CBSE 12th Result 2026: 12ਵੀਂ ਜਮਾਤ ‘ਚੋਂ ਫੇਲ੍ਹ ਹੋਣ ਕਾਰਨ ਵਿਦਿਆਰਥਣ ਨੇ ਮੌਤ ਨੂੰ ਲਾਇਆ ਗਲੇ

 

CBSE 12th Result 2026: 12ਵੀਂ ਜਮਾਤ ‘ਚੋਂ ਫੇਲ੍ਹ ਹੋਣ ਕਾਰਨ ਵਿਦਿਆਰਥਣ ਨੇ ਮੌਤ ਨੂੰ ਲਾਇਆ ਗਲੇ

ਸੀਬੀਐਸਈ (CBSE) ਨਤੀਜਿਆਂ ਵਿੱਚ ਰੀ-ਅਪੀਅਰ ਆਉਣ ਕਾਰਨ ਚੁੱਕਿਆ ਖ਼ੌਫ਼ਨਾਕ ਕਦਮ

ਸੈਕਟਰ 23 ਦੇ ਸਰਕਾਰੀ ਸਕੂਲ ਵਿੱਚ ਪੜ੍ਹਦੀ ਸੀ ਵਿਦਿਆਰਥਣ- ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਵਾਰਸਾਂ ਨੂੰ ਸੌਂਪੀ

ਚੰਡੀਗੜ੍ਹ, 15 ਮਈ 2026:

CBSE 12th Result 2026- ਸੀਬੀਐਸਈ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਤੋਂ ਬਾਅਦ ਚੰਡੀਗੜ੍ਹ ਵਿੱਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ।

ਸੈਕਟਰ 23 ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇੱਕ ਵਿਦਿਆਰਥਣ ਨੇ ਪ੍ਰੀਖਿਆ ਵਿੱਚ ਫੇਲ੍ਹ ਹੋਣ (ਰੀ-ਅਪੀਅਰ) ਕਾਰਨ ਹੋਈ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਖ਼ੁਦਕੁਸ਼ੀ ਕਰ ਲਈ।

ਜਾਣਕਾਰੀ ਅਨੁਸਾਰ ਮ੍ਰਿਤਕ ਵਿਦਿਆਰਥਣ ਦਾ ਪਰਿਵਾਰ ਨਵਾਂ ਗਾਓਂ ਦਾ ਰਹਿਣ ਵਾਲਾ ਹੈ। ਜਦੋਂ ਤੋਂ ਨਤੀਜਾ ਆਇਆ ਸੀ, ਉਹ ਆਪਣੀ ਰੀ-ਅਪੀਅਰ ਨੂੰ ਲੈ ਕੇ ਕਾਫ਼ੀ ਮਾਨਸਿਕ ਦਬਾਅ ਵਿੱਚ ਸੀ।

ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਉਹ ਘਰ ਵਿੱਚ ਇਕੱਲੀ ਸੀ, ਜਿਸਦਾ ਫਾਇਦਾ ਉਠਾਉਂਦਿਆਂ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਸੂਚਨਾ ਮਿਲਣ ‘ਤੇ ਪਹੁੰਚੀ ਸਥਾਨਕ ਪੁਲਿਸ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ।

ਅੱਜ ਪੋਸਟਮਾਰਟਮ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਇਸ ਘਟਨਾ ਨੇ ਜਿੱਥੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਾਇਆ ਹੈ, ਉੱਥੇ ਹੀ ਸਕੂਲ ਵਿੱਚ ਵੀ ਸੋਗ ਦੀ ਲਹਿਰ ਹੈ।

ਅਜਿਹੀਆਂ ਘਟਨਾਵਾਂ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੀਆਂ ਹਨ ਕਿ ਕੀ ਅਸੀਂ ਆਪਣੇ ਬੱਚਿਆਂ ‘ਤੇ ਨੰਬਰਾਂ ਦਾ ਬੇਲੋੜਾ ਦਬਾਅ ਤਾਂ ਨਹੀਂ ਪਾ ਰਹੇ? ਪ੍ਰੀਖਿਆ ਵਿੱਚੋਂ ਰੀ-ਅਪੀਅਰ ਆਉਣਾ ਕਿਸੇ ਦੀ ਕਾਬਲੀਅਤ ਦਾ ਅੰਤ ਨਹੀਂ ਹੈ।

ਇਹ ਸਿਰਫ਼ ਇੱਕ ਮੌਕਾ ਹੈ ਆਪਣੀ ਗ਼ਲਤੀ ਸੁਧਾਰਨ ਦਾ। ਨਤੀਜਾ ਚਾਹੇ ਕੋਈ ਵੀ ਹੋਵੇ, ਆਪਣੇ ਬੱਚਿਆਂ ਨਾਲ ਗੱਲਬਾਤ ਕਰੋ। ਉਨ੍ਹਾਂ ਨੂੰ ਮਹਿਸੂਸ ਕਰਵਾਓ ਕਿ ਉਨ੍ਹਾਂ ਦੀ ਜ਼ਿੰਦਗੀ ਕਿਸੇ ਵੀ ਡਿਗਰੀ ਜਾਂ ਮਾਰਕਸ਼ੀਟ ਨਾਲੋਂ ਕਿਤੇ ਜ਼ਿਆਦਾ ਕੀਮਤੀ ਹੈ।