Ebola Virus! ਦੁਨੀਆ ‘ਤੇ ਫਿਰ ਮੰਡਰਾਇਆ ਖ਼ਤਰਾ; ਭਾਰਤ ਸਰਕਾਰ ਹਾਈ-ਅਲਰਟ ‘ਤੇ..! ਸਿਹਤ ਮੰਤਰਾਲੇ ਵੱਲੋਂ ਐਡਵਾਈਜ਼ਰੀ ਜਾਰੀ
WHO ਵੱਲੋਂ ‘ਗਲੋਬਲ ਹੈਲਥ ਐਮਰਜੈਂਸੀ’ ਦਾ ਐਲਾਨ- ਅਫ਼ਰੀਕੀ ਦੇਸ਼ਾਂ ਵਿੱਚ ਇਬੋਲਾ ਵਾਇਰਸ (Ebola) ਦੇ ਵਧਦੇ ਕਹਿਰ ਨੂੰ ਦੇਖਦੇ ਹੋਏ ਵਿਸ਼ਵ ਸਿਹਤ ਸੰਗਠਨ ਨੇ ਲਿਆ ਵੱਡਾ ਫੈਸਲਾ
ਖ਼ਤਰਨਾਕ ਵਾਇਰਸ ਦੀ ਕਾਂਗੋ ਅਤੇ ਯੁਗਾਂਡਾ ਵਿੱਚ ਭਾਰੀ ਤਬਾਹੀ; 2026 ਦੇ ਨਵੇਂ ‘ਬੁੰਡਿਬੁਗਯੋ ਸਟ੍ਰੇਨ’ ਦੀ ਹਾਲੇ ਤੱਕ ਕੋਈ ਵੈਕਸੀਨ ਜਾਂ ਦਵਾਈ ਨਹੀਂ ਹੈ ਉਪਲਬਧ
ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਟ੍ਰੈਵਲ ਐਡਵਾਈਜ਼ਰੀ ਜਾਰੀ; ਪ੍ਰਭਾਵਿਤ ਦੇਸ਼ਾਂ ਦੀ ਯਾਤਰਾ ਨਾ ਕਰਨ ਦੀ ਸਲਾਹ
Ebola Virus! ਨਵੀਂ ਦਿੱਲੀ/ਜੇਨੇਵਾ, 24 May 2026- ਦੁਨੀਆ ‘ਤੇ ਇੱਕ ਵਾਰ ਫਿਰ ਇੱਕ ਬੇਹੱਦ ਜਾਨਲੇਵਾ ਅਤੇ ਛੂਤਕਾਰੀ ਮਹਾਂਮਾਰੀ ਦਾ ਸਾਇਆ ਮੰਡਰਾਉਣ ਲੱਗਾ ਹੈ, ਜਿਸ ਨੇ ਵਿਸ਼ਵ ਭਰ ਦੇ ਸਿਹਤ ਸੰਗਠਨਾਂ ਦੀ ਨੀਂਦ ਉਡਾ ਦਿੱਤੀ ਹੈ।
ਅਫ਼ਰੀਕੀ ਦੇਸ਼ਾਂ ਵਿੱਚ ਇਬੋਲਾ ਵਾਇਰਸ (Ebola Virus Disease) ਦੇ ਮਾਮਲਿਆਂ ਵਿੱਚ ਆਈ ਅਚਾਨਕ ਤੇਜ਼ੀ ਨੂੰ ਦੇਖਦੇ ਹੋਏ ਵਿਸ਼ਵ ਸਿਹਤ ਸੰਗਠਨ (WHO) ਨੇ ਅੰਤਰਰਾਸ਼ਟਰੀ ਪੱਧਰ ‘ਤੇ ‘ਗਲੋਬਲ ਹੈਲਥ ਐਮਰਜੈਂਸੀ’ (PHEIC) ਦਾ ਐਲਾਨ ਕਰ ਦਿੱਤਾ ਹੈ।
ਡਬਲਯੂ.ਐਚ.ਓ. (WHO) ਨੇ ਅੰਤਰਰਾਸ਼ਟਰੀ ਸਿਹਤ ਨਿਯਮਾਂ ਦੇ ਸਖ਼ਤ ਪ੍ਰਾਵਧਾਨਾਂ ਤਹਿਤ ਇਹ ਵੱਡਾ ਫੈਸਲਾ ਲਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਇਸ ਗੰਭੀਰ ਸਿਹਤ ਸੰਕਟ ਅਤੇ ਵਾਇਰਸ ਦੇ ਤੇਜ਼ੀ ਨਾਲ ਫੈਲਦੇ ਗ੍ਰਾਫ਼ ਨੂੰ ਦੇਖਦੇ ਹੋਏ ਭਾਰਤ ਸਰਕਾਰ ਵੀ ਪੂਰੀ ਤਰ੍ਹਾਂ ਹਾਈ-ਅਲਰਟ ਮੋਡ ‘ਤੇ ਆ ਗਈ ਹੈ।
