ਲਤੀਫਪੁਰਾ ਨਾ ਉਜਾੜੋ; ਭਰੀਆਂ ਅੱਖਾਂ ਨਾਲ ਗ਼ਰੀਬ ਲੋਕਾਂ ਨੇ ਭਗਵੰਤ ਮਾਨ ਸਰਕਾਰ ਅੱਗੇ ਬੰਨ੍ਹੇ ਹੱਥ!
ਪੰਜਾਬ ਨੈੱਟਵਰਕ
ਚੰਡੀਗੜ੍ਹ/ ਜਲੰਧਰ, 11 ਫਰਵਰੀ 2026-
ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ ਜਲੰਧਰ ਪ੍ਰਸ਼ਾਸਨ ਨੇ ਆਖਿਰਕਾਰ ਲਤੀਫਪੁਰਾ ਤੋਂ ਕਬਜੇ ਹਟਾ ਹੀ ਦਿੱਤੇ। ਡੀਸੀ ਦੇ ਹੁਕਮਾਂ ‘ਤੇ ਸਵੇਰੇ ਕਰੀਬ 4 ਵਜੇ ਲਤੀਫਪੁਰਾ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਅਤੇ ਨਗਰ ਨਿਗਮ ਅਤੇ ਪੁਲਿਸ ਦੀ ਨਿਗਰਾਨੀ ਹੇਠ ਵੱਡੇ ਪੱਧਰ ‘ਤੇ ਘਰਾਂ ਉੱਪਰ ਬੁਲਡੋਜਰ ਚਲਾ ਦਿੱਤਾ ਗਿਆ।
ਹਾਲਾਂਕਿ ਕਬਜ਼ਾਧਾਰੀਆਂ ਨੇ ਤੜਕ ਸਵੇਰੇ ਹੀ ਸਰਕਾਰ ਦਾ ਪਿੱਟ ਸਿਆਪਾ ਕਰਨਾ ਸ਼ੁਰੂ ਕਰ ਦਿੱਤਾ। ਭਾਵੇਂ ਕਿ ਹਾਈ ਕੋਰਟ ਦਾ ਹੁਕਮ ਸੀ ਕਿ ਲਤੀਫਪੁਰਾ ਤੋਂ ਕਬਜੇ ਹਟਾ ਦਿੱਤੇ ਜਾਣ, ਪਰ ਲੋਕਾਂ ਦਾ ਕਹਿਣਾ ਸੀ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਥੇ ਰਹਿ ਰਹੇ ਨੇ, ਇਸ ਲਈ ਉਹਨਾਂ ਦਾ ਰਹਿਣ ਬਸੇਰਾ ਨਾ ਉਜਾੜਿਆ ਜਾਵੇ, ਪਰ ਪ੍ਰਸ਼ਾਸਨ ਦੇ ਪੀਲੇ ਪੰਜੇ ਅੱਗੇ ਕਿਸ ਦਾ ਜੋਰ ਚਲਦਾ?
ਪਿਛਲੇ ਕਰੀਬ 24 ਘੰਟਿਆਂ ਤੋਂ ਨਗਰ ਕੌਂਸਲ ਅਤੇ ਪ੍ਰਸ਼ਾਸਨ ਕਬਜ਼ੇ ਹਟਾਉਣ ਦਾ ਕੰਮ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਲਤੀਫਪੁਰਾ ਵਿੱਚ ਇਮਪਰੂਵਮੈਂਟ ਟਰਸਟ ਦੀ ਜਮੀਨ ਹੈ। ਦੋਸ਼ ਹੈ ਕਿ ਇਸ ਜਮੀਨ ‘ਤੇ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ।
ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਹਾਈਕੋਰਟ ਨੇ ਪ੍ਰਸ਼ਾਸਨ ਨੂੰ ਸੜਕਾਂ ਤੋਂ ਕਬਜ਼ੇ ਹਟਾਉਣ ਦਾ ਹੁਕਮ ਜਾਰੀ ਕੀਤਾ ਸੀ, ਪਰ ਜਦੋਂ ਕਾਰਵਾਈ ਨਹੀਂ ਹੋਈ ਤਾਂ ਪਟੀਸ਼ਨਕਰਤਾ ਨੇ ਕੋਰਟ ਦੀ ਉਲੰਘਣਾ ਦਾ ਕੇਸ ਪ੍ਰਸ਼ਾਸਨ ਦੇ ਵਿਰੁੱਧ ਕੀਤਾ ਅਤੇ ਅਦਾਲਤ ਨੇ ਪ੍ਰਸ਼ਾਸਨ ਨੂੰ 9 ਫਰਵਰੀ ਤੱਕ ਦਾ ਸਮਾਂ ਦਿੱਤਾ ਸੀ ਕਿ, ਉਹ 10 ਫਰਵਰੀ ਨੂੰ ਆਪਣਾ ਜਵਾਬ ਦਾਇਰ ਕਰੇ। ਪਰ ਅਦਾਲਤ ਦੇ ਸਖ਼ਤ ਹੁਕਮਾਂ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਹੋਇਆਂ ਲਤੀਫਪੁਰਾ ਵਿੱਚ ਬਲਡੋਜਰ ਨਾਲ ਕਾਰਵਾਈ ਕਰ ਦਿੱਤੀ।
ਉਥੇ ਦੂਜੇ ਪਾਸੇ ਭਰੀਆਂ ਅੱਖਾਂ ਦੇ ਨਾਲ ਲਤੀਫਪੁਰਾ ਦੇ ਲੋਕਾਂ ਨੇ ਕਿਹਾ ਕਿ ਸਾਨੂੰ ਇਸ ਜਗ੍ਹਾ ‘ਤੇ ਰਹਿਣ ਦਿਓ, ਅਸੀਂ ਪਿਛਲੇ ਲੰਬੇ ਸਮੇਂ ਤੋਂ ਇਥੇ ਰਹਿ ਕੇ ਆਪਣਾ ਗੁਜ਼ਾਰਾ ਕਰ ਰਹੇ ਹਾਂ। ਲੋਕਾਂ ਨੇ ਸਰਕਾਰ ਵਿਰੁੱਧ ਰੋਸ ਵੀ ਜਾਹਿਰ ਕੀਤਾ ਅਤੇ ਕਿਹਾ ਕਿ ਹੁਣ ਉਹਨਾਂ ਕੋਲ ਇਨੀ ਠੰਡ ਵਿੱਚ ਰਹਿਣ ਲਈ ਕੁੱਲੀ ਵੀ ਨਹੀਂ ਬਚੀ, ਹੁਣ ਉਹ ਕਿੱਥੇ ਜਾਣਗੇ? ਜੇਕਰ ਪਰਿਵਾਰਾਂ ਵਿੱਚ ਕੋਈ ਅਣਸਖਾਵੀ ਘਟਨਾ ਵਾਪਰਦੀ ਹੈ ਤਾਂ ਕੌਣ ਜਿੰਮੇਵਾਰ ਹੋਵੇਗਾ?
ਹਾਲਾਂਕਿ ਅੱਜ ਖਬਰ ਇਹ ਸਾਹਮਣੇ ਆਈ ਕਿ ਲਤੀਫਪੁਰਾ ਵਿੱਚ ਪ੍ਰਸ਼ਾਸਨ ਦੀ ਕਾਰਵਾਈ ਤੋਂ ਦੁਖੀ ਲੋਕ ਬੂਟਾ ਮੰਡੀ ਇਲਾਕੇ ਵਿੱਚ ਬਣੀ ਇਕ ਪਾਣੀ ਦੀ ਟੈਂਕੀ ‘ਤੇ ਚਾੜ ਗਏ। ਲੋਕਾਂ ਨੇ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਫੜੀਆਂ ਹੋਈਆਂ ਸੀ। ਲੋਕਾਂ ਦੀ ਮੰਗ ਸੀ ਕਿ ਉਹਨਾਂ ਨੂੰ ਲਤੀਫਪੁਰਾ ਵਿੱਚ ਮੁੜ ਵਸਾਇਆ ਜਾਵੇ।
ਮੀਡੀਆ ਰਿਪੋਰਟਾਂ ਮੁਤਾਬਕ, ਇਹ ਪਰਿਵਾਰ 1947 ਦੀ ਵੰਡ ਵੇਲੇ ਉੱਜੜ ਕੇ ਇੱਥੇ ਆ ਕੇ ਵੱਸੇ ਸਨ। ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਇਹ ਥਾਂ ਨਗਰ ਸੁਧਾਰ ਟਰੱਸਟ ਨੇ ਗ੍ਰਹਿਣ ਕੀਤੀ ਹੋਈ ਸੀ ਤੇ ਉਕਤ ਪਰਿਵਾਰ ਇੱਥੇ ਕਬਜ਼ਾ ਕਰ ਕੇ ਬੈਠੇ ਸਨ।
ਹਾਸਲ ਜਾਣਕਾਰੀ ਅਨੁਸਾਰ ਉਜਾੜੇ ਗਏ ਇਨ੍ਹਾਂ ਪਰਿਵਾਰਾਂ ਵਿੱਚੋਂ ਹਾਲੇ ਵੀ ਲਗਪਗ 40 ਪਰਿਵਾਰ ਖੁੱਲ੍ਹੇ ਅਸਮਾਨ ਹੇਠ ਗੁਜ਼ਾਰਾ ਕਰ ਰਹੇ ਹਨ। ਲਤੀਫ਼ਪੁਰਾ ਇੱਕ ਪਿੰਡ ਸੀ ਜੋ ਜਲੰਧਰ ਨੇੜੇ ਸਥਿਤ ਸੀ। ਆਬਾਦੀ ਵਧਣ ਤੇ ਸ਼ਹਿਰ ਵਿੱਚ ਹੋਏ ਵਿਕਾਸ ਦੌਰਾਨ ਇਹ ਪਿੰਡ ਸ਼ਹਿਰ ਦੀ ਹੱਦ ਵਿੱਚ ਆ ਗਿਆ।
