Join WhatsApp

Join Now

ਕਰਜ਼ੇ ਨੇ ਉਜਾੜਿਆ ਹੱਸਦਾ-ਵਸਦਾ ਪਰਿਵਾਰ! ਪੁੱਤ ਨੇ ਮਾਂ, ਭੈਣ ਅਤੇ ਭਾਣਜੇ ਦਾ ਗਲਾ ਵੱਢਿਆ; ਫੇਰ ਖ਼ੁਦ ਦੀ ਵੀ ਜਾਨ ਲੈਣ ਦੀ ਕੀਤੀ ਕੋਸ਼ਿਸ਼

On: ਮਾਰਚ 29, 2026 9:45 ਪੂਃ ਦੁਃ

 

ਕਰਜ਼ੇ ਨੇ ਉਜਾੜਿਆ ਹੱਸਦਾ-ਵਸਦਾ ਪਰਿਵਾਰ! ਪੁੱਤ ਨੇ ਮਾਂ, ਭੈਣ ਅਤੇ ਭਾਣਜੇ ਦਾ ਗਲਾ ਵੱਢਿਆ; ਫੇਰ ਖ਼ੁਦ ਦੀ ਵੀ ਜਾਨ ਲੈਣ ਦੀ ਕੀਤੀ ਕੋਸ਼ਿਸ਼

ਬੈਂਗਲੁਰੂ 29 ਮਾਰਚ, 2026:

ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਬਾਹਰੀ ਇਲਾਕੇ ਅਨੇਕਲ ਤਾਲੁਕ ਵਿੱਚ ਇੱਕ ਰੂਹ ਕੰਬਾਊ ਘਟਨਾ ਵਾਪਰੀ ਹੈ। ਇੱਕ ਨੌਜਵਾਨ ਨੇ ਕਥਿਤ ਤੌਰ ‘ਤੇ ਆਪਣੀ ਮਾਂ, ਭੈਣ ਅਤੇ ਮਾਸੂਮ ਭਾਣਜੇ ਦਾ ਗਲਾ ਰੇਤ ਦਿੱਤਾ ਅਤੇ ਫਿਰ ਖ਼ੁਦ ਦੀ ਵੀ ਜਾਨ ਲੈਣ ਦੀ ਕੋਸ਼ਿਸ਼ ਕੀਤੀ।

ਇਸ ਹਾਦਸੇ ਵਿੱਚ ਮਾਂ ਅਤੇ ਭੈਣ ਦੀ ਮੌਤ ਹੋ ਗਈ ਹੈ, ਜਦਕਿ ਮੁਲਜ਼ਮ ਅਤੇ ਉਸ ਦਾ 11 ਸਾਲਾ ਭਾਣਜਾ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ।

ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਪਛਾਣ ਆਸ਼ਾ (55 ਸਾਲ) ਅਤੇ ਉਸ ਦੀ ਬੇਟੀ ਵਰਸ਼ਿਤਾ (34 ਸਾਲ), ਮੁਲਜ਼ਮ ਮੋਹਨ ਗੌੜਾ (32 ਸਾਲ) ਅਤੇ ਭਾਣਜਾ ਮਯੰਕ (11 ਸਾਲ) ਗੰਭੀਰ ਜ਼ਖ਼ਮੀ ਵਜੋਂ ਹੋਈ ਹੈ।

ਪਹਿਲਾਂ ਵੀਡੀਓ ਬਣਾ ਕੇ ਰਿਸ਼ਤੇਦਾਰਾਂ ਨੂੰ ਭੇਜੀ

ਪੁਲਿਸ ਅਨੁਸਾਰ, ਇਹ ਘਟਨਾ ਮੱਲੇਨਾਹੱਲੀ ਪਿੰਡ ਦੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਪਰਿਵਾਰ ਨੇ ਇੱਕ ਵੀਡੀਓ ਰਿਕਾਰਡ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਵਧਦੇ ਕਰਜ਼ੇ ਕਾਰਨ ਇਹ ਕਦਮ ਚੁੱਕਣ ਦੀ ਗੱਲ ਕਹੀ ਸੀ।

ਇਹ ਵੀਡੀਓ ਰਿਸ਼ਤੇਦਾਰਾਂ ਨੂੰ ਭੇਜੀ ਗਈ ਸੀ। ਵੀਡੀਓ ਦੇਖਦੇ ਹੀ ਜਦੋਂ ਰਿਸ਼ਤੇਦਾਰ ਘਰ ਪਹੁੰਚੇ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਪਿਛਲੇ ਦਰਵਾਜ਼ੇ ਰਾਹੀਂ ਅੰਦਰ ਵੜਨ ‘ਤੇ ਖ਼ੂਨ ਨਾਲ ਲੱਥਪੱਥ ਪਰਿਵਾਰ ਨੂੰ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਕਰਜ਼ੇ ਦੀ ਦਲਦਲ ਵਿੱਚ ਕਿਵੇਂ ਫਸਿਆ ਪਰਿਵਾਰ?

