ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ‘ਚ ਬਿਜਨਸ ਬਲਾਸਟਰ ਮੇਲਾ ਆਯੋਜਿਤ
ਗੁਰਦਾਸਪੁਰ, 2 ਮਈ 2026: ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਵਾਸਤੇ ਵੱਖ ਵੱਖ ਤਰਾਂ ਦੇ ਪ੍ਰੋਗ੍ਰਾਮ ਉਲੀਕੇ ਜਾਂਦੇ ਹਨ, ਜਿਸ ਤਹਿਤ ਪੂਰੇ ਪੰਜਾਬ ਵਿੱਚ ਵਿਦਿਆਰਥੀਆਂ ਨੂੰ ਸਵੈ ਰੋਜਗਾਰ ਅਪਨਾਉਣ ਲਈ ਬਿਜਨਸ ਬਲਾਸਟਰ ਪ੍ਰੋਗ੍ਰਾਮ ਦੀ ਸ਼ੁਰੂਆਤ ਕੀਤੀ ਗਈ ਹੈ ।
ਜਿਲਾ ਸਿੱਖਿਆ ਅਫਸਰ (ਸੈ:ਸਿੱ) ਮੈਡਮ ਪਰਮਜੀਤ ਅਤੇ ਜਿਲਾ ਨੋਡਲ ਅਫਸਰ, ਬਿਜਨਸ ਬਲਾਸਟਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਵਿਭਾਗੀ ਹਦਾਇਤਾਂ ਮੁਤਾਬਿਕ ਜਿਲੇ ਦੇ ਸਮੂਹ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਬਿਜਨਸ ਬਲਾਸਟਰ ਮੇਲੇ ਦਾ ਆਯੋਜਨ ਕੀਤਾ ਗਿਆ।
ਨੋਡਲ ਅਫਸਰ ਪੁਰੇਵਾਲ ਨੇ ਦੱਸਿਆ ਕਿ ਬਿਜਨਸ ਬਲਾਸਰ ਅਧੀਨ ਦੋ ਫੇਜ ਹੁੰਦੇ ਹਨ ਪਹਿਲਾ ਪ੍ਰੀਸੀਡ ਮਨੀ ਫੇਜ ਅਤੇ ਦੂਸਰਾ ਪੋਸਟ ਸੀਡ ਮਨੀ ਫੇਜ। ਪਹਿਲੇ ਫੇਜ ਵਿੱਚ ਵਿਦਿਆਰਥੀਆਂ ਨੂੰ ਟੀਮ ਵਰਕ ਤਹਿਤ ਆਪਣੇ ਮਨਪਸੰਦੀ ਦੇ ਕਾਰੋਬਾਰ ਦੀ ਚੋਣ ਕਰਨੀ ਹੁੰਦੀ ਹੈ ਜਿਸ ਵਿੱਚ ਵਿਦਿਆਰਥੀਆਂ ਦੀ ਰੁਚੀ ਹੁੰਦੀ ਹੈ ਅਤੇ ਉਹਨਾਂ ਵਲੋਂ ਉਸ ਸੰਬੰਧੀ ਮਾਰਕੀਟ ਵਿੱਚ ਜਾ ਕੇ ਜਾਣਕਾਰੀ ਇਕੱਠੀ ਕਰਨੀ ਹੁੰਦੀ ਹੈ ਤਾਂ ਜੋ ਉਹਨਾਂ ਨੁੰ ਕੋਈ ਵੀ ਬਿਜਨਸ ਸੁਰੂ ਕਰਨ ਤੋਂ ਪਹਿਲਾਂਉਸ ਬਿਜਨਸ ਦੇ ਪਾਜੀਟਵ ਅਤੇ ਨੈਗੇਟਿਵ ਪੱਖਾਂ ਬਾਰੇ ਭਰਪੂਰ ਜਾਣਕਾਰੀ ਮਿਲ ਸਕੇ।
ਇਸ ਪ੍ਰਾਜੈਕਟ ਤਹਿਤ ਜਿਲੇ ਦੇ ਸਮੂਹ 117 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਕਵਰ ਕੀਤਾ ਗਿਆ ਹੈ। ਪ੍ਰਤੀ ਟੀਮ ਵਿੱਚ 06 ਵਿਦਿਆਰਥੀਆਂ ਦੀ ਹੁੰਦੀ ਹੈ ਜੋ ਆਪਸ ਵਿੱਚ ਮਿਲ ਕੇ ਕੰਮ ਕਰਦੀ ਹੈ।
