Join WhatsApp

Join Now

Breaking: ਪੈਟਰੋਲ-ਡੀਜ਼ਲ ਹੋਇਆ ਸਸਤਾ; ਇੱਕ ਤੇਲ ਕੰਪਨੀ ਨੇ ਘਟਾਏ ਰੇਟ!

On: ਜੁਲਾਈ 1, 2026 10:57 ਪੂਃ ਦੁਃ
Petrol-Diesel Price Today

 

Breaking: ਪੈਟਰੋਲ-ਡੀਜ਼ਲ ਹੋਇਆ ਸਸਤਾ; ਇੱਕ ਤੇਲ ਕੰਪਨੀ ਨੇ ਘਟਾਏ ਰੇਟ!

ਨਿੱਜੀ ਖੇਤਰ ਦੀ ਕੰਪਨੀ ‘ਨਯਾਰਾ ਐਨਰਜੀ’ ਨੇ ਕੀਮਤਾਂ ਘਟਾ ਕੇ ਗਾਹਕਾਂ ਨੂੰ ਦਿੱਤਾ ਵੱਡਾ ਤੋਹਫ਼ਾ- ਪੈਟਰੋਲ 5 ਰੁਪਏ ਅਤੇ ਡੀਜ਼ਲ 3 ਰੁਪਏ ਪ੍ਰਤੀ ਲੀਟਰ ਹੋਇਆ ਸਸਤਾ

ਨਵੀਂ ਦਿੱਲੀ, 1 ਜੁਲਾਈ 2026– ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆ ਰਹੀ ਗਿਰਾਵਟ ਦੇ ਵਿਚਕਾਰ ਭਾਰਤੀ ਖਪਤਕਾਰਾਂ ਲਈ ਇੱਕ ਬੇਹੱਦ ਅਹਿਮ ਖ਼ਬਰ ਸਾਹਮਣੇ ਆਈ ਹੈ। ਜਿੱਥੇ ਦੇਸ਼ ਦੀਆਂ ਪ੍ਰਮੁੱਖ ਸਰਕਾਰੀ ਤੇਲ ਕੰਪਨੀਆਂ ਇੰਡੀਅਨ ਆਇਲ (IOC), ਹਿੰਦੁਸਤਾਨ ਪੈਟਰੋਲੀਅਮ (HPCL) ਅਤੇ ਭਾਰਤ ਪੈਟਰੋਲੀਅਮ (BPCL) ਨੇ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ, ਉੱਥੇ ਹੀ ਨਿੱਜੀ ਖੇਤਰ ਦੀ ਵੱਡੀ ਬਾਲਣ ਪ੍ਰਚੂਨ ਵਿਕਰੇਤਾ ਕੰਪਨੀ ‘ਨਯਾਰਾ ਐਨਰਜੀ’ (Nayara Energy) ਨੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ।

ਨਯਾਰਾ ਐਨਰਜੀ ਨੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਘਟਦੀਆਂ ਕੀਮਤਾਂ ਦਾ ਸਿੱਧਾ ਲਾਭ ਆਪਣੇ ਗਾਹਕਾਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਕੰਪਨੀ ਵੱਲੋਂ ਕੀਤੀ ਗਈ ਕਟੌਤੀ ਤੋਂ ਬਾਅਦ ਹੁਣ ਨਯਾਰਾ ਦੇ ਪੰਪਾਂ ‘ਤੇ ਪੈਟਰੋਲ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 3 ਰੁਪਏ ਪ੍ਰਤੀ ਲੀਟਰ ਸਸਤਾ ਮਿਲੇਗਾ। ਕੰਪਨੀ ਦੇ ਇਸ ਕਦਮ ਨਾਲ ਆਮ ਵਾਹਨ ਚਾਲਕਾਂ ਅਤੇ ਖ਼ਪਤਕਾਰਾਂ ਦੀ ਜੇਬ ਦਾ ਬੋਝ ਕਾਫੀ ਹੱਦ ਤੱਕ ਹਲਕਾ ਹੋਵੇਗਾ।

ਦੂਜੇ ਪਾਸੇ, ਜੇਕਰ ਸਰਕਾਰੀ ਤੇਲ ਕੰਪਨੀਆਂ ਦੀ ਗੱਲ ਕੀਤੀ ਜਾਵੇ ਤਾਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਹੋ ਰਹੇ ਉਤਰਾਅ-ਚੜ੍ਹਾਅ ਦੇ ਮੱਦੇਨਜ਼ਰ ਉਨ੍ਹਾਂ ਨੇ ਆਪਣੀਆਂ ਕੀਮਤਾਂ ਨੂੰ ਫਿਲਹਾਲ ਸਥਿਰ ਰੱਖਿਆ ਹੋਇਆ ਹੈ। ਆਈਓਸੀ, ਬੀਪੀਸੀਐਲ ਅਤੇ ਐਚਪੀਸੀਐਲ ਦੇ ਪੈਟਰੋਲ ਪੰਪਾਂ ‘ਤੇ ਤੇਲ ਪੁਰਾਣੀਆਂ ਕੀਮਤਾਂ ‘ਤੇ ਹੀ ਮਿਲੇਗਾ। ਅਜਿਹੇ ਵਿੱਚ ਨਯਾਰਾ ਐਨਰਜੀ ਵੱਲੋਂ ਲਏ ਗਏ ਇਸ ਅਚਨਚੇਤ ਫੈਸਲੇ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਕੀ ਆਉਣ ਵਾਲੇ ਦਿਨਾਂ ਵਿੱਚ ਸਰਕਾਰੀ ਕੰਪਨੀਆਂ ਵੀ ਕੀਮਤਾਂ ਘਟਾਉਣ ਦਾ ਕੋਈ ਦਬਾਅ ਮਹਿਸੂਸ ਕਰਦੀਆਂ ਹਨ ਜਾਂ ਨਹੀਂ।

 

Leave a Comment