Join WhatsApp

Join Now

ਪੰਜਾਬ ਸਰਕਾਰ ਵੱਲੋਂ ‘ਓਵਰਏਜ ਹੋ ਰਹੇ ਉਮੀਦਵਾਰਾਂ’ ਅਤੇ ਰੁਕੀਆਂ ਭਰਤੀਆਂ ਬਾਰੇ ਅਹਿਮ ਮੀਟਿੰਗ, ਇਨਸਾਫ਼ ਦਾ ਦਿੱਤਾ ਭਰੋਸਾ

On: ਫਰਵਰੀ 10, 2026 10:10 ਬਾਃ ਦੁਃ

 

ਪੰਜਾਬ ਸਰਕਾਰ ਵੱਲੋਂ ਓਵਰਏਜ ਹੋ ਰਹੇ ਉਮੀਦਵਾਰਾਂ ਅਤੇ ਰੁਕੀਆਂ ਭਰਤੀਆਂ ਬਾਰੇ ਅਹਿਮ ਮੀਟਿੰਗ, ਇਨਸਾਫ਼ ਦਾ ਦਿੱਤਾ ਭਰੋਸਾ

ਵਿਮੁਕਤ ਜਾਤੀਆਂ ਦੇ 2% ਕੋਟੇ ਅਤੇ ਰੁਕੀਆਂ ਭਰਤੀਆਂ ‘ਤੇ ਚੰਡੀਗੜ੍ਹ ‘ਚ ਉੱਚ ਪੱਧਰੀ ਮੀਟਿੰਗ; ਮੰਤਰੀ ਬਲਜੀਤ ਕੌਰ ਨੇ ਦਿੱਤਾ ਭਰੋਸਾ

ਨਿਯੁਕਤੀਆਂ ਲਈ ਫਾਈਲ ਮੁੱਖ ਸਕੱਤਰ ਨੂੰ ਭੇਜਣ ਦੀ ਤਿਆਰੀ; ਓਵਰਏਜ ਹੋ ਰਹੇ ਉਮੀਦਵਾਰਾਂ ਦੇ ਮਸਲੇ ‘ਤੇ ਹੋਈ ਗੰਭੀਰ ਚਰਚਾ

ਵਿਮੁਕਤ ਜਾਤੀਆਂ ਦੇ 2% ਕੋਟੇ ‘ਤੇ ਸਰਕਾਰ ਨੇ ਜਤਾਈ ਸਹਿਮਤੀ; ਮੁੱਖ ਮੰਤਰੀ ਕੋਲ ਭੇਜੀ ਜਾਵੇਗੀ ਰਿਪੋਰਟ

ਚੰਡੀਗੜ੍ਹ: 10 ਫ਼ਰਵਰੀ 2026

ਬੀਤੇ ਕੱਲ੍ਹ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਮਾਜਿਕ ਨਿਆਂ ਅਤੇ ਭਲਾਈ ਮੰਤਰੀ ਡਾਕਟਰ ਬਲਜੀਤ ਕੌਰ ਦੀ ਪ੍ਰਧਾਨਗੀ ਹੇਠ ਵਿਮੁਕਤ ਜਾਤੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਵਿਧਾਇਕ ਅਤੇ ਵਿਮੁਕਤ ਜਾਤੀਆਂ ਦੇ ਪ੍ਰਧਾਨ ਕੁਲਵੰਤ ਸਿੰਘ ਬਾਜ਼ੀਗਰ ਅਤੇ ਚੇਅਰਪਰਸਨ ਬਰਖਾ ਰਾਮ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।