ਬੈਂਗਲੁਰੂ ਦਿਹਾਤੀ ਦੇ ਐਸ.ਪੀ. ਚੰਦਰਕਾਂਤ ਐਮ.ਵੀ. ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਆਰਥਿਕ ਤੰਗੀ ਮੁੱਖ ਕਾਰਨ ਸਾਹਮਣੇ ਆਈ ਹੈ। ਮੁਲਜ਼ਮ ਮੋਹਨ ਗੌੜਾ ਚਿੱਟ ਫੰਡ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ, ਜਿਸ ਵਿੱਚ ਉਹ 5 ਲੱਖ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦਾ ਲੈਣ-ਦੇਣ ਕਰਦਾ ਸੀ। ਉਹ ਤਿਉਹਾਰਾਂ ਮੌਕੇ ਮਾਸ ਅਤੇ ਪਟਾਕਿਆਂ ਲਈ ਵਿਸ਼ੇਸ਼ ਚਿੱਟ ਸਕੀਮਾਂ ਚਲਾਉਂਦਾ ਸੀ।

ਦੱਸਿਆ ਜਾ ਰਿਹਾ ਹੈ ਕਿ ਮੋਹਨ ਬਹੁਤ ਖ਼ਰਚੀਲੇ ਸੁਭਾਅ ਦਾ ਸੀ, ਜਿਸ ਕਾਰਨ ਉਹ ਕਰਜ਼ੇ ਦੇ ਜਾਲ ਵਿੱਚ ਫਸਦਾ ਚਲਾ ਗਿਆ। ਜਦੋਂ ਕਰਜ਼ਾ ਮੋੜਨਾ ਅਸੰਭਵ ਹੋ ਗਿਆ, ਤਾਂ ਉਸ ਨੇ ਪੂਰੇ ਪਰਿਵਾਰ ਸਮੇਤ ਜੀਵਨ ਲੀਲਾ ਸਮਾਪਤ ਕਰਨ ਦਾ ਫੈਸਲਾ ਕਰ ਲਿਆ। ਪੁਲਿਸ ਹੁਣ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਸ ਪਿੱਛੇ ਕੋਈ ਹੋਰ ਸਾਜ਼ਿਸ਼ ਤਾਂ ਨਹੀਂ ਸੀ।

 

More

ਸਾਰਾਗੜ੍ਹੀ ਦਿਵਸ ਦੇਸ਼ਭਗਤੀ ਦੇ ਜਜ਼ਬੇ ਨਾਲ ਮਨਾਇਆ, 21 ਸਿੱਖ ਸੂਰਮਿਆਂ ਦੀ ਮਹਾਨ ਕੁਰਬਾਨੀ ਨੂੰ ਕੀਤਾ ਯਾਦ

ਪੰਜਾਬ ਸਰਕਾਰ ਦੀ ਲਾਪਰਵਾਹੀ! ਮੰਡੀਆਂ ‘ਚ ਝੋਨਾ ਪਹੁੰਚਿਆ ਅਤੇ ਕਣਕ ਦੇ ਲੱਗੇ ਢੇਰ

ਪੰਜਾਬ ਦੇ ਲੋਕਾਂ ਨੂੰ ਬਿਜਲੀ ਮੁਹੱਈਆ ਕਰਵਾਉਣ ‘ਚ ਫੇਲ੍ਹ ਹੋਈ AAP ਸਰਕਾਰ; ਮੁਫ਼ਤ ਬਿਜਲੀ ਦੇ ਬਾਵਜੂਦ ਆ ਰਹੇ ਲੱਖਾਂ ਰੁਪਏ ਦੇ ਬਿੱਲ

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ; ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ‘ਚ ਪੰਜਾਬੀ (ਗੁਰਮੁਖੀ) ਬੋਰਡ ਲਗਾਉਣ ਦੇ ਹੁਕਮ

ਵੱਡੀ ਖ਼ਬਰ: ਪੰਜਾਬ ‘ਚ ਧਰਮ ਪਰਿਵਰਤਨ ਅਤੇ ਡਰੱਗ ਸਮੱਗਲਿੰਗ ਦਾ ਵਿਵਾਦ ਵਧਿਆ! ਗਿਆਨੀ ਹਰਪ੍ਰੀਤ ਨੇ ਲਿਖੀ ਅਮਿਤ ਸ਼ਾਹ ਨੂੰ ਚਿੱਠੀ- NIA-ED ਜਾਂਚ ਦੀ ਕੀਤੀ ਮੰਗ

ਵਿਦਿਆਰਥੀਆਂ ਲਈ ਅਹਿਮ ਖ਼ਬਰ; ਜਵਾਹਰ ਨਵੋਦਿਆ ਵਿਦਿਆਲਾ ’ਚ ਨੌਵੀਂ ਅਤੇ ਗਿਆਰਵੀਂ ਜਮਾਤ ਦੀ ਦਾਖਲਾ ਪ੍ਰੀਖਿਆ ਲਈ 30 ਸਤੰਬਰ ਤੱਕ ਕੀਤਾ ਜਾ ਸਕਦੈ ਅਪਲਾਈ

Leave a Comment