Extramarital Affair! ਵੱਡੀ ਖ਼ਬਰ: ਪੰਜਾਬ ‘ਚ ਪ੍ਰੇਮੀ ਨੇ ਪ੍ਰੇਮਿਕਾ ਦਾ ਗਲਾ ਘੁੱਟ ਕੇ ਕੀਤਾ ਕਤਲ, ਬਾਅਦ ‘ਚ ਖ਼ੁਦ ਵੀ ਜ਼ਹਿਰ ਖਾ ਕੇ ਕੀਤੀ ਖ਼ੁਦਕੁਸ਼ੀ

On: ਜੂਨ 27, 2026 5:07 ਬਾਃ ਦੁਃ
Extramarital Affair

 

Extramarital Affair! ਵੱਡੀ ਖ਼ਬਰ: ਪੰਜਾਬ ‘ਚ ਪ੍ਰੇਮੀ ਨੇ ਪ੍ਰੇਮਿਕਾ ਦਾ ਗਲਾ ਘੁੱਟ ਕੇ ਕੀਤਾ ਕਤਲ, ਬਾਅਦ ‘ਚ ਖ਼ੁਦ ਵੀ ਜ਼ਹਿਰ ਖਾ ਕੇ ਕੀਤੀ ਖ਼ੁਦਕੁਸ਼ੀ

ਥਾਣਾ ਸ਼ੰਭੂ ਦੇ ਅਧੀਨ ਆਉਂਦੇ ਪਿੰਡ ਸਲੇਮਪੁਰ ਸੇਖਾਂ ਵਿੱਚ ਵਾਪਰੀ ਖ਼ੌਫਨਾਕ ਘਟਨਾ- ਜਦੋਂ ਘਰ ਪਰਤੀ ਤਾਂ ਬਾਥਰੂਮ ‘ਚੋਂ ਮਿਲੀ ਨੌਕਰਾਨੀ ਅਤੇ ਬਾਹਰ ਪਈ ਸੀ ਪਿਤਾ ਦੀ ਲਾਸ਼; ਪੁਲਿਸ ਵੱਲੋਂ ਮਾਮਲਾ ਦਰਜ

ਪਟਿਆਲਾ/ਸ਼ੰਭੂ, 27 ਜੂਨ 2026:

Extramarital Affair! ਪਟਿਆਲਾ ਦੇ ਥਾਣਾ ਸ਼ੰਭੂ ਦੇ ਅਧੀਨ ਆਉਂਦੇ ਪਿੰਡ ਸਲੇਮਪੁਰ ਸੇਖਾਂ ਵਿੱਚ ਇੱਕ ਬੇਹੱਦ ਹੈਰਾਨ ਕਰਨ ਵਾਲਾ ਅਤੇ ਖ਼ੌਫਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪ੍ਰੇਮ ਸਬੰਧਾਂ ਵਿੱਚ ਆਏ ਤਣਾਅ ਦੇ ਚਲਦਿਆਂ ਇੱਕ ਵਿਅਕਤੀ ਨੇ ਆਪਣੀ ਨੌਕਰਾਨੀ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਉਸ ਤੋਂ ਬਾਅਦ ਖ਼ੁਦ ਵੀ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮਹੱਤਿਆ ਕਰ ਲਈ।

ਮ੍ਰਿਤਕਾਂ ਦੀ ਪਛਾਣ ਅਕੀ ਕੌਰ (35) ਅਤੇ ਜਗਜੀਤ ਸਿੰਘ ਉਰਫ਼ ਕੌਤਾ (58) ਵਜੋਂ ਹੋਈ ਹੈ। ਪੁਲਿਸ ਨੇ ਇਸ ਸਬੰਧੀ ਕਾਰਵਾਈ ਕਰਦਿਆਂ ਮ੍ਰਿਤਕ ਜਗਜੀਤ ਸਿੰਘ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ। ਮਾਮਲੇ ਦੇ ਜਾਂਚ ਅਧਿਕਾਰੀ ਥਾਣਾ ਸ਼ੰਭੂ ਦੇ ਏ.ਐੱਸ.ਆਈ. (ASI) ਭਾਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਗਜੀਤ ਸਿੰਘ ਅਤੇ ਅਕੀ ਕੌਰ ਦਾ ਪਤੀ ਅੰਬਰ ਸਿੰਘ, ਦੋਵੇਂ ਮੱਝਾਂ ਦੀ ਖ਼ਰੀਦੋ-ਫ਼ਰੋਖਤ (ਵਪਾਰ) ਦਾ ਕੰਮ ਕਰਦੇ ਸਨ।

ਇਸੇ ਸਾਂਝ ਕਾਰਨ ਦੋਵਾਂ ਪਰਿਵਾਰਾਂ ਦੀ ਆਪਸ ਵਿੱਚ ਡੂੰਘੀ ਜਾਣ-ਪਛਾਣ ਸੀ ਅਤੇ ਇੱਕ-ਦੂਜੇ ਦੇ ਘਰ ਆਉਣਾ-ਜਾਣਾ ਸੀ। ਇਸੇ ਦੌਰਾਨ ਜਗਜੀਤ ਸਿੰਘ ਦੇ ਅਕੀ ਕੌਰ ਨਾਲ ਨਾਜਾਇਜ਼ ਸਬੰਧ ਬਣ ਗਏ ਅਤੇ ਉਹ ਕੰਮ ਦੇ ਸਿਲਸਿਲੇ ਵਿੱਚ ਜਗਜੀਤ ਸਿੰਘ ਨਾਲ ਬਾਹਰ ਵੀ ਆਉਣ-ਜਾਣ ਲੱਗ ਪਈ।