ਵਿਸ਼ੇਸ਼ ਨੋਟ – Punjab Network Media ਨਾ ਤਾਂ ਕੋਈ ਵੱਡੀ ਕਾਰਪੋਰੇਟ ਕੰਪਨੀ ਹੈ ਅਤੇ ਨਾ ਹੀ ਇਹ ਸਰਕਾਰੀ ਇਸ਼ਤਿਹਾਰਾਂ ਨਾਲ ਚੱਲਣ ਵਾਲਾ ਮੀਡੀਆ ਪਲੇਟਫਾਰਮ ਹੈ। ਇਹ ਮੀਡੀਆ ਪਲੇਟਫਾਰਮ ਲੋਕਾਂ ਦੇ ਸਹਿਯੋਗ ਨਾਲ ਚੱਲਣ ਵਾਲਾ ਲੋਕਪੱਖੀ ਅਦਾਰਾ ਹੈ। ਇੱਥੇ ਸਿਰਫ਼ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਬੇਰੁਜ਼ਗਾਰਾਂ ਅਤੇ ਬੇਸਹਾਰਿਆਂ ਦੀ ਗੱਲ ਕੀਤੀ ਜਾਂਦੀ ਹੈ। ਅਸੀਂ ਨਾ ਤਾਂ ਕਿਸੇ ਧਰਮ ਨੂੰ ਪ੍ਰਮੋਟ ਕਰਦੇ ਹਾਂ ਅਤੇ ਨਾ ਹੀ ਅੰਧ ਵਿਸ਼ਵਾਸ ਵਾਲੀਆਂ ਮਸ਼ਹੂਰੀਆਂ ਵਿਖਾ ਕੇ ਪੈਸਾ ਇਕੱਠਾ ਕਰਦੇ ਹਾਂ। ਅਸੀਂ ਨਿਰਪੱਖ ਨਹੀਂ, ਲੋਕਪੱਖੀ ਹਾਂ। ਸਾਡੀ ਲੋਕਪੱਖੀ ਪੱਤਰਕਾਰੀ ਨੂੰ ਜਿਉਂਦਾ ਰੱਖਣ ਵਾਸਤੇ ਅਤੇ ਲੋਕਪੱਖੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣਾ (ਸ਼ੇਅਰ ਕਰਨਾ) ਹਰ ਚੰਗੇ ਇਨਸਾਨ ਦਾ ਫ਼ਰਜ਼ ਬਣਦਾ ਹੈ। “ਸਾਡੇ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ? ਕੁਮੈਂਟ ਕਰਕੇ ਆਪਣੀ ਕੀਮਤੀ ਰਾਏ ਜ਼ਰੂਰ ਦਿਓ। ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਸੇ ਤਰ੍ਹਾਂ ਲੋਕਪੱਖੀ, ਸੱਚੀਆਂ ਅਤੇ ਤਾਜ਼ਾ ਖ਼ਬਰਾਂ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ, ਤਾਂ ਇਸ ਖ਼ਬਰ ਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ WhatsApp ਅਤੇ Facebook ‘ਤੇ ਸ਼ੇਅਰ ਜ਼ਰੂਰ ਕਰੋ।” ਇੱਕ ਅਪੀਲ ਇਹ ਵੀ ਕਿ, ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਵਿੱਤੀ ਸਹਾਇਤਾ ਕਰੋ। ਸੰਪਾਦਕੀ ਟੀਮ






