Join WhatsApp

Join Now

ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ITI ਫਾਜ਼ਿਲਕਾ ਦੀ 19 ਮੈਂਬਰੀ ਕਮੇਟੀ ਦੀ ਚੋਣ

On: September 14, 2026 7:02 PM

 

ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਆਈਟੀਆਈ ਫਾਜ਼ਿਲਕਾ ਦੀ 19 ਮੈਂਬਰੀ ਕਮੇਟੀ ਦੀ ਚੋਣ

ਅਨਿਲ ਪ੍ਰਧਾਨ (ਲੜਕੇ), ਮੋਨਿਕਾ ਪ੍ਰਧਾਨ (ਲੜਕੀਆਂ) ਅਤੇ ਕੁਲਵੰਤ ਸਕੱਤਰ ਵਜੋਂ ਚੁਣੇ ਗਏ

ਚੰਡੀਗੜ੍ਹ, 14 ਸਤੰਬਰ 2026- ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਆਈ ਟੀ ਆਈ ਫਾਜ਼ਿਲਕਾ ਦੀ 18 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਸਾਹਮਣੇ ਦਰਪੇਸ਼ ਚੁਣੌਤੀਆਂ ਅਤੇ ਜਥੇਬੰਦ ਹੋਣ ਦੀ ਲੋੜ ਕਿਓ? ਵਿਸ਼ੇ ਉਪੱਰ ਗੱਲਬਾਤ ਕੀਤੀ ਗਈ।

ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਧੀਰਜ ਫਾਜ਼ਿਲਕਾ ਅਤੇ ਜ਼ਿਲ੍ਹਾ ਆਗੂ ਦਿਲਕਰਨ ਰਤਨਪੁਰਾ ਨੇ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਭਗਤ ਸਿੰਘ ਦੁਆਰਾ ਬਣਾਈ ਗਈ ਇਨਕਲਾਬੀ ਵਿਚਾਰਧਾਰਾ ਵਾਲੀ ਵਿਦਿਆਰਥੀ ਜਥੇਬੰਦੀ ਹੈ ਜੋਂ ਹਮੇਸ਼ਾ ਤੋਂ ਹੀ ਵਿਦਿਆਰਥੀ ਹੱਕਾਂ, ਵਿੱਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਬੁਨਿਆਦੀ ਸਹੂਲਤਾਂ, ਸਰਕਾਰੀ ਵਿੱਦਿਅਕ ਸੰਸਥਾਵਾਂ ਨੂੰ ਬਚਾਉਣ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ।

ਆਗੂਆ ਨੇ ਕਿਹਾ ਕਿ ਸਾਡਾ ਦੇਸ਼ ਅੱਜ ਤਕਨੀਕ ਦੇ ਪੱਧਰ ਤੇ ਕਾਫ਼ੀ ਪੱਛੜ ਚੁੱਕਾ ਹੈ ਅੱਜ ਜਿੱਥੇ ਦੂਜੇ ਦੇਸ਼ ਤਕਨੀਕ ਦੇ ਪੱਧਰ ਤੇ ਵੱਡੀਆਂ ਵੱਡੀਆਂ ਖੋਜਾਂ ਕਰ ਰਹੇ ਹਨ ਤੇ ਸਾਡੇ ਦੇਸ਼ ਦੇ ਵਿਦਿਆਰਥੀਆਂ ਵਿੱਦਿਅਕ ਸੰਸਥਾਵਾਂ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਹਨ।

ਅੱਜ ਜਿੱਥੇ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੇ ਵਿਸ਼ਵ ਗੁਰੂ ਬਣ ਜਾਣ ਦੀ ਫੋਕੀ ਵਾਹਵਾਈ ਖੱਟ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਸਾਡੇ ਵਿਦਿਆਰਥੀਆਂ ਵਿੱਚ ਖ਼ੁਦਕੁਸ਼ੀਆਂ ਦਾ ਰੁਝਾਨ ਕਾਫ਼ੀ ਵੱਧ ਗਿਆ ਹੈ। ਜਿਸ ਲਈ ਵਿਦਿਆਰਥੀਆਂ ਦਾ ਜੱਥੇਬੰਦ ਹੋਣਾ ਸਮੇਂ ਦੀ ਮੁੱਖ ਜ਼ਰੂਰਤ ਬਣ ਗਈ ਹੈ।

ਇਸ ਮੌਕੇ ਵਿਦਿਆਰਥੀ ਆਗੂ ਕੁਲਵੰਤ ਮੁਹਾਰਸੋਨਾ, ਅਨਿਲ ਅਤੇ ਮੋਨਿਕਾ ਨੇ ਕਿਹਾ ਕਿ ਸਰਕਾਰੀ ਆਈ ਟੀ ਆਈ ਫਾਜ਼ਿਲਕਾ ਦੀ ਬਿਲਡਿੰਗ ਕਾਫੀ ਪੁਰਾਣੀ ਅਤੇ ਖ਼ਸਤਾ ਹਾਲਤ ਵਿੱਚ ਹੈ ਅਤੇ ਵਿਦਿਆਰਥੀ ਆਪਣੀ ਵਰਕਸ਼ਾਪ ਵਿੱਚ ਹੀ ਕਲਾਸਾਂ ਲਗਵਾਉਣ ਲਈ ਮਜਬੂਰ ਹਨ। ਆਈ ਟੀ ਆਈ ਵਿੱਚ ਇੰਸਟਰਕਟਰਾਂ ਦੀ ਕਾਫ਼ੀ ਘਾਟ ਹੈ। ਇਹਨਾਂ ਸਮੱਸਿਆਵਾਂ ਦੇ ਹੱਲ ਲਈ ਸੰਘਰਸ਼ ਹੀ ਇੱਕੋ ਇੱਕ ਰਾਹ ਹੈ।

ਇਸ ਮੌਕੇ ਅਨਿਲ ਨੂੰ ਕਮੇਟੀ ਦਾ ਪ੍ਰਧਾਨ(ਲੜਕੇ), ਮੋਨਿਕਾ ਨੂੰ ਕਮੇਟੀ ਦੀ ਪ੍ਰਧਾਨ (ਲੜਕੀਆਂ), ਕੁਲਵੰਤ ਮੁਹਾਰਸੋਨਾ ਨੂੰ ਸਕੱਤਰ, ਜੋਤੀ ਨੂੰ ਪ੍ਰੈਸ ਸਕੱਤਰ, ਗੁਰਰਤਨ ਸਿੰਘ ਨੂੰ ਸੋਸ਼ਲ ਮੀਡੀਆ ਵਰਕਰ ਅਤੇ ਬਾਕੀ ਕਮੇਟੀ ਮੈਂਬਰ ਵਜੋਂ ਚੁਣੇ ਗਏ। ਅੰਤ ਆਗੂਆਂ ਨੇ 26 ਸਤੰਬਰ ਨੂੰ ਮੋਗਾ ਵਿਖੇ ਹੋ ਰਹੀ ਵਿਸ਼ਾਲ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।

 

Leave a Comment