Join WhatsApp

Join Now

ਪੰਜਾਬ ਯੂਨੀਵਰਸਿਟੀ ਦੀ ਡਾ. ਪਰਮਜੀਤ ਕੌਰ ਸਿੱਧੂ ‘ਬੀਬੀ ਜਗੀਰ ਕੌਰ ਸੰਧੂ ਸਰਵੋਤਮ ਮਹਿਲਾ ਪੁਰਸਕਾਰ’ ਨਾਲ ਸਨਮਾਨਿਤ

On: July 24, 2026 9:08 PM

 

ਪੰਜਾਬ ਯੂਨੀਵਰਸਿਟੀ ਦੀ ਡਾ. ਪਰਮਜੀਤ ਕੌਰ ਸਿੱਧੂ ‘ਬੀਬੀ ਜਗੀਰ ਕੌਰ ਸੰਧੂ ਸਰਵੋਤਮ ਮਹਿਲਾ ਪੁਰਸਕਾਰ’ ਨਾਲ ਸਨਮਾਨਿਤ

ਚੰਡੀਗੜ੍ਹ, 24 ਜੁਲਾਈ 2026: ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੀ ਐਸੋਸੀਏਟ ਪ੍ਰੋਫੈਸਰ ਅਤੇ ਚੇਅਰਪਰਸਨ ਡਾ. ਪਰਮਜੀਤ ਕੌਰ ਸਿੱਧੂ ਨੂੰ ਹਰਿਆਣਾ ਸਾਹਿਤ ਅਤੇ ਸਭਿਆਚਾਰਕ ਅਕਾਦਮੀ ਵੱਲੋਂ ਦਿੱਤੇ ਜਾਣ ਵਾਲੇ ਵੱਕਾਰੀ ਐਵਾਰਡ ‘ਬੀਬੀ ਜਗੀਰ ਕੌਰ ਸੰਧੂ ਸਰਵੋਤਮ ਮਹਿਲਾ ਪੁਰਸਕਾਰ (2021)’ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਪੰਜਾਬੀ ਸਾਹਿਤ ਅਤੇ ਸਾਹਿਤ ਆਲੋਚਨਾ ਦੇ ਖੇਤਰ ਵਿੱਚ ਪਾਏ ਵਿਲੱਖਣ ਅਤੇ ਮਹੱਤਵਪੂਰਨ ਯੋਗਦਾਨ ਲਈ 23 ਜੁਲਾਈ 2026 ਨੂੰ ਰੋਹਤਕ ਵਿਖੇ ਆਯੋਜਿਤ ਰਾਜ ਪੱਧਰੀ ਸਮਾਰੋਹ ਦੌਰਾਨ ਹਰਿਆਣਾ ਦੇ ਮਾਣਯੋਗ ਮੁੱਖ ਮੰਤਰੀ ਵੱਲੋਂ ਪ੍ਰਦਾਨ ਕੀਤਾ ਗਿਆ।

ਡਾ. ਸਿੱਧੂ ਨੇ ਪੰਜਾਬੀ ਸਾਹਿਤ ਆਲੋਚਨਾ ਦੇ ਖੇਤਰ ਵਿੱਚ ਆਪਣੀ ਖੋਜ ਅਤੇ ਲਿਖਤ ਰਾਹੀਂ ਵਿਸ਼ੇਸ਼ ਯੋਗਦਾਨ ਪਾਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਨਾਵਲ ਆਲੋਚਨਾ ਸੰਬੰਧੀ ਪੁਸਤਕ ‘ਪੰਜਾਬੀ ਨਾਵਲ: ਸਿਧਾਂਤ ਤੇ ਸਮੀਖਿਆ’ ਨੂੰ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਹਰਿਆਣਾ ਸਰਕਾਰ ਵੱਲੋਂ ਸਾਲ 2013 ਦੇ ਸਰਵੋਤਮ ਆਲੋਚਨਾ ਗ੍ਰੰਥ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਦਲਿਤ ਸਾਹਿਤਕ ਆਲੋਚਨਾ ਦੇ ਖੇਤਰ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਉਨ੍ਹਾਂ ਨੂੰ ਭਾਰਤੀ ਦਲਿਤ ਸਾਹਿਤ ਅਕਾਦਮੀ ਵੱਲੋਂ ਸਾਲ 2019 ਦਾ ‘ਡਾ. ਅੰਬੇਡਕਰ ਸਾਹਿਤ ਸ਼੍ਰੀ ਰਾਸ਼ਟਰੀ ਸਨਮਾਨ’ ਵੀ ਪ੍ਰਦਾਨ ਕੀਤਾ ਗਿਆ।

ਇੱਕ ਪ੍ਰਸਿੱਧ ਅਧਿਆਪਕਾ ਅਤੇ ਖੋਜਕਾਰ ਵਜੋਂ ਡਾ. ਸਿੱਧੂ ਹੁਣ ਤੱਕ ਪੰਜ ਪੁਸਤਕਾਂ ਦੀ ਰਚਨਾ ਕਰ ਚੁੱਕੇ ਹਨ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਸਿੱਧ ਖੋਜ-ਪੱਤ੍ਰਿਕਾਵਾਂ ਵਿੱਚ 75 ਤੋਂ ਵੱਧ ਖੋਜ-ਪੱਤਰ ਪ੍ਰਕਾਸ਼ਿਤ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦੋ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਅਤੇ ਦੋ ਪੁਸਤਕਾਂ ਦਾ ਸੰਪਾਦਨ ਵੀ ਕੀਤਾ ਹੈ।

