ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵਲੋਂ 4 ਜੁਲਾਈ 2026 ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਸੰਗਰੂਰ ਰਿਹਾਇਸ਼ ਅੱਗੇ ਸੂਬਾ ਪੱਧਰੀ ਧਰਨਾ ‘ਤੇ ਕੀਤੀ ਜਾਵੇਗੀ ਰੈਲੀ
ਅੰਮ੍ਰਿਤਸਰ, 23 ਜੂਨ 2026: ਅੱਜ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਦੇ ਫੈਸਲੇ ਅਨੁਸਾਰ ਅਮ੍ਰਿਤਸਰ ਵਿਖੇ ਡਿਵੀਜ਼ਨ ਅਮ੍ਰਿਤਸਰ ਦੇ ਵਰਕਰਾਂ ਦੀ ਮੀਟਿੰਗ ਕੰਪਨੀ ਬਾਗ ਨੇੜੇ ਮਹਾਤਮਾ ਗਾਂਧੀ ਦੇ ਬੁੱਤ ਕੀਤੀ ਗਈ। ਇਹ ਮੀਟਿੰਗ ਡਿਵੀਜ਼ਨ ਜਨਰਲ ਸਕੱਤਰ ਬਲਜਿੰਦਰ ਸਿੰਘ ਮਿੰਟੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਬੋਲਦਿਆਂ ਕਿਹਾ ਕਿ ਜੰਗਲਾਤ ਵਿਭਾਗ ਵਿੱਚ ਲੰਮੇ ਸਮੇਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ 519 ਅਨਪੜ ਵਰਕਰਾਂ ਨੂੰ ਹਾਲੇ ਤੱਕ ਰੈਗੂਲਰ ਨਹੀਂ ਕੀਤਾ ਗਿਆ।
519 ਅਨਪੜ ਕੱਚੇ ਵਰਕਰਾਂ ਨੂੰ ਰੈਗੂਲਰ ਕਰਨ ਸਬੰਧੀ ਜੰਗਲਾਤ ਮੰਤਰੀ ਨਾਲ ਪੈਨਲ ਮੀਟਿੰਗਾਂ ਕੀਤੀਆਂ ਗਈਆਂ ਸਿਵਾਏ ਭਰੋਸੇ ਕੁਝ ਨਹੀਂ ਮਿਲ਼ਿਆ ਲਗਾਤਾਰ ਕੰਮ ਕਰਦੇ ਆ ਰਹੇ ਕੁਝ ਵਰਕਰਾਂ ਦੇ ਰਿਕਾਰਡ ਵਿੱਚ ਗੈਪ ਪਾਏ ਗਏ ਹਨ ਅਤੇ ਇਹ ਗੈਪ ਦੂਰ ਕਰਨ ਲਈ ਵੀ ਕਾਫ਼ੀ ਵਾਰੀ ਪੈਨਲ ਮੀਟਿੰਗਾਂ ਹੋਈਆਂ ਪਰ ਸਿਵਾਏ ਭਰੋਸੇ ਦੇ ਕੁਝ ਨਹੀਂ ਮਿਲ਼ਿਆ।
ਮੀਟਿੰਗ ਵਿੱਚ ਸੂਬਾ ਪ੍ਰਧਾਨ ਰਛਪਾਲ ਸਿੰਘ ਜੋਧਾ ਨਗਰੀ ਤੇ ਹਰਿਦਰ ਕੁਮਾਰ ਐਮਾ ਨੇ ਬੋਲਦਿਆਂ ਕਿਹਾ ਪੰਜਾਬ ਸਰਕਾਰ ਵੱਲੋਂ 16/5/2023ਦੀ ਪਾਲਿਸੀ ਲਿਆਂਦੀ ਗਈ, ਇਹ ਪਾਲਿਸੀ ਵਰਕਰ ਵਿਰੋਧੀ ਹੈ ਤੇ ਇਹ ਇਕ ਖੋਖਲੀ ਪਾਲਿਸੀ ਹੈ ਇਸ ਵਿੱਚ ਸੋਧ ਕਰਨ ਦੀ ਮੰਗ ਕੀਤੀ ਤਾਂ ਜ਼ੋ ਅਰਧ ਰੈਗੂਲਰ ਕੀਤੇ ਮੁਲਾਜ਼ਮਾਂ ਨੂੰ ਪੂਰੇ ਵਿਤੀ ਲਾਭ ਮਿਲ ਸਕਣ ਰੈਗੂਲਰ ਕੀਤੇ ਗਏ, ਮੁਲਾਜ਼ਮਾਂ ਨੂੰ ਉੱਕਾ ਪੁਕਾ 15000 ਰੁ. ਤਨਖਾਹ ਦਿੱਤੀ ਜਾ ਰਹੀ ਹੈ, ਜਦਕਿ ਕੱਚੇ ਵਰਕਰਾਂ ਦੀ ਤਨਖਾਹ ਰੈਗੂਲਰ ਵਰਕਰਾਂ ਨਾਲੋਂ ਜ਼ਿਆਦਾ ਹੋ ਗਈ ਹੈ।
