Germany: ਅੰਨ੍ਹੇਵਾਹ ਗੋਲੀਬਾਰੀ ਵਿੱਚ 5 ਲੋਕਾਂ ਦਾ ਕਤਲ!

On: ਜੂਨ 29, 2026 6:26 ਬਾਃ ਦੁਃ

 

Germany: ਅੰਨ੍ਹੇਵਾਹ ਗੋਲੀਬਾਰੀ ਵਿੱਚ 5 ਲੋਕਾਂ ਦਾ ਕਤਲ!

ਬਰਲਿਨ/ਸਟੇਡ, 29 ਜੂਨ 2026

ਜਰਮਨੀ ਦੇ ਉੱਤਰੀ ਸ਼ਹਿਰ ਸਟੇਡ (Stade) ਵਿੱਚ ਸੋਮਵਾਰ ਨੂੰ ਵਾਪਰੀ ਗੋਲੀਬਾਰੀ ਦੀ ਇੱਕ ਦਰਦਨਾਕ ਘਟਨਾ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਵਿੱਚੋਂ ਇੱਕ ਨੂੰ ਮੁੱਖ ਸ਼ੱਕੀ ਸ਼ੂਟਰ ਮੰਨਿਆ ਜਾ ਰਿਹਾ ਹੈ।

ਪੁਲਿਸ ਬੁਲਾਰੇ ਨੇ ਅੰਤਰਰਾਸ਼ਟਰੀ ਨਿਊਜ਼ ਏਜੰਸੀ ਰਾਇਟਰਜ਼ (Reuters) ਨੂੰ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਲੋਕ ਪੁਲਿਸ ਦੀ ਹਿਰਾਸਤ ਵਿੱਚ ਹਨ। ਮੁੱਖ ਹਮਲਾਵਰ ਵੀ ਫੜਿਆ ਜਾ ਚੁੱਕਾ ਹੈ ਅਤੇ ਦੂਜੇ ਵਿਅਕਤੀ ਦੀ ਇਸ ਘਟਨਾ ਵਿੱਚ ਕੀ ਭੂਮਿਕਾ ਸੀ, ਇਸ ਬਾਰੇ ਪੁੱਛਗਿੱਛ ਜਾਰੀ ਹੈ।

ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਕੋਈ ਵੀ ਹੋਰ ਸ਼ੱਕੀ ਫ਼ਰਾਰ ਨਹੀਂ ਹੈ ਅਤੇ ਸਥਿਤੀ ਕੰਟਰੋਲ ਹੇਠ ਹੈ।

ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਪੁਲਿਸ ਵੱਲੋਂ ਇਲਾਕੇ ਵਿੱਚ ਵੱਡੇ ਪੱਧਰ ‘ਤੇ ਮੁਹਿੰਮ (ਸਰਚ ਆਪ੍ਰੇਸ਼ਨ) ਚਲਾਈ ਗਈ ਸੀ। ਸੁਰੱਖਿਆ ਬਲਾਂ ਨੇ ਪੂਰੇ ਹਿੱਸੇ ਨੂੰ ਘੇਰ ਕੇ ਹਮਲਾਵਰਾਂ ਨੂੰ ਦਬੋਚਿਆ। ਹਾਲਾਂਕਿ, ਹਮਲੇ ਦੇ ਅਸਲ ਕਾਰਨਾਂ ਅਤੇ ਮਾਰੇ ਗਏ ਲੋਕਾਂ ਦੀ ਪਛਾਣ ਬਾਰੇ ਅਜੇ ਅਧਿਕਾਰਤ ਖੁਲਾਸਾ ਹੋਣਾ ਬਾਕੀ ਹੈ।

Join WhatsApp

Join Now

Leave a Comment