Join WhatsApp

Join Now

ਹੈਡ ਟੀਚਰ, ਸੈਂਟਰ ਹੈਡ ਟੀਚਰ ਦੀਆਂ ਸੀਨੀਅਰਤਾਂ ਸੂਚੀਆਂ ਠੀਕ ਕਰਨ ਉਪਰੰਤ ਤਰੱਕੀਆਂ ਕਰਨ ਦੀ ਮੰਗ- ਅਮਨਦੀਪ ਸ਼ਰਮਾ

On: June 6, 2026 3:05 PM

 

ਹੈਡ ਟੀਚਰ, ਸੈਂਟਰ ਹੈਡ ਟੀਚਰ ਦੀਆਂ ਸੀਨੀਅਰਤਾਂ ਸੂਚੀਆਂ ਠੀਕ ਕਰਨ ਉਪਰੰਤ ਤਰੱਕੀਆਂ ਕਰਨ ਦੀ ਮੰਗ-ਅਮਨਦੀਪ ਸ਼ਰਮਾ

ਜੂਨੀਅਰ ਅਧਿਆਪਕਾਂ ਨੂੰ ਪ੍ਰਮੋਟ ਕੀਤਾ ਤਾਂ ਕਰਾਂਗੇ ਘਿਰਾਓ-ਰਕੇਸ਼ ਗੋਇਲ ਬਰੇਟਾ

4% ਕੋਟਾ ਪੂਰਾ ਮਿਲੇ- ਜਸ਼ਨਦੀਪ ਕੁਲਾਣਾ

ਮਾਨਸਾ, 6 ਜੂਨ 2026- 

ਪਿਛਲੇ ਲੰਮੇ ਸਮੇਂ ਤੋਂ ਤਰੱਕੀਆਂ ਦਾ ਇੰਤਜ਼ਾਰ ਕਰ ਰਹੇ ਹੈਡ ਟੀਚਰ, ਸੈਂਟਰ ਹੈਡ ਟੀਚਰ ਅਧਿਆਪਕਾਂ ਦੇ ਪੱਲੇ ਉਸ ਸਮੇਂ ਨਿਰਾਸ਼ਾ ਪਈ ਜਦੋਂ ਜੂਨੀਅਰ ਅਧਿਆਪਕਾਂ ਨੂੰ ਪ੍ਰਮੋਟ ਕਰ ਦਿੱਤਾ ਗਿਆ ਅਤੇ ਸੀਨੀਅਰ ਅਧਿਆਪਕਾਂ ਨੂੰ ਅੱਖੋਂ ਉਹਲੇ ਕੀਤਾ ਗਿਆ। ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਹੈਡ ਟੀਚਰ, ਸੈਂਟਰ ਹੈਡ ਟੀਚਰ ਦੀਆਂ ਸੀਨੀਅਰ ਸੂਚੀਆਂ ਠੀਕ ਕਰਨ ਉਪਰੰਤ ਪ੍ਰਮੋਸ਼ਨਾਂ ਕੀਤੀਆਂ ਜਾਣ। ਉਨਾਂ ਕਿਹਾ ਕਿ ਕਿੰਨੇ ਵਾਰ ਹੀ ਅਧਿਆਪਕਾਂ ਵੱਲੋਂ ਦਫਤਰਾਂ ਵਿੱਚ ਫਾਈਲਾਂ ਜਮਾ ਕਰਵਾਈਆਂ ਗਈਆਂ ਹਨ ਅਤੇ ਗੂਗਲ ਸੀਟਾਂ ਭਰੀਆਂ ਗਈਆਂ ਹਨ ਪਰੰਤੂ ਸੋਧ ਕਰਨ ਦੀ ਬਜਾਏ ਪੁਰਾਣੀਆਂ ਲਿਸਟਾਂ ਨਾਲ ਹੀ ਅਧਿਆਪਕਾਂ ਨੂੰ ਪ੍ਰਮੋਟ ਕੀਤਾ ਗਿਆ ਹੈ।

ਜਥੇਬੰਦੀ ਪੰਜਾਬ ਦੇ ਸੂਬਾ ਜੋਆਇੰਟ ਸਕੱਤਰ ਰਕੇਸ਼ ਗੋਇਲ ਬਰੇਟਾ ਨੇ ਕਿਹਾ ਕਿ ਜੇਕਰ ਸੀਨੀਅਰਤਾਂ ਸੂਚੀਆਂ ਠੀਕ ਨਾ ਕੀਤੀਆਂ ਤਾਂ ਡੀ ਪੀ ਆਈ ਦਫਤਰ ਦਾ ਅਣਮਿਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ। ਉਨਾਂ ਕਿਹਾ ਕਿ ਗਲਤ ਪ੍ਰਮੋਸ਼ਨ ਲਿਸਟਾਂ ਨੂੰ ਅਦਾਲਤ ਵਿੱਚ ਵੀ ਚੈਲਜ ਕੀਤਾ ਜਾਵੇਗਾ। ਜਥੇਬੰਦੀ ਵੱਲੋਂ ਇਸ ਮਸਲੇ ਨੂੰ ਲੈ ਕੇ ਸੋਮਵਾਰ ਨੂੰ ਡੀ ਪੀ ਆਈ ਸਕੈਡਰੀ ਸਿੱਖਿਆ ਅਤੇ ਪ੍ਰਮੋਸ਼ਨ ਸੈਲ ਪੰਜਾਬ ਨਾਲ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਪ੍ਰਮੋਟ ਹੋਣ ਵਾਲੇ ਸੀਨੀਅਰ ਅਧਿਆਪਕਾਂ ਨੂੰ ਉਹਨਾਂ ਦਾ ਹੱਕ ਮਿਲ ਸਕੇ।