ਚੇਅਰਮੈਨ ਬਰਖਾ ਰਾਮ ਨੇ ਵਿਮੁਕਤ ਜਾਤੀਆਂ ਲਈ 2% ਕੋਟੇ ਅਤੇ ਰਿਜ਼ਰਵੇਸ਼ਨ ਦੇ ਮਸਲੇ ਨੂੰ ਸੁੱਚਜੇ ਢੰਗ ਨਾਲ ਪੇਸ਼ ਕੀਤਾ। ਉਨ੍ਹਾਂ ਨੇ ਵਿਮੁਕਤ ਜਾਤੀ ਭਵਨ ਦੀ ਉਸਾਰੀ ਅਤੇ ਡੀ.ਐਨ.ਟੀ. (DNT) ਲਾਭਾਂ ਬਾਰੇ ਵੀ ਵਿਸਤਾਰ ਵਿੱਚ ਗੱਲ ਕੀਤੀ।

ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਦੱਸਿਆ ਕਿ ਬਹੁਤ ਸਾਰੇ ਉਮੀਦਵਾਰ ਨੌਕਰੀ ਦੀ ਆਸ ਵਿੱਚ ਓਵਰਏਜ ਹੋ ਚੁੱਕੇ ਹਨ। ਈ.ਟੀ.ਟੀ. ਅਧਿਆਪਕ ਅਮਰਜੀਤ ਸੰਗਰੂਰ ਨੇ ਮੰਤਰੀ ਨੂੰ ਬੇਨਤੀ ਕੀਤੀ ਕਿ ਜਿਨ੍ਹਾਂ ਉਮੀਦਵਾਰਾਂ ਦੀ ਦਸਤਾਵੇਜ਼ ਵੈਰੀਫਿਕੇਸ਼ਨ ਹੋ ਚੁੱਕੀ ਹੈ, ਉਨ੍ਹਾਂ ਨੂੰ ਤੁਰੰਤ ਨਿਯੁਕਤੀ ਪੱਤਰ ਦਿੱਤੇ ਜਾਣ।

ਮੀਟਿੰਗ ਦੌਰਾਨ ਸੁੱਖਜੀਵਨ ਸਿੰਘ ਨੇ ਹਾਈਕੋਰਟ ਵੱਲੋਂ ਵਿਮੁਕਤ ਜਾਤੀਆਂ ਦੇ ਪੱਖ ਵਿੱਚ ਸੁਣਾਏ ਗਏ ਫ਼ੈਸਲਿਆਂ ਦਾ ਵੇਰਵਾ ਦਿੱਤਾ। ਇਹ ਵੀ ਸਪੱਸ਼ਟ ਕੀਤਾ ਗਿਆ ਕਿ ਇਨ੍ਹਾਂ ਭਰਤੀਆਂ ਉੱਪਰ 15-09-2022 ਵਾਲਾ ਪੱਤਰ ਲਾਗੂ ਨਹੀਂ ਹੁੰਦਾ।

ਡਾਕਟਰ ਬਲਜੀਤ ਕੌਰ ਅਤੇ ਪ੍ਰਮੁੱਖ ਸਕੱਤਰ ਵੀ.ਕੇ. ਮੀਣਾ ਨੇ ਉਮੀਦਵਾਰਾਂ ਦੀਆਂ ਮੰਗਾਂ ਨਾਲ ਸਹਿਮਤੀ ਜਤਾਈ। ਮੰਤਰੀ ਨੇ ਭਰੋਸਾ ਦਿੱਤਾ ਕਿ ਬਹੁਤ ਜਲਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮੁੱਦੇ ਤੋਂ ਜਾਣੂ ਕਰਵਾ ਕੇ ਵੱਖ-ਵੱਖ ਵਿਭਾਗਾਂ ਦੀਆਂ ਰੁਕੀਆਂ ਭਰਤੀਆਂ ਪੂਰੀਆਂ ਕਰਵਾਈਆਂ ਜਾਣਗੀਆਂ।