ਅਫ਼ਰੀਕੀ ਦੇਸ਼ਾਂ ਦੀਆਂ ਸੜਕਾਂ ਤੋਂ ਲੈ ਕੇ ਹਸਪਤਾਲਾਂ ਤੱਕ ਇਬੋਲਾ ਦਾ ਸਭ ਤੋਂ ਖ਼ਤਰਨਾਕ ਰੂਪ ਦੇਖਣ ਨੂੰ ਮਿਲ ਰਿਹਾ ਹੈ। ਇਸ ਸਮੇਂ ਅਫ਼ਰੀਕੀ ਦੇਸ਼ ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ (DRC) ਅਤੇ ਯੁਗਾਂਡਾ ਵਿੱਚ ਇਸ ਜਾਨਲੇਵਾ ਬੀਮਾਰੀ ਦੇ ਕਈ ਨਵੇਂ ਸ਼ੱਕੀ ਮਰੀਜ਼ ਸਾਹਮਣੇ ਆ ਰਹੇ ਹਨ ਅਤੇ ਮੌਤਾਂ ਦਾ ਅੰਕੜਾ ਰੁਕਣ ਦਾ ਨਾਂ ਨਹੀਂ ਲੈ ਰਿਹਾ।
ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ‘ਅਫ਼ਰੀਕਾ ਸੈਂਟਰਜ਼ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ’ (Africa CDC) ਨੇ ਵੀ ਇਸ ਨੂੰ ਮਹਾਂਦੀਪ ਦੀ ਸੁਰੱਖਿਆ ਲਈ ਇੱਕ ਵੱਡਾ ਖ਼ਤਰਾ ਮੰਨਦੇ ਹੋਏ ‘ਜਨਤਕ ਸਿਹਤ ਐਮਰਜੈਂਸੀ’ ਘੋਸ਼ਿਤ ਕਰ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਸਾਲ 2026 ਵਿੱਚ ਫੈਲ ਰਹੇ ‘ਬੁੰਡਿਬੁਗਯੋ ਸਟ੍ਰੇਨ’ (Bundibugyo Strain) ਲਈ ਹਾਲੇ ਤੱਕ ਕੋਈ ਪ੍ਰਮਾਣਿਤ ਵੈਕਸੀਨ ਜਾਂ ਦਵਾਈ ਉਪਲਬਧ ਨਹੀਂ ਹੈ, ਜਿਸ ਕਾਰਨ ਇਹ ਵਾਇਰਸ ਹੋਰ ਵੀ ਖ਼ਤਰਨਾਕ ਹੋ ਗਿਆ ਹੈ।
ਇਸ ਕਹਿਰ ਦੌਰਾਨ ਹੁਣ ਤੱਕ 700 ਤੋਂ ਵੱਧ ਸ਼ੱਕੀ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 216 ਮੌਤਾਂ ਹੋ ਚੁੱਕੀਆਂ ਹਨ। ਡਬਲਯੂ.ਐਚ.ਓ. ਮੁਤਾਬਕ ਸੰਕਰਮਿਤ ਮਰੀਜ਼ਾਂ ਵਿੱਚ ਇਸ ਦੀ ਮੌਤ ਦਰ 30 ਤੋਂ 50 ਫ਼ੀਸਦੀ ਤੱਕ ਰਹੀ ਹੈ।
ਇਬੋਲਾ ਸੰਕਰਮਣ ਨਾਲ ਸਰੀਰ ਦੇ ਕਈ ਅੰਗ ਪ੍ਰਭਾਵਿਤ ਹੁੰਦੇ ਹਨ ਅਤੇ ਗੰਭੀਰ ਮਾਮਲਿਆਂ ਵਿੱਚ ਅੰਦਰੂਨੀ ਖੂਨ ਵਗਣ (ਬਲੀਡਿੰਗ), ਮਲਟੀ-ਆਰਗਨ ਫੇਲ੍ਹ ਹੋਣ ਕਾਰਨ ਮੌਤ ਹੋ ਜਾਂਦੀ ਹੈ।
ਭਾਰਤ ਸਰਕਾਰ ਨੇ ਜਾਰੀ ਕੀਤੀ ਟ੍ਰੈਵਲ ਐਡਵਾਈਜ਼ਰੀ