ਪੁਲਿਸ ਅਨੁਸਾਰ ਪਿਛਲੇ ਕੁਝ ਸਮੇਂ ਤੋਂ ਅਕੀ ਕੌਰ ਦਾ ਝੁਕਾਅ ਹੋਰਨਾਂ ਮਰਦਾਂ ਵੱਲ ਵੀ ਹੋਣ ਲੱਗ ਪਿਆ ਸੀ, ਜਿਸ ਦਾ ਜਗਜੀਤ ਸਿੰਘ ਸਖ਼ਤ ਵਿਰੋਧ ਕਰਦਾ ਸੀ। ਇਸੇ ਗੱਲ ਨੂੰ ਲੈ ਕੇ ਦੋਵਾਂ ਵਿੱਚ ਅਕਸਰ ਲੜਾਈ-ਝਗੜਾ ਰਹਿੰਦਾ ਸੀ। ਜਗਜੀਤ ਸਿੰਘ ਦਾ ਕਹਿਣਾ ਸੀ ਕਿ ਉਹ ਸਕੂਟੀ ਖ਼ਰੀਦਣ ਤੋਂ ਲੈ ਕੇ ਪੈਸਿਆਂ ਤੱਕ ਅਕੀ ਕੌਰ ਦੀ ਹਰ ਸੰਭਵ ਆਰਥਿਕ ਮਦਦ ਕਰ ਰਿਹਾ ਹੈ, ਪਰ ਫਿਰ ਵੀ ਉਹ ਉਸ ਨੂੰ ਧੋਖਾ ਦੇ ਰਹੀ ਹੈ।

23 ਜੂਨ ਨੂੰ ਇਸੇ ਤਕਰਾਰ ਅਤੇ ਰੰਜਿਸ਼ ਤਹਿਤ ਜਗਜੀਤ ਸਿੰਘ ਅਕੀ ਕੌਰ ਨੂੰ ਆਪਣੇ ਘਰ ਦੇ ਬਾਥਰੂਮ ਵਿੱਚ ਲੈ ਗਿਆ ਅਤੇ ਉੱਥੇ ਉਸ ਦਾ ਗਲਾ ਘੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਖ਼ੌਫਨਾਕ ਕਦਮ ਤੋਂ ਬਾਅਦ ਜਗਜੀਤ ਸਿੰਘ ਨੇ ਖ਼ੁਦ ਵੀ ਜ਼ਹਿਰ ਖਾ ਲਿਆ। ਪੁਲਿਸ ਮੁਤਾਬਕ ਜਗਜੀਤ ਸਿੰਘ ਦੀ ਪਤਨੀ ਬਿਮਾਰ ਰਹਿੰਦੀ ਸੀ ਅਤੇ ਉਨ੍ਹਾਂ ਦੀ ਆਪਣੀ ਕੋਈ ਔਲਾਦ ਨਹੀਂ ਸੀ, ਜਿਸ ਕਰਕੇ ਉਨ੍ਹਾਂ ਨੇ ਆਪਣੇ ਸਾਲੇ ਦੀ ਧੀ ਨੂੰ ਗੋਦ ਲਿਆ ਹੋਇਆ ਸੀ।

ਧੀ ਦਾ ਆਪਣੇ ਪਤੀ ਨਾਲ ਵਿਵਾਦ ਹੋਣ ਕਰਕੇ ਉਹ ਪਿਛਲੇ 4 ਮਹੀਨਿਆਂ ਤੋਂ ਆਪਣੇ ਪਿਤਾ ਜਗਜੀਤ ਸਿੰਘ ਕੋਲ ਹੀ ਰਹਿ ਰਹੀ ਸੀ। ਵਾਰਦਾਤ ਵਾਲੇ ਦਿਨ ਉਹ ਸਹੁਰੇ ਪਰਿਵਾਰ ਨਾਲ ਵਿਵਾਦ ਸੁਲਝਾਉਣ ਲਈ ਗਈ ਹੋਈ ਸੀ। ਜਦੋਂ ਉਹ ਸ਼ਾਮ ਨੂੰ ਘਰ ਪਰਤੀ ਤਾਂ ਉਸ ਨੇ ਬਾਥਰੂਮ ਵਿੱਚ ਅਕੀ ਕੌਰ ਦੀ ਲਾਸ਼ ਅਤੇ ਬਾਹਰ ਆਪਣੇ ਪਿਤਾ ਦੀ ਲਾਸ਼ ਪਈ ਦੇਖੀ, ਜਿਸ ਤੋਂ ਬਾਅਦ ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

Join WhatsApp

Join Now

Leave a Comment