Join WhatsApp

Join Now

Hukamnama of Sri Akal Takht! ਸ੍ਰੀ ਅਕਾਲ ਤਖ਼ਤ ਦੇ ਹੁਕਮਨਾਮੇ ‘ਤੇ CM ਮਾਨ ਦਾ ਪਹਿਲਾਂ ਵੱਡਾ ਸਪੱਸ਼ਟੀਕਰਨ! ਕਿਹਾ- ਉਹ ਇਤਰਾਜ਼ਯੋਗ ਵੀਡੀਓ ਮੇਰੀ ਨਹੀਂ!

On: ਜੂਨ 16, 2026 12:35 ਬਾਃ ਦੁਃ

 

Hukamnama of Sri Akal Takht! ਸ੍ਰੀ ਅਕਾਲ ਤਖ਼ਤ ਦੇ ਹੁਕਮਨਾਮੇ ‘ਤੇ CM ਮਾਨ ਦਾ ਪਹਿਲਾਂ ਵੱਡਾ ਸਪੱਸ਼ਟੀਕਰਨ! ਕਿਹਾ- ਉਹ ਇਤਰਾਜ਼ਯੋਗ ਵੀਡੀਓ ਮੇਰੀ ਨਹੀਂ!

ਜਿਸ ਵੀਡੀਓ ਦੇ ਅਧਾਰ ‘ਤੇ ਹੁਕਮਨਾਮਾ ਜਾਰੀ ਹੋਇਆ, ਉਸ ਵਿਅਕਤੀ ਨਾਲ ਮੇਰਾ ਚਿਹਰਾ ਤੇ ਸਰੀਰਕ ਬਣਤਰ ਨਹੀਂ ਮਿਲਦੀ- ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਹੈ, ਪਰ ਉੱਥੇ ਬੈਠੇ ਪ੍ਰਬੰਧਕ ਆਪਣੇ ਸਿਆਸੀ ਆਕਾਵਾਂ ਦੀ ਸ਼ਹਿ ‘ਤੇ ਕਰ ਰਹੇ ਨੇ ਕੰਮ: ਮੁੱਖ ਮੰਤਰੀ

ਚੰਡੀਗੜ੍ਹ, 16 ਜੂਨ 2026:

Hukamnama of Sri Akal Takht! ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਬੀਤੇ ਕੱਲ੍ਹ ਸੁਣਾਏ ਗਏ ਸਖ਼ਤ ਹੁਕਮਨਾਮੇ ਤੋਂ ਬਾਅਦ ਅੱਜ ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਵੱਡਾ ਉਬਾਲ ਆ ਗਿਆ, ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਇਸ ‘ਤੇ ਆਪਣਾ ਪਹਿਲਾ ਸਪਸ਼ਟੀਕਰਨ ਦਿੱਤਾ। ਮੁੱਖ ਮੰਤਰੀ ਨੇ ਹੁਕਮਨਾਮੇ ਦਾ ਅਧਾਰ ਬਣੀ ਵੀਡੀਓ ਨੂੰ ਸਿਰੇ ਤੋਂ ਨਕਾਰਦਿਆਂ ਇਸ ਨੂੰ ਆਪਣੇ ਖ਼ਿਲਾਫ਼ ਵਿਰੋਧੀਆਂ ਦੀ ਇੱਕ ਸਿਆਸੀ ਸਾਜ਼ਿਸ਼ ਅਤੇ ਕੂੜ ਪ੍ਰਚਾਰ ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ- CM ਭਗਵੰਤ ਮਾਨ ‘ਪੰਥ ਵਿਰੋਧੀ’ ਕਰਾਰ! ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਤਿਹਾਸਿਕ ਫ਼ੈਸਲਾ; ਕਿਹਾ- ਸਿੱਖ ਸੰਗਤ ਮੁੱਖ ਮੰਤਰੀ ਨੂੰ ਲਾਵੇ

