Thursday, May 9, 2024
No menu items!
HomeFashionWeight Loss: ਵਜਟ ਘਟਾਉਣ ਲਈ ਚੱਲੋ ਇੰਨੇ ਕਦਮ! ਪੜ੍ਹੋ ਪੂਰਾ ਵੇਰਵਾ

Weight Loss: ਵਜਟ ਘਟਾਉਣ ਲਈ ਚੱਲੋ ਇੰਨੇ ਕਦਮ! ਪੜ੍ਹੋ ਪੂਰਾ ਵੇਰਵਾ

 

Weight Loss: ਮੋਟਾਪਾ ਅੱਜ ਦੇ ਸਮੇਂ ਦੀ ਵੱਡੀ ਸਮੱਸਿਆ ਹੈ। ਦੁਨੀਆਂ ਭਰ ਵਿਚ ਲੋਕ ਮੋਟਾਪੇ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸੇ ਕਾਰਨ ਹੀ ਬਾਜ਼ਾਰ ਵਿਚ ਵੀ ਮੋਟਾਪੇ ਤੋਂ ਛੁਟਕਾਰਾ ਪਾਉਣ ਦੇ ਵੰਨ ਸੁਵੰਨੇ ਤਰੀਕੇ ਦੱਸੇ ਜਾ ਰਹੇ ਹਨ। ਪਰ ਸਭਨਾਂ ਤਰੀਕਿਆਂ ਵਿਚੋਂ ਕਾਰਗਰ ਤੇ ਸਦਾਬਹਾਰ ਤਰੀਕਾ ਹੈ, ਸਰੀਰਕ ਗਤੀਵਿਧੀ।

ਰੋਜ਼ਾਨਾ ਪੈਦਲ ਤੁਰਨਾ ਵਜਨ ਘਟਾਉਣ ਦਾ ਬ੍ਰਹਮਅਸਤਰ ਹੈ। ਜੇਕਰ ਤੁਹਾਡੇ ਮੋਟਾਪੇ ਦੀ ਵਜ੍ਹਾ ਕੋਈ ਗੰਭੀਰ ਬਿਮਾਰੀ ਨਹੀਂ ਹੈ ਤਾਂ ਰੋਜ਼ਾਨਾ ਪੈਦਲ ਤੁਰਕੇ ਹੀ ਤੁਸੀਂ ਵਜਨ ਉੱਤੇ ਕਾਬੂ ਪਾ ਸਕਦੇ ਹੋ। ਪਰ ਹੁਣ ਸਵਾਲ ਉੱਠਦਾ ਹੈ ਕਿ ਹਰ ਰੋਜ਼ ਕਿੰਨੇ ਕਦਮ ਚੱਲਿਆ ਜਾਵੇ ਕਿ ਵਜਨ ਕੰਟਰੋਲ ਹੋ ਜਾਵੇ।

ਇਸ ਦਾ ਉੱਤਰ ਵੱਖ ਵੱਖ ਅਧਿਐਨਾਂ ਵਿਚ ਦਿੱਤਾ ਗਿਆ ਹੈ। ਇਹਨਾਂ ਦੇ ਆਧਾਰ ਉੱਤੇ ਇਕ ਗੱਲ ਸਪਸ਼ਟ ਹੈ ਕਿ ਵਜਨ ਘਟਾਉਣ ਲਈ ਉਮਰ ਦੇ ਹਿਸਾਬ ਨਾਲ ਕਦਮਾਂ ਦੀ ਗਿਣਤੀ ਵੱਖੋ ਵੱਖਰੀ ਹੈ। ਸੋ ਆਓ ਤੁਹਾਨੂੰ ਦੱਸੀਏ ਕਿ ਉਮਰ ਦੇ ਹਿਸਾਬ ਨਾਲ ਔਰਤ ਤੇ ਮਰਦ ਨੂੰ ਵਜਨ ਘਟਾਉਣ ਲਈ ਕਿੰਨੇ ਕਦਮ ਚੱਲਣ ਦੀ ਜ਼ਰੂਰਤ ਹੁੰਦੀ ਹੈ-

ਵਜਨ ਘਟਾਉਣ ਲਈ ਉਮਰ ਤੇ ਲਿੰਗ ਦੇ ਹਿਸਾਬ ਨਾਲ ਕਦਮ ਚਾਰਟ
  • 18 ਤੋਂ 50 ਸਾਲ ਦੇ ਪੁਰਸ਼ਾਂ ਲਈ ਰੋਜ਼ਾਨਾ 10-12 ਹਜ਼ਾਰ ਕਦਮ
  • 50 ਸਾਲ ਤੋਂ ਵੱਧ ਉਮਰ ਦੇ ਪੁਰਸ਼ ਲਈ ਰੋਜ਼ਾਨਾ 10 ਹਜ਼ਾਰ ਕਦਮ
  • 40 ਸਾਲ ਤੱਕ ਦੀਆਂ ਔਰਤਾਂ ਲਈ ਰੋਜ਼ਾਨਾ 12 ਹਜ਼ਾਰ ਕਦਮ
  • 40 ਤੋਂ 50 ਸਾਲ ਦੀਆਂ ਔਰਤਾਂ ਲਈ 11 ਹਜ਼ਾਰ ਕਦਮ
  • 50 ਤੋਂ 60 ਸਾਲ ਦੀਆਂ ਔਰਤਾਂ ਲਈ ਰੋਜ਼ਾਨਾ 10 ਹਜ਼ਾਰ ਕਦਮ
  • 60 ਤੋਂ ਵੱਧ ਉਮਰ ਦੀਆਂ ਔਰਤਾਂ ਲਈ ਰੋਜ਼ਾਨਾ 8 ਹਜ਼ਾਰ ਕਦਮ

