Join WhatsApp

Join Now

Chandigarh News: ਚੰਡੀਗੜ੍ਹ ‘ਚ ਵਾਪਰਿਆ ਵੱਡਾ ਭਿਆਨਕ ਹਾਦਸਾ! ਚੱਲਦੀ ਟਰੇਨ ਦਾ ਦਰਵਾਜ਼ਾ ਟੁੱਟ ਕੇ ਕਾਰ ‘ਤੇ ਡਿੱਗਿਆ, ਇੱਕੋ ਪਰਿਵਾਰ ਦੇ 5 ਜਣੇ ਗੰਭੀਰ ਜ਼ਖ਼ਮੀ

On: October 11, 2026 7:05 PM

 

Chandigarh News: ਚੰਡੀਗੜ੍ਹ ‘ਚ ਵਾਪਰਿਆ ਵੱਡਾ ਭਿਆਨਕ ਹਾਦਸਾ! ਚੱਲਦੀ ਟਰੇਨ ਦਾ ਦਰਵਾਜ਼ਾ ਟੁੱਟ ਕੇ ਕਾਰ ‘ਤੇ ਡਿੱਗਿਆ, ਇੱਕੋ ਪਰਿਵਾਰ ਦੇ 5 ਜਣੇ ਗੰਭੀਰ ਜ਼ਖ਼ਮੀ

ਰੇਲਵੇ ਦੀ ਵੱਡੀ ਲਾਪਰਵਾਹੀ! ਅੰਬਾਲਾ-ਚੰਡੀਗੜ੍ਹ ਹਾਈਵੇਅ ‘ਤੇ ਹੱਲੋ-ਮਾਜਰਾ ਚੌਂਕ ਨੇੜੇ ਵੱਡਾ ਹਾਦਸਾ, ਪੁੱਲ ਤੋਂ ਲੰਘਦੀ ਮਾਲਗੱਡੀ ਦਾ ਦਰਵਾਜ਼ਾ ਟੁੱਟ ਕੇ ਕਾਰ ‘ਤੇ ਡਿੱਗਿਆ, ਹਸਪਤਾਲ ‘ਚ ਭਰਤੀ ਪਰਿਵਾਰ

Punjab Network 

ਚੰਡੀਗੜ੍ਹ, 11 ਅਕਤੂਬਰ 2026- (Chandigarh News) ਚੰਡੀਗੜ੍ਹ ਦੇ ਹੱਲੋ-ਮਾਜਰਾ ਚੌਂਕ ਨੇੜੇ ਇੱਕ ਬਹੁਤ ਹੀ ਅਜੀਬੋ-ਗਰੀਬ ਅਤੇ ਭਿਆਨਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਰੇਲਵੇ ਓਵਰਬ੍ਰਿਜ ਤੋਂ ਲੰਘ ਰਹੀ ਇੱਕ ਚੱਲਦੀ ਟ੍ਰੇਨ (ਮਾਲਗੱਡੀ) ਦਾ ਬਹੁਤ ਹੀ ਭਾਰੀ ਦਰਵਾਜ਼ਾ ਅਚਾਨਕ ਟੁੱਟ ਕੇ ਹੇਠਾਂ ਸੜਕ ਤੋਂ ਗੁਜ਼ਰ ਰਹੀ ਇੱਕ ਕਾਰ ਦੇ ਉੱਪਰ ਜਾ ਡਿੱਗਿਆ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਟ੍ਰੇਨ ਦੇ ਦਰਵਾਜ਼ੇ ਨੇ ਕਾਰ ਦੀ ਛੱਤ ਅਤੇ ਫਰੰਟ ਸ਼ੀਸ਼ਾ ਤੋੜ ਦਿੱਤਾ, ਜਿਸ ਨਾਲ ਕਾਰ ਦੇ ਪਰਖੱਚੇ ਉੱਡ ਗਏ ਅਤੇ ਅੰਦਰ ਬੈਠਾ ਪੂਰਾ ਪਰਿਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਮਿਲੀ ਜਾਣਕਾਰੀ ਅਨੁਸਾਰ, ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਇੱਕ ਪਰਿਵਾਰ ਆਪਣੀ ਕਾਰ (ਨੰਬਰ CH 03 N 5460) ਵਿੱਚ ਸਵਾਰ ਹੋ ਕੇ ਹੱਲੋ-ਮਾਜਰਾ ਪੁੱਲ ਦੇ ਹੇਠੋਂ ਲੰਘ ਰਿਹਾ ਸੀ। ਉਸੇ ਵੇਲੇ ਉੱਪਰ ਰੇਲਵੇ ਟਰੈਕ ਤੋਂ ਇੱਕ ਮਾਲਗੱਡੀ ਗੁਜ਼ਰ ਰਹੀ ਸੀ। ਅਚਾਨਕ ਮਾਲਗੱਡੀ ਦਾ ਇੱਕ ਬਹੁਤ ਹੀ ਭਾਰੀ ਲੋਹੇ ਦਾ ਦਰਵਾਜ਼ਾ ਉੱਖੜ ਕੇ ਸਿੱਧਾ ਹੇਠਾਂ ਆ ਰਹੀ ਕਾਰ ‘ਤੇ ਆ ਡਿੱਗਿਆ। ਦਰਵਾਜ਼ਾ ਇੰਨਾ ਭਾਰੀ ਸੀ ਕਿ ਉਹ ਕਾਰ ਦਾ ਸੀਸ਼ਾ ਅਤੇ ਛੱਤ ਚੀਰਦਾ ਹੋਇਆ ਅੰਦਰ ਤੱਕ ਧੱਸ ਗਿਆ।