ਆਪਣੇ ਵੀਡੀਓ ਸੰਦੇਸ਼ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਜਿਸ ਵੀਡੀਓ ਨੂੰ ਲੈ ਕੇ ਮੇਰੇ ਪ੍ਰਤੀ ਹੁਕਮਨਾਮਾ ਜਾਰੀ ਕੀਤਾ ਗਿਆ ਹੈ, ਉਹ ਵੀਡੀਓ ਮੇਰੀ ਹੈ ਹੀ ਨਹੀਂ। ਜਦੋਂ ਮੈਨੂੰ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕੀਤਾ ਗਿਆ ਸੀ, ਮੈਂ ਉਦੋਂ ਵੀ ਲਿਖਤੀ ਅਤੇ ਜ਼ੁਬਾਨੀ ਸਪੱਸ਼ਟ ਕੀਤਾ ਸੀ ਕਿ ਉਸ ਵੀਡੀਓ ਵਾਲੇ ਵਿਅਕਤੀ ਨਾਲ ਨਾ ਤਾਂ ਮੇਰਾ ਚਿਹਰਾ ਮਿਲਦਾ ਹੈ ਅਤੇ ਨਾ ਹੀ ਮੇਰੀ ਸਰੀਰਕ ਬਣਤਰ।” ਉਨ੍ਹਾਂ ਸਾਫ਼ ਕੀਤਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਰਵਉੱਚ ਮੰਨਦੇ ਹਨ ਅਤੇ ਉੱਥੇ ਹਮੇਸ਼ਾ ਉਨ੍ਹਾਂ ਦਾ ਸਿਰ ਝੁਕਦਾ ਹੈ; ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਦੀ ਗੱਲ ਉਹ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ।

ਭਗਵੰਤ ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਬੰਧਕਾਂ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਉੱਥੇ ਬੈਠੇ ਕੁਝ ਲੋਕ ਆਪਣੇ “ਸਿਆਸੀ ਆਕਾਵਾਂ” ਦੀ ਸ਼ਹਿ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ, “ਪਹਿਲਾਂ ਇਹੀ ਪ੍ਰਬੰਧਕ ਕਹਿੰਦੇ ਸਨ ਕਿ ਸਰਕਾਰ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਕਿਉਂ ਨਹੀਂ ਬਣਾਉਂਦੀ। ਹੁਣ ਜਦੋਂ ਸਾਡੀ ਸਰਕਾਰ ਨੇ ਕਾਨੂੰਨ ਬਣਾ ਦਿੱਤਾ, ਤਾਂ ਕਹਿੰਦੇ ਹਨ ਕਿ ਸਾਨੂੰ ਪੁੱਛੇ ਬਿਨਾਂ ਕਿਉਂ ਬਣਾਇਆ, ਅਸੀਂ ਇਸ ਨੂੰ ਨਹੀਂ ਮੰਨਦੇ।”

ਉਨ੍ਹਾਂ ਅੱਗੇ ਕਿਹਾ ਕਿ ਗੁਰੂ ਨਾਨਕ ਲੇਵਾ ਸੰਗਤ ਭਲੀਭਾਂਤ ਜਾਣਦੀ ਹੈ ਕਿ ਇੱਥੇ ਕਿਵੇਂ ਬਿਨਾਂ ਮੰਗੇ ਲਿਫਾਫਾ ਮਾਫ਼ੀ ਦੇ ਦਿੱਤੀ ਜਾਂਦੀ ਹੈ ਅਤੇ ਕਿਵੇਂ ਬਾਅਦ ਵਿੱਚ ਮਾਫ਼ੀ ਕੈਂਸਲ ਕਰ ਦਿੱਤੀ ਜਾਂਦੀ ਹੈ। ਬਾਦਲ ਪਰਿਵਾਰ ਨੂੰ ਘੇਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ 2 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ‘ਤੇ ਆ ਕੇ ਖੁਦ ਬੇਅਦਬੀਆਂ ਕਰਵਾਉਣ, ਗੋਲੀਆਂ ਚਲਵਾਉਣ ਅਤੇ ਦੋਸ਼ੀ ਅਫ਼ਸਰਾਂ ਨੂੰ ਨਿਯੁਕਤੀਆਂ ਤੇ ਚੋਣ ਟਿਕਟਾਂ ਦੇਣ ਦੇ ਗੁਨਾਹ ਮੰਨ ਗਏ ਸਨ, ਅਤੇ ਤੀਜੇ ਦਿਨ ਹੀ ਮੁੱਕਰ ਗਏ, ਉਨ੍ਹਾਂ ਖ਼ਿਲਾਫ਼ ਕੋਈ ਵੀ ਸਖ਼ਤ ਫੈਸਲਾ ਲੈਣ ਦਾ ਇਨ੍ਹਾਂ ਪ੍ਰਬੰਧਕਾਂ ਦਾ ਕੋਈ ਇਰਾਦਾ ਨਹੀਂ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੇ ਪਾਣੀ, ਜਵਾਨੀ, ਕਿਸਾਨੀ ਅਤੇ ਗੁਰੂ ਸਾਹਿਬ ਦੀ ਪਵਿੱਤਰ ਬਾਣੀ ਦੀ ਰਾਖੀ ਲਈ ਕਈ ਵੱਡੇ ਅਤੇ ਇਤਿਹਾਸਕ ਫੈਸਲੇ ਲਏ ਹਨ, ਜੋ ਸਿਆਸੀ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਹੇ। ਇਸੇ ਕਾਰਨ ਹੁਣ ਧਰਮ ਨੂੰ ਹਥਿਆਰ ਬਣਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।

