Join WhatsApp

Join Now

Chandigarh Cylinder Blast! ਚੰਡੀਗੜ੍ਹ ‘ਚ 4 ਜ਼ਬਰਦਸਤ ਧਮਾਕੇ; ਕਈ ਲੋਕ ਜ਼ਖ਼ਮੀ, ਇਮਾਰਤ ਢਹਿ-ਢੇਰੀ

On: ਜੁਲਾਈ 4, 2026 9:02 ਬਾਃ ਦੁਃ

 

Chandigarh Cylinder Blast! ਚੰਡੀਗੜ੍ਹ ‘ਚ 4 ਜ਼ਬਰਦਸਤ ਧਮਾਕੇ; ਕਈ ਲੋਕ ਜ਼ਖ਼ਮੀ, ਇਮਾਰਤ ਢਹਿ-ਢੇਰੀ

ਗੈਸ ਦੀ ਕਿੱਲਤ ਦੇ ਡਰੋਂ ਰਿਹਾਇਸ਼ੀ ਬਿਲਡਿੰਗ ਵਿੱਚ ਸਟੋਕ ਕਰਕੇ ਰੱਖੇ ਗਏ ਸਨ 10 ਤੋਂ 12 ਸਿਲੰਡਰ

ਧਮਾਕੇ ਨਾਲ ਇਮਾਰਤ ਦਾ ਵੱਡਾ ਹਿੱਸਾ ਹੋਇਆ ਬੁਰੀ ਤਰ੍ਹਾਂ ਨੁਕਸਾਨਿਆ; ਪਰਿਵਾਰ ਦੇ ਕਈ ਜੀਅ ਗੰਭੀਰ ਰੂਪ ਵਿੱਚ ਝੁਲਸੇ

ਭੀੜੀਆਂ ਗਲੀਆਂ ਦੇ ਬਾਵਜੂਦ ਚੰਡੀਗੜ੍ਹ ਪੁਲਿਸ ਅਤੇ ਫਾਇਰ ਬ੍ਰਿਗੇਡ ਨੇ ਮੁਸਤੈਦੀ ਨਾਲ ਟਾਲਿਆ ਵੱਡਾ ਹਾਦਸਾ; ਜਾਂਚ ਜਾਰੀ

ਚੰਡੀਗੜ੍ਹ, 26 ਮਈ 2026:

Chandigarh Cylinder Blast! ਚੰਡੀਗੜ੍ਹ ਦੇ ਸੈਕਟਰ 45 ਸਥਿਤ ਬੁੜੈਲ ਇਲਾਕੇ ਤੋਂ ਇੱਕ ਬੇਹੱਦ ਖ਼ੌਫਨਾਕ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਰਿਹਾਇਸ਼ੀ ਇਮਾਰਤ ਵਿੱਚ ਅਚਾਨਕ ਗੈਸ ਸਿਲੰਡਰ ਫਟਣ ਕਾਰਨ ਜ਼ਬਰਦਸਤ ਧਮਾਕਾ ਹੋ ਗਿਆ।

ਦੇਖਦੇ ਹੀ ਦੇਖਦੇ ਇਮਾਰਤ ਦੇ ਅੰਦਰ ਰੱਖੇ ਸਿਲੰਡਰਾਂ ਵਿੱਚ ਇੱਕ ਤੋਂ ਬਾਅਦ ਇੱਕ ਲਗਾਤਾਰ 4 ਬਲਾਸਟ ਹੋਏ। ਇਸ ਭਿਆਨਕ ਹਾਦਸੇ ਵਿੱਚ ਘਰ ਅੰਦਰ ਮੌਜੂਦ ਪਰਿਵਾਰ ਦੇ ਕੁੱਝ ਮੈਂਬਰ ਗੰਭੀਰ ਰੂਪ ਵਿੱਚ ਝੁਲਸ ਗਏ ਹਨ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਚੰਡੀਗੜ੍ਹ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ।

ਮਿਲੀ ਜਾਣਕਾਰੀ ਮੁਤਾਬਕ, ਪਿਛਲੇ ਦਿਨੀਂ ਖਾੜੀ ਦੇਸ਼ਾਂ ਵਿੱਚ ਚੱਲ ਰਹੀ ਜੰਗ (Gulf War) ਦੇ ਕਾਰਨ ਦੇਸ਼ ਅੰਦਰ ਗੈਸ ਦੀ ਕਿੱਲਤ ਹੋਣ ਦੀਆਂ ਅਫ਼ਵਾਹਾਂ ਅਤੇ ਖ਼ਬਰਾਂ ਸਾਹਮਣੇ ਆਈਆਂ ਸਨ।

ਇਸੇ ਕਿੱਲਤ ਦੇ ਡਰ ਦੇ ਚਲਦਿਆਂ ਲੋਕਾਂ ਨੇ ਸਿਲੰਡਰ ਭਰਵਾ ਕੇ ਘਰਾਂ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਜਮ੍ਹਾਂ ਕਰਨੇ ਸ਼ੁਰੂ ਕਰ ਦਿੱਤੇ ਸਨ। ਇਸ ਇਮਾਰਤ ਵਿੱਚ ਵੀ ਕਰੀਬ 10 ਤੋਂ 12 ਸਿਲੰਡਰ ਸਟੋਕ ਕਰਕੇ ਰੱਖੇ ਹੋਏ ਸਨ।

