Join WhatsApp

Join Now

ਛੁੱਟੀਆਂ ਦੌਰਾਨ ਕੀਤੇ ਕੰਮ ਬਦਲੇ “ਕਮਾਈ ਛੁੱਟੀਆਂ” ਸਰਵਿਸ ਰਿਕਾਰਡ ‘ਚ ਜਮਾਂ ਕੀਤੀਆਂ ਜਾਣ

On: ਜੁਲਾਈ 15, 2026 5:28 ਬਾਃ ਦੁਃ

 

ਛੁੱਟੀਆਂ ਦੌਰਾਨ ਕੀਤੇ ਕੰਮ ਬਦਲੇ “ਕਮਾਈ ਛੁੱਟੀਆਂ” ਸਰਵਿਸ ਰਿਕਾਰਡ ‘ਚ ਜਮਾਂ ਕੀਤੀਆਂ ਜਾਣ

ਚੰਡੀਗੜ੍ਹ, 15 ਜੁਲਾਈ 2026

ਅਧਿਆਪਕਾਂ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਅਤੇ ਐਤਵਾਰ ਵਾਲੇ ਦਿਨਾਂ ਵਿੱਚ ਐੱਸ ਆਈ ਆਰ, ਜਨ ਗਣਨਾ, ਡਰੱਗ ਸਰਵੇ ਅਤੇ ਹੋਰ ਕੀਤੇ ਗਏ ਕੰਮਾਂ ਬਦਲੇ ਇਵਜ਼ੀ (ਕਮਾਈ) ਛੁੱਟੀਆਂ ਉਹਨਾਂ ਦੇ ਸਰਵਿਸ ਰਿਕਾਰਡ ਵਿੱਚ ਤੁਰੰਤ ਜਮਾਂ ਕੀਤੀਆਂ ਜਾਣ|

ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਸੋਨਲ ਵਿਭਾਗ ਦੇ ਜ਼ਾਰੀ ਕੀਤੇ ਪੱਤਰ ਅਨੁਸਾਰ ਜੇ ਕੋਈ ਕਰਮਚਾਰੀ ਛੁੱਟੀਆਂ ਜਾਂ ਐਤਵਾਰ ਵਾਲੇ ਦਿਨ ਕੋਈ ਕੰਮ ਕਰਦਾ ਹੈ ਤਾਂ ਉਸ ਬਦਲੇ ਉਸਨੂੰ ਇਵਜ਼ੀ(ਕਮਾਈ)ਛੁੱਟੀ ਮਿਲਣੀ ਹੁੰਦੀ ਹੈ ਜੋ ਕੇ ਉਸਦੇ ਸਰਵਿਸ ਰਿਕਾਰਡ ਵਿੱਚ ਜਮਾਂ ਹੋ ਜਾਂਦੀ ਹੈ|

ਆਗੂਆਂ ਨੇ ਦੱਸਿਆ ਕਿ ਹਜ਼ਾਰਾਂ ਅਧਿਆਪਕ ਨੇ 15 ਮਈ ਤੋਂ 13 ਜੂਨ ਤੱਕ ਜਨ ਗਣਨਾ ਕੀਤੀ, ਅਤੇ 15 ਜੂਨ ਤੋਂ 24 ਜੁਲਾਈ ਤੱਕ ਬੀ ਐੱਲ ਓਜ਼ ਲੱਗੇ ਅਧਿਆਪਕ ਐੱਸ ਆਈ ਆਰ ਦੀਆਂ ਟ੍ਰੇਨਿਗਾਂ ਅਤੇ ਐੱਸ ਆਈ ਆਰ ਦੇ ਕੰਮ ਵਿੱਚ ਲੱਗੇ ਹੋਏ ਹਨ |ਇਸ ਤੋਂ ਇਲਾਵਾ ਹਜ਼ਾਰਾਂ ਅਧਿਆਪਕ ਪੰਜਾਬ ਸਰਕਾਰ ਦਾ ਡਰੱਗ ਸਰਵੇ ਕਰ ਰਹੇ ਹਨ |ਉਹਨਾਂ ਨੂੰ ਛੁੱਟੀਆਂ ਵਿੱਚ ਕੰਮ ਕਰਨ ਬਦਲੇ ਇਵਜ਼ੀ(ਕਮਾਈ)ਛੁੱਟੀਆਂ ਨੂੰ ਤੁਰੰਤ ਉਹਨਾਂ ਦੇ ਸਰਵਿਸ ਰਿਕਾਰਡ ਵਿੱਚ ਜਮਾਂ ਕੀਤਾ ਜਾਵੇ|

ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ,ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿਤ ਸਕੱਤਰ ਜਸਵਿੰਦਰ ਬਠਿੰਡਾ,ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਇਸ ਗੱਲ ਸਖ਼ਤ ਸ਼ਬਦਾਂ ਵਿੱਚ ਨਿੰਦਾ ਵੀ ਕੀਤੀ ਕਿ ਅਧਿਆਪਕਾਂ ਨੂੰ ਛੁੱਟੀ ਵਾਲੇ ਦਿਨ ਇਹਨਾਂ ਫਾਲਤੂ ਦੇ ਕੰਮਾਂ ਵਿੱਚ ਉਲਝਾਇਆ ਜਾ ਰਿਹਾ ਹੈ, ਜਿਸ ਕਰਕੇ ਉਹਨਾਂ ਦੇ ਆਪਣੇ ਘਰੇਲੂ ਕੰਮਕਾਰ ਬੁਰੀ ਤਰਾਂ ਪ੍ਰਭਾਵਿਤ ਹੋ ਰਹੇ ਹਨ|

ਆਗੂਆਂ ਨੇ ਸਰਕਾਰ ਦੇ 11 ਤੇ 12 ਜੁਲਾਈ ਦੀਆਂ ਛੁੱਟੀਆਂ ਵਾਲੇ ਦਿਨ ਅਧਿਆਪਕਾਂ ਨੂੰ ਸਕੂਲ ਬੁਲਾਉਣ ਦੇ ਫੈਸਲੇ ਨੂੰ ਤੁਗਲਕੀ ਫ਼ੈਸਲਾ ਕਰਾਰ ਦਿੱਤਾ| ਆਗੂਆਂ ਨੇ ਕਿਹਾ ਕਿ ਅਧਿਆਪਕਾਂ ਇਹ ਸਾਰੇ ਗ਼ੈਰ ਵਿਦਿਅਕ ਕੰਮ ਵਾਪਿਸ ਲੈ ਕੇ ਇਹਨਾਂ ਕੰਮਾਂ ਲਈ ਅਲੱਗ ਤੋਂ ਭਰਤੀ ਕਰਨੀ ਚਾਹੀਦੀ ਹੈ ਜਿਸ ਨਾਲ ਨੌਜਵਾਨਾਂ ਨੂੰ ਰੁਜਗਾਰ ਵੀ ਮਿਲੇਗਾ।

 

More

ਮੁਲਾਜ਼ਮਾਂ ਨੇ ਭਗਵੰਤ ਮਾਨ ਸਰਕਾਰ ਨੂੰ ਕੀਤਾ ਬੇਨਕਾਬ; 17 ਜੁਲਾਈ 2020 ਤੋਂ ਬਾਅਦ ਭਰਤੀ ਕਾਮਿਆਂ ਦੀ ਮੁੱਖ ਮੰਗ DA ਨਹੀਂ, ਬਲਕਿ ਜ਼ਬਰੀ ਥੋਪੇ ਕੇਂਦਰੀ ਪੇ-ਸਕੇਲ ਨੂੰ ਰੱਦ ਕਰਵਾਉਣਾ!

ਵੱਡੀ ਖ਼ਬਰ: ਪੰਜਾਬ ਸਰਕਾਰ ਨੇ DSP ਹਟਾਇਆ, 3 ਪੁਲਿਸ ਅਧਿਕਾਰੀ ਲਾਈਨ ਹਾਜ਼ਰ! ਪੜ੍ਹੋ ਪੂਰਾ ਮਾਮਲਾ

ਟੀਚਰ ਡੇਅ ਮੌਕੇ ਭਗਵੰਤ ਮਾਨ ਸਰਕਾਰ ਵਿਰੁੱਧ ਗਰਜੇ ਮੈਰੀਟੋਰੀਅਸ ਅਧਿਆਪਕ; ਕਿਹਾ- ਵਾਅਦੇ ਮੁਤਾਬਿਕ ਸਿੱਖਿਆ ਵਿਭਾਗ ’ਚ ਤੁਰੰਤ ਕਰੋ ਰੈਗੂਲਰ

BIG BREAKING: ਪੰਜਾਬ ਕੈਬਨਿਟ ਨੇ ਲਏ ਵੱਡੇ ਫ਼ੈਸਲੇ; ਨਵੀਆਂ ਪੋਸਟਾਂ ਭਰਨ ਨੂੰ ਦਿੱਤੀ ਹਰੀ ਝੰਡੀ, ਸਰਵਿਸ ਕਮਿਸ਼ਨ ਦੇ ਨਿਯਮਾਂ ‘ਚ ਕੀਤੀ ਸੋਧ

Blackmailing Case! ਸਾਵਧਾਨ! ਇੰਝ ਤੁਹਾਡੀ ਵੀ ਬਣ ਸਕਦੀ ਅਸ਼ਲੀਲ ਵੀਡੀਓ..!

ਵਿਦਿਆਰਥਣ ਨਾਲ ਸਰੀਰਕ ਸਬੰਧ ਬਣਾਉਣ ਲਈ ਸਕੂਲ ਪ੍ਰਿੰਸੀਪਲ ਨੇ ਬਣਾਇਆ ਦਬਾਅ, ਆਡੀਓ ਵਾਇਰਲ

ਵੱਡੀ ਖ਼ਬਰ: ਹਰਸਿਮਰਤ ਕੌਰ ਬਾਦਲ ਅਤੇ ਗਨੀਵ ਕੌਰ ਮਜੀਠੀਆ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ, ਪੜ੍ਹੋ ਪੂਰਾ ਮਾਮਲਾ

Leave a Comment