ਉਨਾ ਕਿਹਾ ਕਿ ਹੈਡ ਟੀਚਰ ਨੂੰ ਸਾਰੇ ਵਿਸ਼ਿਆਂ ਵਿੱਚ 4% ਅਤੇ ਸੈਂਟਰ ਹੈਡ ਟੀਚਰ ਨੂੰ ਸਾਰੇ ਵਿਸ਼ਿਆਂ ਵਿੱਚ 1% ਕੋਟਾ ਦੇ ਕੇ ਪ੍ਰਮੋਟ ਕੀਤਾ ਜਾਵੇ। ਜੇਕਰ ਕੋਟੇ ਤੋਂ ਘੱਟ ਪ੍ਰਮੋਸ਼ਨ ਕੀਤੀਆਂ ਗਈਆਂ ਤਾਂ ਜਥੇਬੰਦੀ ਸੰਘਰਸ਼ ਦੀ ਰੂਪ-ਰੇਖਾ ਬਣਾਵੇਗੀ। ਇਸ ਸਮੇਂ ਸੂਬਾ ਸਰਪ੍ਰਸਤ ਗੁਰਮੇਲ ਸਿੰਘ ਬਰੇ,ਪਰਮਜੀਤ ਤੂਰ ਪਟਿਆਲਾ ,ਭਗਵੰਤ ਭਟੇਜਾ ਅਬੋਹਰ, ਗੁਰਜੰਟ ਸਿੰਘ ਬੱਛੋਆਣਾ, ਜਸ਼ਨਦੀਪ ਕੂਲਾਣਾ, ਦੀਪਕ ਮੋਹਾਲੀ, ਸੁਖਵਿੰਦਰ ਸਿੰਗਲਾ ਬਰੇਟਾ, ਮਾਲਵਿੰਦਰ ਬਰਨਾਲਾ, ਗੁਰਦੀਪ ਸਿੰਘ ਮਾਂਗਟ ਫਤਿਹਗੜ੍ਹ ਸਾਹਿਬ, ਰਘਵਿੰਦਰ ਸਿੰਘ ਧੂਲਕਾ ਅੰਮ੍ਰਿਤਸਰ, ਕਮਲ ਗੋਇਲ ਸੁਨਾਮ, ਸੁਖਬੀਰ ਸਿੰਘ ਸੰਗਰੂਰ, ਗੁਰਨਾਮ ਸਿੰਘ, ਪਰਮਜੀਤ ਸਿੰਘ ਤਲਵੰਡੀ ਸਾਬੋ, ਰਾਮਪਾਲ ਸਿੰਘ ਗੁੜੱਦੀ ਆਦਿ ਹਾਜ਼ਰ ਸਨ।

More

BREAKING: ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਵੱਡਾ ਝਟਕਾ, ਹਾਈਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ

ਪੰਜਾਬ ‘ਚ ਨਸ਼‍ਿਆਂ ਦੇ ਮੁੱਦੇ ਤੇ ਸਿਆਸਤ ਭਰੀ; AAP ਲੀਡਰ ਬਲਤੇਜ ਪੰਨੂ ਦਾ ਵੱਡਾ ਬਿਆਨ, ਕਿਹਾ- ਸਾਡੀ ਜੰਗ ਤੋਂ ਖਿੱਝ ਕੇ ਅਮਿਤ ਸ਼ਾਹ ਅਤੇ ਰਾਹੁਲ ਗਾਂਧੀ ਨੇ ਕੀਤੇ ਹਨ ਟਵੀਟ’

ਸਚਿਨ ਪਾਇਲਟ ਦਾ ਵੱਡਾ ਬਿਆਨ- “ਜਿਨ੍ਹਾਂ ਦੇ ਭਰਾ ਅਤੇ ਪੁੱਤਰ ਮਾਰੇ ਗਏ, AAP ਸਰਕਾਰ ਦੱਸੇ ਕਿ ਉਨ੍ਹਾਂ ਨੂੰ ਇਨਸਾਫ਼ ਅਤੇ ਮਾਲੀ ਸਹਾਇਤਾ ਕਿਉਂ ਨਹੀਂ ਮਿਲੀ?”

CBI Investigation ED Probe! ਵੱਡੀ ਖ਼ਬਰ: ਪੰਜਾਬ ਦੇ 50 IAS, IPS, PCS, PPS ਅਫ਼ਸਰਾਂ ਵਿਰੁੱਧ ਸਿਕੰਜਾ; 15 ਤੋਂ ਵੱਧ ਵਿਭਾਗਾਂ ਦੇ ਰਿਕਾਰਡ ਤਲਬ

US Breaking: ਸਕੂਲ ‘ਚ ਦਿਨ ਦਿਹਾੜੇ ਗੋਲੀਬਾਰੀ; ਬੱਚਿਆਂ ਸਮੇਤ 4 ਲੋਕਾਂ ਦੀ ਮੌਤ

ਪਰਵਿੰਦਰ ਝੋਟਾ ਕਤਲ ਕਾਂਡ ’ਚ ਪੁਲਿਸ ਦੀ ਵੱਡੀ ਕਾਰਵਾਈ! ਮੁੱਖ ਮੁਲਜ਼ਮ ਅਸ਼ਵਨੀ ਦੀ ਪਤਨੀ ਨੀਲਮ ਵੀ ਗ੍ਰਿਫ਼ਤਾਰ

Leave a Comment