ਅਚਾਨਕ ਲੱਗੀ ਅੱਗ ਕਾਰਨ ਇਨ੍ਹਾਂ ਵਿੱਚੋਂ 4 ਸਿਲੰਡਰ ਬੁਰੀ ਤਰ੍ਹਾਂ ਬਲਾਸਟ ਹੋ ਗਏ, ਜਿਸ ਦਾ ਜ਼ੋਰ ਇੰਨਾ ਜ਼ਿਆਦਾ ਸੀ ਕਿ ਬਿਲਡਿੰਗ ਦਾ ਇੱਕ ਵੱਡਾ ਹਿੱਸਾ ਢਹਿ-ਢੇਰੀ ਹੋ ਗਿਆ।

ਜ਼ਿਕਰਯੋਗ ਹੈ ਕਿ ਸੈਕਟਰ 45 ਦਾ ਬੁੜੈਲ ਇਲਾਕਾ ਇੱਕ ਪੁਰਾਣਾ ਪਿੰਡ ਹੈ, ਜਿਸ ਨੂੰ ਬਾਅਦ ਵਿੱਚ ਸ਼ਹਿਰੀ ਤਰਜ਼ ‘ਤੇ ਵਿਕਸਿਤ ਕੀਤਾ ਗਿਆ ਹੈ। ਇੱਥੋਂ ਦੀਆਂ ਗਲੀਆਂ ਬੇਹੱਦ ਭੀੜੀਆਂ ਅਤੇ ਸੰਘਣੀਆਂ ਹਨ, ਜਿਸ ਕਾਰਨ ਸ਼ੁਰੂਆਤ ਵਿੱਚ ਫਾਇਰ ਬ੍ਰਿਗੇਡ ਦੀਆਂ ਵੱਡੀਆਂ ਗੱਡੀਆਂ ਨੂੰ ਅੰਦਰ ਪਹੁੰਚਣ ਵਿੱਚ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ।

ਹਾਲਾਂਕਿ, ਚੰਡੀਗੜ੍ਹ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਬਿਲਕੁਲ ਸਹੀ ਸਮੇਂ ‘ਤੇ ਸਥਿਤੀ ‘ਤੇ ਕਾਬੂ ਪਾ ਲਿਆ।

ਜੇਕਰ ਫਾਇਰ ਬ੍ਰਿਗੇਡ ਦੇ ਪਹੁੰਚਣ ਵਿੱਚ ਥੋੜ੍ਹੀ ਵੀ ਦੇਰੀ ਹੁੰਦੀ ਤਾਂ ਬਾਕੀ ਬਚੇ 6-8 ਸਿਲੰਡਰ ਵੀ ਫਟ ਸਕਦੇ ਸਨ, ਜਿਸ ਨਾਲ ਪੂਰੇ ਸੰਘਣੇ ਇਲਾਕੇ ਵਿੱਚ ਕੋਈ ਬਹੁਤ ਵੱਡੀ ਤਬਾਹੀ ਹੋ ਸਕਦੀ ਸੀ।

ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ, ਪ੍ਰਸ਼ਾਸਨ ਨੇ ਕੀਤੀ ਅਪੀਲ

ਪੁਲਿਸ ਮੁਤਾਬਕ, ਹਾਦਸੇ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਅੱਗ ਲੱਗਣ ਦਾ ਮੁੱਖ ਕਾਰਨ ਕੀ ਸੀ, ਕੀ ਇਹ ਭਿਆਨਕ ਗਰਮੀ ਕਰਕੇ ਸ਼ਾਰਟ ਸਰਕਟ ਹੋਇਆ ਜਾਂ ਫਿਰ ਕੋਈ ਹੋਰ ਜਲਨਸ਼ੀਲ ਪਦਾਰਥ ਸਿਲੰਡਰਾਂ ਦੇ ਨੇੜੇ ਪਹੁੰਚ ਗਿਆ ਸੀ।

ਇਸ ਦਰਦਨਾਕ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਜਨਤਾ ਨੂੰ ਸਖ਼ਤ ਹਦਾਇਤ ਅਤੇ ਅਪੀਲ ਕੀਤੀ ਹੈ ਕਿ ਦੇਸ਼ ਵਿੱਚ ਐਲਪੀਜੀ (LPG) ਗੈਸ ਦੀ ਸਪਲਾਈ ਬਿਲਕੁਲ ਸਹੀ ਅਤੇ ਸੁਚਾਰੂ ਰੂਪ ਵਿੱਚ ਚੱਲ ਰਹੀ ਹੈ ਅਤੇ ਸਪਲਾਈ ਵਿੱਚ ਕੋਈ ਦਿੱਕਤ ਨਹੀਂ ਹੈ।

ਇਸ ਲਈ ਨਾਗਰਿਕ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਦੇ ਡਰੋਂ ਘਰਾਂ ਵਿੱਚ ਇਸ ਤਰ੍ਹਾਂ ਗੈਰ-ਕਾਨੂੰਨੀ ਅਤੇ ਖ਼ਤਰਨਾਕ ਤਰੀਕੇ ਨਾਲ ਸਿਲੰਡਰ ਸਟੋਕ ਨਾ ਕਰਨ, ਕਿਉਂਕਿ ਇਹ ਜਾਨ-ਮਾਲ ਲਈ ਬੇਹੱਦ ਘਾਤਕ ਸਿੱਧ ਹੋ ਸਕਦਾ ਹੈ।

 

 

Leave a Comment