ਬੱਚਿਆਂ ਦੀ ਜੁਆਇਨਿੰਗ ਲਈ ਫਾਈਲ ਮੁੱਖ ਸਕੱਤਰ ਪੰਜਾਬ ਵੱਲ ਭੇਜੀ ਜਾਵੇਗੀ। ਭਲਾਈ ਵਿਭਾਗ ਉਮੀਦਵਾਰਾਂ ਦੀ ਸੂਚੀ ਤਿਆਰ ਕਰਕੇ ਨਿਯੁਕਤੀਆਂ ਲਈ ਵਿਸ਼ੇਸ਼ ਉਪਰਾਲਾ ਕਰੇਗਾ।

ਮੀਟਿੰਗ ਵਿੱਚ ਡਾਇਰੈਕਟਰ ਵਿੰਮੀ ਭੁੱਲਰ, ਅਮਰਜੀਤ ਸੰਗਰੂਰ, ਸੁਰਜੀਤ ਸੰਗਰੂਰ, ਮਲਕੀਤ ਪੰਜਗਰਾਈਂ, ਸੁਖਜੀਤ ਮਲੋਟ, ਨਿਰਮਲ ਫਰੀਦਕੋਟ, ਅਮਰਜੀਤ ਸੰਗਰੁਰ, ਕਬੀਰ, ਬਲਵਾਂਨ, ਜੈਵੀ, ਕੁਲਦੀਪ ਸਮੇਤ ਕਈ ਹੋਰ ਹਾਜ਼ਰ ਸਨ।

 

More

ED ਦੇ ਐਕਸ਼ਨ ‘ਤੇ AAP ਦਾ ਵੱਡਾ ਦਾਅਵਾ; ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੇ ਨਹੀਂ ਲਿਆ ਗਮਾਡਾ ਅਫ਼ਸਰਾਂ ਦੀ ਮੀਟਿੰਗ ‘ਚ ਹਿੱਸਾ! ਕਿਹਾ- ਘੁਟਾਲੇ ਦਾ ਦੋਸ਼ ਬਿਲਕੁਲ ਫਰਜ਼ੀ

Govt Job: ਪੰਜਾਬ ਸਰਕਾਰ ਵੱਲੋਂ 450 ਮੁਲਾਜ਼ਮਾਂ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

ਪੰਜਾਬ ਸਰਕਾਰ ਵੱਲੋਂ ਜੂਨੀਅਰ ਰੈਜ਼ੀਡੈਂਟ ਦੀਆਂ 110 ਨਵੀਆਂ ਅਸਾਮੀਆਂ ਨੂੰ ਪ੍ਰਵਾਨਗੀ

ਵੱਡੀ ਖ਼ਬਰ: ED ਨੂੰ ਪੰਜਾਬ ‘ਚ 10000 ਕਰੋੜ ਰੁਪਏ ਦਾ ਘੁਟਾਲੇ ਦਾ ਸ਼ੱਕ; 5 IAS/PCS ਅਫ਼ਸਰ ਵੀ ਜਾਂਚ ਦੇ ਘੇਰੇ ‘ਚ

ਜੰਡਿਆਲਾ ਗੁਰੂ ਬਲਾਕ ਦੀਆਂ ਲਗਭਗ ਸੈਂਕੜੇ ਤੋਂ ਵੱਧ ਵਰਕਰਾਂ ਸਰਵ ਆਂਗਣਵਾੜੀ ਯੂਨੀਅਨ ‘ਚ ਸ਼ਾਮਲ, ਮਾਝੇ ‘ਚ ਹੋਰ ਵਧਿਆ ਜਥੇਬੰਦੀ ਦਾ ਗ੍ਰਾਫ!

ਵਾਅਦਿਆਂ ਤੋਂ ਭੱਜੀ ਭਗਵੰਤ ਮਾਨ ਸਰਕਾਰ; ਪੁਲਿਸ ਨੇ ਪਾਵਰਕਾਮ ਐਡ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਦੇ ਪ੍ਰਧਾਨ ਬਲਿਹਾਰ ਸਿੰਘ ਨੂੰ ਘਰ ‘ਚ ਕੀਤਾ ਨਜ਼ਰਬੰਦ!

Leave a Comment