ਡਾ. ਸਿੱਧੂ ਨੇ ਪੰਜਾਬ ਯੂਨੀਵਰਸਿਟੀ ਅਤੇ ਇਸ ਤੋਂ ਪਹਿਲਾਂ ਕੁਰੂਕਸ਼ੇਤਰ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਦਿਆਂ ਦੇਸ਼ ਅਤੇ ਵਿਦੇਸ਼ ਵਿੱਚ ਆਯੋਜਿਤ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੰਜਾਬੀ ਸਾਹਿਤ ਸੰਮੇਲਨਾਂ ਵਿੱਚ ਭਾਗ ਲਿਆ ਹੈ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਾਹਿਤਕ ਆਲੋਚਨਾ ਦੇ ਪ੍ਰਚਾਰ-ਪ੍ਰਸਾਰ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ।

‘ਬੀਬੀ ਜਗੀਰ ਕੌਰ ਸੰਧੂ ਸਰਵੋਤਮ ਮਹਿਲਾ ਪੁਰਸਕਾਰ’ ਨਾਲ ਸਨਮਾਨਿਤ ਹੋਣਾ ਡਾ. ਪਰਮਜੀਤ ਕੌਰ ਸਿੱਧੂ ਦੀ ਨਿਰੰਤਰ ਅਕਾਦਮਿਕ ਉੱਤਮਤਾ, ਸਾਹਿਤਕ ਖੋਜ ਅਤੇ ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰਤੀ ਉਨ੍ਹਾਂ ਦੇ ਸਮਰਪਿਤ ਯੋਗਦਾਨ ਦੀ ਪ੍ਰਮਾਣਿਕ ਮਾਨਤਾ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ‘ਤੇ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਅਧਿਆਪਕਾਂ, ਖੋਜਾਰਥੀਆਂ, ਵਿਦਿਆਰਥੀਆਂ ਅਤੇ ਸ਼ੁਭਚਿੰਤਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

 

More

Punjab News: ਸਿਵਲ ਸਰਕਲ ਦੇ ਠੇਕਾ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਨਾ ਦੇਣ ਦੇ ਰੋਸ ਵਜੋਂ ਕੀਤੀ ਰੋਸ ਰੈਲੀ

ਰੇਲ ਯਾਤਰੀਆਂ ਲਈ ਵੱਡੀ ਖ਼ਬਰ: ਮੋਬਾਈਲ ‘ਤੇ ਉੱਚੀ ਆਵਾਜ਼ ‘ਚ ਗਾਣੇ ਚਲਾਉਣ ‘ਤੇ ਲੱਗੇਗਾ 5000 ਰੁਪਏ ਦਾ ਜੁਰਮਾਨਾ

ਵੱਡੀ ਖ਼ਬਰ: ਪੰਜਾਬ ਭਰ ਦੇ ਸਰਕਾਰੀ ਸਕੂਲਾਂ ‘ਚ 21 ਅਕਤੂਬਰ ਨੂੰ ਲੱਗੇਗਾ ਤਾਲਾ? ਅਧਿਆਪਕ ਸਮੂਹਿਕ ਛੁੱਟੀ ਲੈ ਕੇ ਕਰਨਗੇ ਪ੍ਰਦਰਸ਼ਨ!

ਮੋਬਾਈਲ ਫੋਨ ਦਾ Wi-Fi ਹਮੇਸ਼ਾ ON ਰੱਖਣਾ ਪੈ ਸਕਦੈ ਭਾਰੀ! ਸਾਈਬਰ ਠੱਗੀ ਤੋਂ ਬਚਣ ਲਈ ਬਾਹਰ ਨਿਕਲਦੇ ਸਮੇਂ ਅਪਣਾਓ ਇਹ ਸਾਵਧਾਨੀ

Big Breaking: ਅਮਿਤ ਸ਼ਾਹ ਕੱਲ੍ਹ ਆਉਣਗੇ ਪੰਜਾਬ, ਸ਼ਡਿਊਲ ਜਾਰੀ- ਪੜ੍ਹੋ ਪੂਰੀ ਖ਼ਬਰ

ਵੱਡੀ ਖ਼ਬਰ: ਨਸ਼ਾ ਤਸਕਰਾਂ ਤੋਂ ਪੀੜਤ ਲੜਕੀ ਪਹੁੰਚੀ DGP ਦਫ਼ਤਰ; ਸਬੂਤਾਂ ਸਮੇਤ ਸੌਂਪੀ ਪੈਨ ਡਰਾਈਵ! ਕਿਹਾ- ਖ਼ੁਦ ਨਸ਼ਾ ਖ਼ਰੀਦ ਕੇ ਫੜਵਾਉਣ ਦੀ ਸਲਾਹ ਦਿੰਦੀ ਹੈ ਪੰਜਾਬ ਪੁਲਿਸ

Leave a Comment