Tuesday, March 5, 2024
No menu items!
HomeFashionStreet Fashionਮਣਾ-ਮੂੰਹੀਂ ਪਿਆਰ ਦੀ ਉਮੀਦ ਨਾਲ ਆਪ ਸਭ ਦੀ ਕਚਹਿਰੀ ਵਿੱਚ ਪੇਸ਼ ਕਰਨ...

ਮਣਾ-ਮੂੰਹੀਂ ਪਿਆਰ ਦੀ ਉਮੀਦ ਨਾਲ ਆਪ ਸਭ ਦੀ ਕਚਹਿਰੀ ਵਿੱਚ ਪੇਸ਼ ਕਰਨ ਲੱਗੇ ਹਾਂ ਆਪਣਾ ਨਵਾਂ ਗੀਤ “ਕੱਲ੍ਹੇ ਜਿਹੇ” – ਲਾਡੀ ਝੋਕ ਵਾਲਾ

 

ਕਾਫ਼ੀ ਚਿਰ ਬਾਅਦ ਇਕ ਵਾਰ ਫਿਰ ਆਪ ਸਭ ਦੀ ਕਚਹਿਰੀ ਵਿੱਚ ਪੇਸ਼ ਕਰਨ ਜਾ ਰਿਹਾ ਹਾਂ ਆਪਣਾ ਗੀਤ “ਕੱਲ੍ਹੇ ਜਿਹੇ” ਖੁਦ ਦੀ ਅਵਾਜ਼ ਵਿੱਚ ਜਿਸ ਨੂੰ ਲਿਖਿਆ ਹੈ ਗੀਤਕਾਰੀ ਦੇ ਖੇਤਰ ਵਿਚ ਹਾਲੇ ਪਹਿਲਾ ਹੀ ਕਦਮ ਵਧਾਉ ਲੇਖਿਕਾ ਸਿਮਰਪਾਲ ਕੌਰ ਬਠਿੰਡਾ ਜੀ ਨੇ , ਜਿਸਨੂੰ ਬਹੁਤ ਹੀ ਪਿਆਰੇ ਸੰਗੀਤ ਨਾਲ ਸ਼ਿੰਗਾਰਿਆ ਹੈ ਹਾਰਡ ਮਿਕਸ ਨੇ , ਇਸ ਦਾ ਵੀਡੀਓ ਵਰੁਣ ਭੱਟ ਜੀ ਨੇ ਕੀਤਾ ਅਤੇ ਕੱਲੇ ਕੱਲੇ ਸੀਨ ਨੂੰ ਜੋੜਨ ਦਾ ਕੰਮ ਅਤੇ ਪੋਸਟਰ ਚੌਹਾਨ ਕਰੇਟਿਵ ਵੱਲੋਂ ਕੀਤਾ ਗਿਆ ਹੈ।

ਸਾਰੀ ਹੀ ਟੀਮ ਵੱਲੋਂ ਅਣਥੱਕ ਮਿਹਨਤ ਕਰਦਿਆਂ ਬਣਿਆ ਹੈ ਜੀ ਇਕ ਗੀਤ ਜਿਸ ਨੂੰ ਆਪ ਸਭ ਦੇ ਰੂਬਰੂ ਕਰਾਂਗੇ ਤੁਹਾਡੇ ਸਭ ਦੀਆਂ ਦੁਆਵਾਂ ਸਦਕਾ ਆਪਣੇ ਹੀ ਯੂ ਟਿਊਬ ਚੈਨਲ ਮਤਲਬ ਲਾਡੀ ਝੋਕ ਵਾਲਾ ਤੇ। ਤਾਰੀਖ਼ ਨੋਟ ਕਰਲੋ ਜੀ 23 ਜਨਵਰੀ 2024 ਨੂੰ ਸ਼ਾਮ 5 ਵਜੇ। ਇਹ ਗੀਤ ਤੁਹਾਨੂੰ ਯੂ ਟਿਊਬ ਚੈਨਲ ਤੋਂ ਇਲਾਵਾ ਡਿਜ਼ੀਟਲ ਸਟੋਰਜ ਤੇ ਵੀ ਸੁਣਨ ਨੂੰ ਮਿਲੂਗਾ ਜਿਸ ਕੰਮ ਨੂੰ ਨੇਪਰੇ ਚਾੜ੍ਹਿਆ ਹੈ ਜੀ ਸਪੀਡ ਅੱਪ ਡਿਜ਼ੀਟਲ ਮੋਹਾਲੀ ਵਾਲਿਆਂ ਨੇ।

ਮੈਂ ਦਿਲੋਂ ਧੰਨਵਾਦ ਕਰਦਾ ਭੱਟ ਪ੍ਰੋਡਕਸ਼ਨਸ, ਕਰਨ ਚੌਹਾਨ ਅਤੇ ਮੇਰੇ ਸਾਰੇ ਪਰਿਵਾਰ ਦਾ ਜਿੰਨਾਂ ਨੇ ਇਹ ਸਾਰਾ ਤਾਮ-ਜਾਮ ਸੰਭਾਲਿਆ ਅਤੇ ਮੈਂ ਹਮੇਸ਼ਾ ਹੀ ਰਿਣੀ ਰਹਾਂਗਾ ਜੋ ਮੇਰੇ ਨਾਲ ਫੇਸਬੁੱਕ, ਇੰਸਟਾਗ੍ਰਾਮ ਅਕਾਊਂਟ, ਵਟਸਐੱਪ ਆਦਿ ਤੇ ਜੁੜੇ ਹੋਏ ਦੋਸਤਾਂ , ਮਿੱਤਰਾਂ ਅਤੇ ਰਿਸ਼ਤੇਦਾਰਾ ਦਾ ਜਿਨ੍ਹਾਂ ਵੱਲੋਂ ਹਮੇਸ਼ਾ ਦੀ ਤਰ੍ਹਾਂ ਮਣਾ-ਮੂੰਹੀ ਪਿਆਰ ਮੇਰੇ ਪੋਸਟਰ ਨੂੰ ਮਿਲਿਆ, ਉਮੀਦ ਹੈ ਮੇਰੇ ਗੀਤ ਨੂੰ ਉਨ੍ਹਾਂ ਹੀ ਪਿਆਰ ਮਿਲੇਗਾ ਜਿਵੇਂ ਮੇਰੇ ਪਹਿਲੇ ਗੀਤਾਂ ਅਤੇ ਲਘੂ ਫ਼ਿਲਮਾਂ ਨੂੰ ਪਿਆਰ ਦਿੱਤਾ।

 

RELATED ARTICLES
- Advertisment -

Most Popular

Recent Comments