ਵਿਭਾਗ ਵਲੋਂ ਇਸ ਕੰਮ ਨੁੰ ਸੁਚੱਜੇ ਢੰਗ ਨਾਲ ਨੇਪੜੇ ਚਾੜਣ ਲਈ ਪ੍ਰਤੀ ਵਿਦਿਆਰਥੀ 1000/- ਰੁਪਏ ਦੇ ਹਿਸਾਬ ਨਾਲ ਸੀਡ ਮਨੀ ਦੀ ਰਾਸ਼ੀ ਕੀਤੀ ਜਾਂਦੀ ਹੈ, ਜਿਸ ਤਹਿਤ ਪਹਿਲੀ ਕਿਸ਼ਤ ਦੌਰਾਨ 9322 ਵਿਦਿਆਰਥੀਆਂ ਨੂੰ 9322422/- ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ।
ਹੁਣ ਉਹਨਾਂ ਵਲੋਂ ਇਸ ਸੀਡ ਮਨੀ ਦੀ ਵਰਤੋਂ ਕਰਦੇ ਹੋਏ ਆਪਣੇ ਆਪਣੇ ਸਕੂਲਾਂ ਵਿੱਚ ਬਿਜਨਸ ਬਲਾਸਟਰ ਮੇਲਾ ਲਾਇਆ ਗਿਆ, ਜਿਸ ਵਿੱਚ ਜਿਲਾ ਨੋਡਲ ਅਫਸਰ ਅਮਰਜੀਤ ਸਿੰਘ ਪੁਰੇਵਾਲ ਅਤੇ ਜੋਨਲ ਕੋਆਰਡੀਨੇਟਰ ਆਕਾਸ਼ ਵਲੋਂ ਸਸਸਸ ਕਾਲਾ ਨੰਗਲ ਅਤੇ ਸਸਸਸ ਜੌੜਾ ਛੱਤਰਾਂ ਆਦਿ ਸਕੂਲਾਂ ਨੂੰ ਵਿਜਟ ਕੀਤਾ ਗਿਆ।
ਉਹਨਾਂ ਦੱਸਿਆ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਵਲੋਂ ਖਾਣ ਪੀਣ ਦੇ ਸਟਾਲ, ਘਰੇਲੂ ਵਰਤੋਂ ਦੀਆਂ ਵੱਖ ਵੱਖ ਆਈਟਮਾਂ ਅਤੇ ਹੱਥੀ ਤਿਆਰ ਕੀਤੀਆਂ ਵਸਤੂਆਂ ਆਦਿ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ, ਜਿਸ ਵਿੱਚ ਸਮੂਹ ਵਲੋਂ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਉਹਨਾਂ ਵਲੋਂ ਆਪਣੇ ਤਿਆਰ ਕੀਤੇ ਸਮਾਨ ਨੂੰ ਖੁਦ ਵੇਚ ਕੇ ਬਣਦਾ ਲਾਭ ਆਪਸ ਵਿੱਚ ਵੰਡਣ ਨਾਲ ਆਤਮ ਨਿਰਭਰਤਾ ਵਾਲਾ ਗੁਣ ਪੈਦਾ ਹੋਵੇਗਾ।
ਇਸ ਤਰਾਂ ਨਾਲ ਉਹਨਾਂ ਵਿੱਚ ਬਿਜਨਸ ਕਰਨ ਦੀ ਲਗਨ ਪੈਦਾ ਹੋਵੇਗੀ ਅਤੇ ਉਹ ਭਵਿੱਖ ਵਿੱਚ ਕੋਈ ਵੀ ਬਿਜਨਸ ਕਰਨ ਲਈ ਵਿੱਚ ਕਿਸੇ ਕਿਸਮ ਦਾ ਗੁਰੇਜ ਨਹੀਂ ਕਰਨਗੇ।
ਉਨਾਂ ਦੱਸਿਆ ਕਿ ਇਸ ਪ੍ਰਾਜੈਕਟ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਨੌਕਰੀਆਂ ਦੀ ਇੰਤਜਾਰ ਕਰਨ ਦੀ ਬਜਾਏ ਬਿਜਨਸ ਨੂੰ ਅਪਨਾਉਣਾ ਹੋਵੇਗਾ। ਉਨਾਂ ਕਿਹਾ ਇਸ ਨਾਲ ਉਹਨਾਂ ਦਾ ਮੰਤਵ ਜਾਬ ਸੀਕਰ ਨਹੀਂ ਬਲਕਿ ਉਦਯੋਗਪਤੀ ਬਨਣਾ ਹੈ।