ਅਖੀਰ ਵਿੱਚ ਉਨ੍ਹਾਂ ਸਮੂਹ ਨਾਨਕ ਲੇਵਾ ਸੰਗਤ ਨੂੰ ਅਪੀਲ ਕੀਤੀ ਕਿ ਉਹ ਵਿਰੋਧੀਆਂ ਦੀਆਂ ਅਜਿਹੀਆਂ ਗੁੰਮਰਾਹਕੁੰਨ ਚਾਲਾਂ ਵਿੱਚ ਨਾ ਆਉਣ। ਸੀਐਮ ਮਾਨ ਨੇ ਕਿਹਾ, “ਆਖਰੀ ਫੈਸਲਾ ਹਮੇਸ਼ਾ ਸੰਗਤ ਦੇ ਹੱਥ ਹੁੰਦਾ ਹੈ। ਜਿੰਨਾ ਚਿਰ ਸੰਗਤ ਨੇ ਮੈਨੂੰ ਪੰਜਾਬ ਦੀ ਸੇਵਾ ਦੀ ਜ਼ਿੰਮੇਦਾਰੀ ਦਿੱਤੀ ਹੈ, ਮੈਂ ਬਿਨਾਂ ਡਰੇ ਸੂਬੇ ਦੇ ਪੱਖ ਵਿੱਚ ਵੱਡੇ ਫੈਸਲੇ ਲੈਂਦਾ ਰਹਾਂਗਾ।”

 

More

Exclusive Report: LPU ‘ਚ ਲੜਕੀ ਨਾਲ ਰੇਪ: ਇਨਸਾਫ਼ ਮੰਗਦੇ ਵਿਦਿਆਰਥੀਆਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ; ਗੋਦੀ ਮੀਡੀਆ ਨੇ ਪ੍ਰਦਰਸ਼ਨਕਾਰੀ ਸਟੂਡੈਂਟਸ ਨੂੰ ਕਿਹਾ ‘ਗੁੰਡੇ’

LPU ‘ਚ ਲੜਕੀ ਨਾਲ ਬਲਾਤਕਾਰ ਤੋਂ ਬਾਅਦ ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ! ਪੁਲਿਸ ਨੇ ਕੀਤਾ ਲਾਠੀਚਾਰਜ ਤਾਂ ਵਿਦਿਆਰਥੀਆਂ ਨੇ ਸਾੜੀਆਂ ਪੁਲਿਸ ਦੀਆਂ ਗੱਡੀਆਂ!

Big Update: ਪੰਜਾਬ ਸਰਕਾਰ ਨੇ 28 ਸਤੰਬਰ ਦੀ ਛੁੱਟੀ ਦਾ ਨਹੀਂ ਕੀਤਾ ਐਲਾਨ; ਵਾਇਰਲ ਪੱਤਰ ਜਾਅਲੀ

ਪੰਜਾਬ ‘ਚ 7 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ

ਵੱਡੀ ਖ਼ਬਰ: ਪੰਜਾਬ ਪੁਲਿਸ ਦੀ ਲੇਡੀ ਅਫ਼ਸਰ ਸਮੇਤ ਦੋ ਮੁਲਾਜ਼ਮ ਰਿਸ਼ਵਤ ਲੈਂਦੇ ਗ੍ਰਿਫ਼ਤਾਰ; 80,000 ਰੁਪਏ ‘ਚ ਹੋਈ ਸੀ ਗਿੱਟ-ਮਿੱਟ

Punjab News: ਮੰਤਰੀਆਂ ਦੇ ਸਰਕਾਰੀ ਮਕਾਨਾਂ ’ਤੇ ਦਿੱਲੀ ਨਾਲ ਜੁੜੇ ਲੋਕਾਂ ਦੀ ਪਹੁੰਚ ਕਿਵੇਂ ਬਣੀ? ਮੁੱਖ ਮੰਤਰੀ ਦੇਣ ਜਵਾਬ: ਮਨਪ੍ਰੀਤ ਇਯਾਲੀ

Leave a Comment