਦਰ ਸ਼ਰਮਾ ਨੇ ਵੀ ਕਾਂਗਰਸ ਦਾ ਪੱਲਾ ਫੜ ਲਿਆ ਹੈ। ਕਾਂਗਰਸ ਪਾਰਟੀ ਨੇ ਸਾਰੇ ਨਵੇਂ ਸ਼ਾਮਲ ਹੋਏ ਆਗੂਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

ਪ੍ਰਿਯੰਕਾ ਕੱਕੜ ਦਾ ਇਹ ਕਦਮ ਆਮ ਆਦਮੀ ਪਾਰਟੀ ਲਈ ਇੱਕ ਵੱਡੀ ਚੁਣੌਤੀ ਬਣ ਸਕਦਾ ਹੈ, ਕਿਉਂਕਿ ਉਹ ਪਾਰਟੀ ਦਾ ਇੱਕ ਪ੍ਰਮੁੱਖ ਚਿਹਰਾ ਸੀ। ਰਾਜਧਾਨੀ ਦਿੱਲੀ ਵਿੱਚ ਆਗਾਮੀ ਰਾਜਨੀਤਿਕ ਹਲਚਲ ਦੇ ਮੱਦੇਨਜ਼ਰ ਦਿੱਗਜ ਆਗੂਆਂ ਦਾ ਇਸ ਤਰ੍ਹਾਂ ਕਾਂਗਰਸ ਵਿੱਚ ਸ਼ਾਮਲ ਹੋਣਾ ਕਾਂਗਰਸ ਲਈ ਇੱਕ ਵੱਡੀ ਮਜ਼ਬੂਤੀ ਮੰਨਿਆ ਜਾ ਰਿਹਾ ਹੈ। ਵਿਰੋਧੀ ਧਿਰਾਂ ਹੁਣ ਇਸ ਮੁੱਦੇ ‘ਤੇ ਆਮ ਆਦਮੀ ਪਾਰਟੀ ਨੂੰ ਘੇਰਨ ਦੀ ਤਿਆਰੀ ਕਰ ਰਹੀਆਂ ਹਨ।

 

1 thought on “Breaking- AAP ਨੂੰ ਵੱਡਾ ਝਟਕਾ; ਨੈਸ਼ਨਲ ਲੀਡਰ ਕਾਂਗਰਸ ‘ਚ ਸ਼ਾਮਲ”

Leave a Comment