ਹਾਦਸੇ ਦੇ ਸਮੇਂ ਕਾਰ ਦੇ ਅੰਦਰ ਇੱਕੋ ਪਰਿਵਾਰ ਦੇ 5 ਲੋਕ ਸਵਾਰ ਸਨ। ਦਰਵਾਜ਼ਾ ਡਿੱਗਣ ਕਾਰਨ ਗੱਡੀ ਵਿੱਚ ਸਵਾਰ ਸਾਰੇ ਲੋਕ ਜ਼ਖ਼ਮੀ ਹੋ ਗਏ। ਇਹਨਾਂ ਵਿੱਚੋਂ ਇੱਕ 25 ਸਾਲਾ ਲੜਕੀ ਦੇ ਸਿਰ ਅਤੇ ਸਰੀਰ ‘ਤੇ ਗੰਭੀਰ ਚੋਟਾਂ ਆਈਆਂ ਹਨ। ਘਟਨਾ ਤੋਂ ਤੁਰੰਤ ਬਾਅਦ ਰਾਹਗੀਰਾਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਕਾਰ ‘ਚੋਂ ਬਾਹਰ ਕੱਢਿਆ ਗਿਆ ਅਤੇ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਲੜਕੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਇਹ ਹਾਈਵੇਅ ਅਤੇ ਹੱਲੋ-ਮਾਜਰਾ ਚੌਂਕ ਚੰਡੀਗੜ੍ਹ ਦੇ ਸਭ ਤੋਂ ਵਿਅਸਤ ਇਲਾਕਿਆਂ ਵਿੱਚੋਂ ਇੱਕ ਹੈ, ਜਿੱਥੋਂ ਹਰ ਵੇਲੇ ਸਾਈਕਲ ਸਵਾਰ, ਪੈਦਲ ਯਾਤਰੀ ਅਤੇ ਦੋ-ਪਹੀਆ ਵਾਹਨ ਚਾਲਕ ਲੰਘਦੇ ਰਹਿੰਦੇ ਹਨ। ਖ਼ੁਸ਼ਕਿਸਮਤੀ ਇਹ ਰਹੀ ਕਿ ਦਰਵਾਜ਼ਾ ਕਿਸੇ ਪੈਦਲ ਜਾਂ ਬਾਇਕਰ ‘ਤੇ ਨਹੀਂ ਡਿੱਗਿਆ, ਨਹੀਂ ਤਾਂ ਮੌਕੇ ‘ਤੇ ਹੀ ਕਿਸੇ ਦੀ ਜਾਨ ਜਾ ਸਕਦੀ ਸੀ। ਫਿਰ ਵੀ, ਇਸ ਹਾਦਸੇ ਨੇ ਸੜਕ ਤੋਂ ਲੰਘ ਰਹੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ।

ਚੰਡੀਗੜ੍ਹ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ 31 ਦੀ ਚੰਡੀਗੜ੍ਹ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਕ੍ਰਾਈਮ ਟੀਮ ਵੱਲੋਂ ਫੋਟੋਗ੍ਰਾਫੀ ਤੇ ਫੋਰੈਂਸਿਕ ਜਾਂਚ ਕਰਵਾਈ ਗਈ ਹੈ। ਫਿਲਹਾਲ ਪੁਲਿਸ ਨੇ ਖਤੀਗ੍ਰਸਤ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਖੌਫ਼ਨਾਕ ਹਾਦਸੇ ਤੋਂ ਬਾਅਦ ਰੇਲਵੇ ਵਿਭਾਗ ਦੀ ਦੇਖ-ਰੇਖ ਅਤੇ ਸੁਰੱਖਿਆ ‘ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।

ਸਵਾਲ ਇਹ ਉੱਠ ਰਿਹਾ ਹੈ ਕਿ ਚੱਲਦੀ ਟ੍ਰੇਨ ਦਾ ਦਰਵਾਜ਼ਾ ਇਸ ਤਰ੍ਹਾਂ ਕਿਵੇਂ ਉੱਖੜ ਕੇ ਹੇਠਾਂ ਡਿੱਗ ਸਕਦਾ ਹੈ? ਕੀ ਟ੍ਰੇਨ ਦੀ ਬੋਗੀ ਖਸਤਾ ਹਾਲਤ ਵਿੱਚ ਸੀ ਜਾਂ ਫਿਰ ਰੇਲਵੇ ਕਰਮਚਾਰੀਆਂ ਦੀ ਕੋਈ ਵੱਡੀ ਲਾਪ੍ਰਵਾਹੀ ਸੀ? ਫਿਲਹਾਲ ਰੇਲਵੇ ਅਧਿਕਾਰੀਆਂ ਨੂੰ ਵੀ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਦਰਵਾਜ਼ਾ ਕਿਸ ਟ੍ਰੇਨ ਦਾ ਸੀ ਅਤੇ ਹਾਦਸੇ ਦਾ ਅਸਲ ਕਾਰਨ ਕੀ ਰਿਹਾ?

 

Leave a Comment