ਇਬੋਲਾ ਦੇ ਖ਼ਤਰੇ ਨੂੰ ਦੇਖਦੇ ਹੋਏ ਭਾਰਤ ਸਰਕਾਰ ਦੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (Ministry of Health and Family Welfare) ਨੇ ਦੇਸ਼ ਦੇ ਨਾਗਰਿਕਾਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਇਸ ਵਿੱਚ ਲੋਕਾਂ ਨੂੰ ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ, ਯੁਗਾਂਡਾ ਅਤੇ ਦੱਖਣੀ ਸੂਡਾਨ ਦੀ ਗ਼ੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
ਸਰਕਾਰ ਨੇ ਸਪੱਸ਼ਟ ਕਿਹਾ ਹੈ ਕਿ ਜਦੋਂ ਤੱਕ ਸਥਿਤੀ ਆਮ ਨਹੀਂ ਹੁੰਦੀ, ਉਦੋਂ ਤੱਕ ਇਨ੍ਹਾਂ ਦੇਸ਼ਾਂ ਦੀ ਯਾਤਰਾ ਟਾਲਣਾ ਹੀ ਸਭ ਤੋਂ ਸੁਰੱਖਿਅਤ ਵਿਕਲਪ ਹੈ।
ਜ਼ਿਕਰਯੋਗ ਹੈ ਕਿ ਇਹ ਵਾਇਰਸ ਪਹਿਲੀ ਵਾਰ ਸਾਲ 1976 ਵਿੱਚ ਖੋਜਿਆ ਗਿਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਵਾਇਰਸ ਕਾਰਨ 15,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਖ਼ਤਰਨਾਕ ਵਾਇਰਸ ਤੋਂ ਬਚਾਅ ਦੇ ਤਰੀਕੇ…!
ਸਰਕਾਰ ਅਤੇ ਸਿਹਤ ਮਾਹਰਾਂ ਨੇ ਆਮ ਲੋਕਾਂ ਨੂੰ ਸੰਕਰਮਣ ਦੇ ਖ਼ਤਰੇ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ ਕਿ, ਸੰਕਰਮਿਤ ਜਾਂ ਪ੍ਰਭਾਵਿਤ ਦੇਸ਼ਾਂ ਦੀ ਗ਼ੈਰ-ਜ਼ਰੂਰੀ ਯਾਤਰਾ ਕਰਨ ਤੋਂ ਪੂਰੀ ਤਰ੍ਹਾਂ ਬਚੋ।
ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਨਿੱਜੀ ਸਫ਼ਾਈ ਅਤੇ ਆਪਸੀ ਦੂਰੀ ਬਣਾ ਕੇ ਰੱਖੋ। ਬੁਖ਼ਾਰ, ਕਮਜ਼ੋਰੀ ਜਾਂ ਕੋਈ ਵੀ ਸ਼ੱਕੀ ਲੱਛਣ ਦਿਖਾਈ ਦੇਣ ‘ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਅਫ਼ਵਾਹਾਂ ਤੋਂ ਬਚੋ ਅਤੇ ਸਿਰਫ਼ ਸਰਕਾਰ ਅਤੇ WHO ਵਰਗੀਆਂ ਅਧਿਕਾਰਤ ਏਜੰਸੀਆਂ ਦੀ ਜਾਣਕਾਰੀ ‘ਤੇ ਹੀ ਭਰੋਸਾ ਕਰੋ। ਹੱਥਾਂ ਦੀ ਨਿਯਮਿਤ ਸਫ਼ਾਈ, ਸੈਨੀਟਾਈਜ਼ਰ ਅਤੇ ਮਾਸਕ ਵਰਗੇ ਸਿਹਤ ਨਿਯਮਾਂ ਦੀ ਪਾਲਣਾ ਕਰੋ।
ਕੋਈ ਵੀ ਅੰਤਰਰਾਸ਼ਟਰੀ ਯਾਤਰਾ ਕਰਨ ਤੋਂ ਪਹਿਲਾਂ ਸਿਹਤ ਜਾਂਚ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ਾਂ (Guidelines) ਨੂੰ ਜ਼ਰੂਰ ਫਾਲੋ ਕਰੋ।






