ਸਿੱਖਿਆ ਵਿਭਾਗ ਅਧਿਆਪਕਾਂ ਦੀਆਂ ACR ਸਬਮਿਟ ਕਰਨ ਦੀ ਤਾਰੀਕ ਵਧਾਵੇ: DTF ਨੇ ਕੀਤੀ ਮੰਗ, ਕਿਹਾ- ਵਿਭਾਗ ਜਿੰਮੇਵਾਰੀਆਂ ਤੋਂ ਨਾ ਭੱਜੇ
ਬਹੁਤ ਸਾਰੇ ਅਧਿਆਪਕ ਆਪਣੀ ਏ ਸੀ ਆਰ ਸਬਮਿਟ ਕਰਨ ਤੋਂ ਰਹਿ ਗਏ! ਸਕੂਲਾਂ ਵਿੱਚ ਕੰਪਿਊਟਰ ਅਤੇ ਇੰਟਰਨੈਟ ਦੀ ਸਮੱਸਿਆ
ਬੋਰਡ ਦੀਆਂ ਕਲਾਸਾਂ ਦੇ ਨਤੀਜੇ ਨਾ ਆਉਣ ਕਾਰਨ ਵੀ ਅਧਿਆਪਕਾਂ ਨੂੰ ਏ ਸੀ ਆਰ ਭਰਨ ਵਿੱਚ ਦਿੱਕਤ
Punjab Network
ਮਾਨਸਾ, 06 ਮਈ 2026- ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (DTF) ਮਾਨਸਾ ਦੇ ਜ਼ਿਲਾ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਜ਼ਿਲਾ ਸਕੱਤਰ ਹਰਜਿੰਦਰ ਸਿੰਘ ਅਨੂਪਗੜ ਨੇ ਸਿੱਖਿਆ ਵਿਭਾਗ ਤੋਂ ਅਧਿਆਪਕਾਂ ਦੀਆਂ ਏ. ਸੀ. ਆਰ ਸਬਮਿਟ ਕਰਨ ਦੀ ਤਾਰੀਕ ਵਧਾਉਣ ਦੀ ਮੰਗ ਕੀਤੀ ਹੈ।
ਉਹਨਾਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਜਦੋਂ ਤੋਂ ਆਨਲਾਈਨ ਏ. ਸੀ. ਆਰ ਭਰਨ ਦਾ ਕੰਮ ਸ਼ੁਰੂ ਹੋਇਆ ਹੈ ਤਾਂ ਅਧਿਆਪਕਾਂ ਨੂੰ ਇਸ ਵਿੱਚ ਅਕਸਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕਿਉਕਿ ਸਕੂਲਾਂ ਵਿੱਚ ਕੰਪਿਊਟਰ ਅਤੇ ਇੰਟਰਨੈਟ ਦੇ ਨੈੱਟਵਰਕ ਦੀ ਸਮੱਸਿਆ ਕਾਰਨ, ਵੈਬਸਾਈਟ ਬਿਜ਼ੀ ਹੋ ਜਾਣ ਕਾਰਨ ਕਈ ਵਾਰ ਅਧਿਆਪਕਾਂ ਨੂੰ ਪਤਾ ਨਹੀਂ ਲੱਗਦਾ ਕਿ ਉਹਨਾਂ ਦੀ ਏ.ਸੀ.ਆਰ ਸਬਮਿਟ ਹੋ ਗਈ ਹੈ ਜਾਂ ਨਹੀਂ।
ਉਹਨਾਂ ਕਿਹਾ ਕਿ ਬਹੁਤ ਸਾਰੇ ਅਧਿਆਪਕ ਆਪਣੀ ਏ ਸੀ ਆਰ ਸਬਮਿਟ ਕਰਨ ਤੋਂ ਰਹਿ ਗਏ ਹਨ ਅਤੇ ਬੋਰਡ ਦੀਆਂ ਕਲਾਸਾਂ ਦੇ ਨਤੀਜੇ ਨਾ ਆਉਣ ਕਾਰਨ ਵੀ ਅਧਿਆਪਕਾਂ ਨੂੰ ਏ ਸੀ ਆਰ ਭਰਨ ਵਿੱਚ ਦਿੱਕਤ ਆ ਰਹੀ ਹੈ।
ਡੀ ਟੀ ਐਫ਼ ਦੇ ਆਗੂਆਂ ਰਾਜਵਿੰਦਰ ਸਿੰਘ ਬੈਹਣੀਵਾਲ, ਨਵੀਨ ਬੋਹਾ, ਗੁਰਪ੍ਰੀਤ ਭੀਖੀ ਅਤੇ ਦਮਨਜੀਤ ਸਿੰਘ ਨੇ ਵਿਭਾਗ ਤੋਂ ਮੰਗ ਕੀਤੀ ਕਿ ਏ ਸੀ ਆਰ ਭਰਨ ਦੀ ਦੀ ਮਿਤੀ ਵਿੱਚ ਤੁਰੰਤ ਵਾਧਾ ਕੀਤਾ ਜਾਵੇ।