ਜਦ ਕਿ ਸੁਪਰੀਮ ਕੋਰਟ ਦਾ ਫ਼ੈਸਲਾ ਹੈ ਕਿ ਬਰਾਬਰ ਕੰਮ ਬਰਾਬਰ ਤਨਖਾਹ ਜਦ ਕਿ ਮਾਨਯੋਗ ਸੁਪਰੀਮ ਕੋਰਟ ਤੇ ਹਾਈਕੋਰਟ ਦੇ ਫੈਸਲਿਆਂ ਨੂੰ ਵੀ ਸਰਕਾਰ ਵਲੋ ਅਣਗੌਲਿਆਂ ਕੀਤਾ ਜਾ ਰਿਹਾ ਹੈ ਹਰੇਕ ਵਿਭਾਗ ਵਿੱਚ ਦਰਜਾ ਚਾਰ ਮੁਲਾਜ਼ਮਾਂ ਦੀ ਉਮਰ ਹੱਦ 60ਸਾਲ ਹੈ ਪਰ ਰੈਗੂਲਰ ਕੀਤੇ ਮੁਲਾਜ਼ਮਾਂ ਦੀ ਉਮਰ ਹੱਦ 58 ਸਾਲ ਸਾਲ ਕੀਤੀ ਗਈ ਹੈ ਇੱਕ ਹੀ ਵਿਭਾਗ ਵਿੱਚ ਦੋਹਰੇ ਮਾਪਦੰਡ ਆਪਣਾਏ ਜਾ ਰਹੇ ਹਨ, ਕੁਝ ਮੁਲਾਜ਼ਮਾਂ ਦੀ ਉਮਰ ਹੱਦ 58 ਸਾਲ ਸਾਲ ਕੀਤੀ ਹੈ ਅਤੇ ਕੁਝ ਵਰਕਰਾਂ ਦੀ ਉਮਰ ਹੱਦ 60 ਸਾਲ ਕੀਤੀ ਹੈ ਉਮਰ ਹੱਦ ਵਿੱਚ ਇਕਸਾਰਤਾ ਲਿਆਂਦੀ ਜਾਵੇ।
ਡਿਊਟੀ ਦੌਰਾਨ ਮੌਤ ਹੋ ਜਾਣ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਉਸ ਦੇ ਪਰਿਵਾਰ ਨੂੰ ਪੂਰੇ ਵਿਤੀ ਲਾਭ ਦਿੱਤੇ ਜਾਣ ਕੱਚੇ ਵਰਕਰਾਂ ਨੂੰ ਈ,ਪੀ,ਐਫ ਤੇ ਈ, ਐਸ,ਆਈ ਦੀ ਸਹੂਲਤ ਦਿੱਤੀ ਜਾਵੇ ਤਾਂ ਜ਼ੋ ਸੀਨੀਆਰਤਾ ਸੂਚੀ ਵਿੱਚ ਦਰਜ ਹਰੇਕ ਵਰਕਰ ਕੰਮ ਦਿਤਾ ਜਾਵੇ ਅਤੇ ਸੀਨੀਆਰਤਾ ਸੂਚੀ ਨੂੰ ਮਾਰਚ 2026 ਤੱਕ ਕਪਲੀਟ ਕਰਕੇ ਫਾਈਨਲ ਕੀਤਾ ਜਾਵੇ ਸੀਨੀਆਰਤਾ ਸੂਚੀ ਨੂੰ ਤਿਆਰ ਕਰਦੇ ਸਮੇਂ ਐਤਵਾਰ ਦੇ ਦਿਨਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ 72 ਵਰਕਰਾ ਵਾਲੀ ਲਿਸਟ ਵਿੱਚੋਂ ਰਹਿ ਗਏ, 14 ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ।
ਜੰਗਲਾਤ ਵਿਭਾਗ ਨੂੰ ਵੀ ਖਤਰੇ ਵਾਲੇ ਵਿਭਾਗ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਜ਼ੋ ਤਿੰਨ ਸਾਲ ਦੀ ਸੈਵਾ ਪੂਰੀ ਕਰ ਚੁੱਕੇ ਵਰਕਰ ਰੈਗੂਲਰ ਹੋ ਸਕਣ, ਵਰਕਰਾਂ ਨੂੰ ਕਰੀਬ 2 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਤੇ ਵੀ ਵਰਕਰਾਂ ਨੂੰ ਤਨਖਾਹਾਂ ਨਹੀਂ ਦਿਤੀਆਂ ਗਈਆਂ ਜਿਸ ਨਾਲ ਵਰਕਰਾਂ ਨੂੰ ਦੋ ਵਕਤ ਦੀ ਰੋਟੀ ਬਣਾਉਣੀ ਔਖੀ ਹੋ ਗਈ ਹੈ।
ਇਸ ਧਰਨੇ ਵਿੱਚ ਅਮ੍ਰਿਤਸਰ ਡਿਵੀਜ਼ਨ ਦੀਆ ਵੱਖ ਵੱਖ ਵਣ ਰੇਜਾ ਵਿਚੋ ਜੰਗਲਾਤ ਵਰਕਰ ਵੱਡੀ ਗਿਣਤੀ ਵਿੱਚ ਸੰਗਰੂਰ ਵਿੱਚ ਧਰਨੇ ਵਿੱਚ ਸ਼ਮੂਲੀਅਤ ਕਰਨਗੇ। ਇਸ ਮੀਟਿੰਗ ਵਿੱਚ ਡੀ ਐਮ ਐਫ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਬਲਵਿੰਦਰ ਸਿੰਘ ਗੰਡੀਵਿੰਡ, ਨਿਰਮਲ ਸਿੰਘ, ਕੁਲਬੀਰ ਸਿੰਘ ਤਰਸਿੱਕਾ, ਬਲਰਾਜ ਸਿੰਘ, ਜਕੂਬ ਮਸੀਹ ਆਦਿ ਆਗੂ ‘ਤੇ ਵਰਕਰ ਹਾਜ਼ਰ ਸਨ।
















