CBSE 12th Result: ਬਿਨ੍ਹਾਂ ਕਿਸੇ ਟਿਊਸ਼ਨ ਤੋਂ ਦੀਪਿਕਾ ਨੇ ਕਾਮਰਸ ਗਰੁੱਪ ‘ਚ ਗੱਡੇ ਝੰਡੇ! 97% ਅੰਕ ਹਾਸਲ ਕਰਕੇ ਸਕੂਲ ‘ਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ
ਬੇਟੀ ਦੀ ਇਸ ਪ੍ਰਾਪਤੀ ਨੇ ਪੂਰੇ ਪਰਿਵਾਰ ਦਾ ਸਿਰ ਮਾਣ ਨਾਲ ਉੱਚਾ ਕੀਤਾ- ਪ੍ਰਧਾਨ ਤਰਸੇਮ ਲਾਲ
ਚੰਡੀਗੜ੍ਹ, 13 ਮਈ 2026-
ਸੀਬੀਐਸਈ (CBSE) ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਦੀਪਿਕਾ ਪੁੱਤਰੀ ਪ੍ਰੇਮ ਲਾਲ ਵਾਸੀ ਗੁਰੂ ਰਾਮ ਦਾਸ ਨਗਰ ਨੇ ਲਾਲਾ ਜਗਤ ਨਰਾਇਣ ਡੀਏਵੀ ਮਾਡਲ ਸਕੂਲ ਕਬੀਰ ਨਗਰ ਵਿਚੋਂ 10+2 ਕਾਮਰਸ ਵਿੱਚੋ 97.4% ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਖੁਸ਼ੀ ਦੇ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੀਪਿਕਾ ਦੇ ਚਾਚਾ ਤਰਸੇਮ ਲਾਲ ਜ਼ਿਲ੍ਹਾ ਪ੍ਰਧਾਨ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਨੇ ਦੱਸਿਆ ਕਿ ਇਸ ਪ੍ਰਾਪਤੀ ਦਾ ਸਿਹਰਾ ਦੀਪਿਕਾ ਦੀ ਅਣਥੱਕ ਮਿਹਨਤ ਅਤੇ ਲਗਨ ਨੂੰ ਜਾਂਦਾ ਹੈ।
ਅਜੋਕੇ ਸਮੇਂ ਵਿੱਚ ਬਿਨ੍ਹਾਂ ਕਿਸੇ ਕੋਚਿੰਗ/ਟਿਊਸ਼ਨ ਤੋਂ ਦੀਪਿਕਾ ਨੇ ਆਪਣੀ ਡਟਵੀਂ ਮਿਹਨਤ ਸਦਕਾ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ, ਜਦੋਂ ਸਾਨੂੰ ਖ਼ੁਦ ਤੇ ਭਰੋਸਾ ਹੋਵੇ ਤਾਂ ਅਸੀਂ ਆਪਣੀ ਮੰਜ਼ਿਲ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਦੇ ਘਰ ਵਿੱਚ ਇਸ ਖੁਸ਼ੀ ਦੇ ਮੌਕੇ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ। ਸਾਰੇ ਪਰਿਵਾਰ, ਰਿਸ਼ਤੇਦਾਰਾਂ ਅਤੇ ਗੁਆਢੀਆਂ ਨੇ ਦੀਪਿਕਾ ਨੂੰ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਵਧਾਈਆਂ ਤੇ ਅਸ਼ੀਰਵਾਦ ਦਿੱਤਾ।