ਇਹ ਚਾਰਟ ਇਕ ਆਦਰਸ਼ਕ ਗਿਣਤੀ ਨੂੰ ਪੇਸ਼ ਕਰਦਾ ਹੈ। ਆਪਣੀ ਉਮਰ ਦੇ ਹਿਸਾਬ ਨਾਲ ਤੁਸੀਂ ਵਜਨ ਘਟਾਉਣ ਲਈ ਕਦਮਾਂ ਦੀ ਗਿਣਤੀ ਦੇਖ ਸਕਦੇ ਹੋ। ਇਹ ਗੱਲ ਜਾਣਨ ਵਾਲੀ ਹੈ ਕਿ ਇਸ ਗਿਣਤੀ ਤੱਕ ਪਹੁੰਚਣ ਲਈ ਵੀ ਸਮਾਂ ਲੱਗ ਸਕਦਾ ਹੈ। ਜ਼ਰੂਰੀ ਨਹੀਂ ਕਿ ਪਹਿਲੇ ਹੀ ਦਿਨ ਤੁਸੀਂ ਏਨੇ ਕਦਮ ਚੱਲ ਸਕੋ। ਤੁਸੀਂ ਇਕ ਦੂਰੀ ਮਿੱਥ ਲਵੋ। ਹਰ ਰੋਜ਼ ਦੂਰੀ ਵਿਚ ਥੋੜਾ ਥੋੜਾ ਵਾਧਾ ਕਰਦੇ ਰਹੋ। ਇਕ ਸਮਾਂ ਆਵੇਗਾ ਕਿ ਇਹ ਗਿਣਤੀ ਵੀ ਤੁਹਾਨੂੰ ਘੱਟ ਲੱਗਣ ਲੱਗੇਗੀ। ਅਜਿਹੇ ਵਿਚ ਤੁਸੀਂ ਆਪਣੇ ਕਦਮ ਤੇ ਦੂਰੀ ਹੋਰ ਵਧਾ ਸਕਦੇ ਹੋ। ਤੁਹਾਡੀ ਸਮਰੱਥਾ ਤੁਹਾਡਾ ਅੰਤ ਹੈ, ਕਦਮਾਂ ਦੀ ਗਿਣਤੀ ਨਹੀਂ।

ਇਸ ਤਰ੍ਹਾਂ ਪੈਦਲ ਤੁਰਨ ਨਾਲ ਸਰੀਰ ਦੀਆਂ ਕੈਲਰੀਜ਼ ਬਰਨ ਹੁੰਦੀਆਂ ਹਨ। ਇਸ ਸਦਕਾ ਵਜਨ ਘਟਣ ਵਿਚ ਮੱਦਦ ਮਿਲਦੀ ਹੈ। ਪਰ ਜੇਕਰ ਤੁਸੀਂ ਹਰ ਰੋਜ਼ ਵੱਧ ਕੈਲਰੀਜ਼ ਲਵੋਂਗੇ ਤਾਂ ਗੱਲ ਉੱਥੇ ਹੀ ਰਹੇਗੀ। ਇਸ ਲਈ ਪੈਦਲ ਚਾਲ ਦੇ ਨਾਲੋ ਨਾਲ ਡਾਇਟ ਦਾ ਖਿਆਲ ਰੱਖੋ। ਸਰੀਰ ਦੇ ਕੁਝ ਖਾਸ ਹਿੱਸਿਆਂ ਉੱਤੇ ਜਮ੍ਹਾਂ ਹੋਈ ਚਰਬੀ ਨੂੰ ਘਟਾਉਣ ਲਈ ਤੁਹਾਨੂੰ ਕਸਰਤ ਜਾਂ ਯੋਗਾ ਆਦਿ ਵੀ ਕਰਨਾ ਚਾਹੀਦਾ ਹੈ। ਅਜਿਹੀ ਜੀਵਨ ਸ਼ੈਲੀ ਅਪਣਾਉਣ ਨਾਲ ਤੁਹਾਡਾ ਵਜਨ ਹੀ ਕੰਟਰੋਲ ਨਹੀਂ ਹੋਵੇਗਾ ਬਲਕਿ ਤੁਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਮੁਕਤ ਹੋ ਜਾਵੋਂਗੇ। ਖ਼ਬਰ ਸ੍ਰੋਤ- ਨਿਊਜ਼18

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments