Gold Price: ਸੋਨੇ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ; ਖਰੀਦਦਾਰਾਂ ਨੂੰ ਮਿਲੀ ਵੱਡੀ ਰਾਹਤ
Gold Price: 24 ਕੈਰੇਟ ਸੋਨਾ 2% ਤੋਂ ਵੱਧ ਡਿੱਗਿਆ; ਜਾਣੋ ਪੰਜਾਬ ਅਤੇ ਚੰਡੀਗੜ੍ਹ ਸਮੇਤ ਮੁੱਖ ਸ਼ਹਿਰਾਂ ਦੇ ਤਾਜ਼ਾ ਭਾਅ
ਚੰਡੀਗੜ੍ਹ, 2 ਅਪ੍ਰੈਲ 2026:
Gold Price: ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਅਤੇ ਗਲੋਬਲ ਮਾਰਕੀਟ ਵਿੱਚ ਹੋ ਰਹੀ ਹਲਚਲ ਦੇ ਵਿਚਕਾਰ ਭਾਰਤੀ ਸਰਾਫ਼ਾ ਬਾਜ਼ਾਰ ਵਿੱਚ ਅੱਜ ਸੋਨੇ ਦੀਆਂ ਕੀਮਤਾਂ ਵਿੱਚ ਵੱਡੀ ਨਰਮੀ ਦੇਖਣ ਨੂੰ ਮਿਲੀ ਹੈ।
ਸਾਲ-2026 ਦੀ ਸ਼ੁਰੂਆਤ ਵਿੱਚ ਰਿਕਾਰਡ ਉਚਾਈਆਂ ਨੂੰ ਛੂਹਣ ਤੋਂ ਬਾਅਦ ਹੁਣ ਸੋਨੇ ਦੀ ਚਮਕ ਕੁਝ ਫਿੱਕੀ ਪੈਂਦੀ ਨਜ਼ਰ ਆ ਰਹੀ ਹੈ।
ਅੱਜ ਬਾਜ਼ਾਰ ਖੁੱਲ੍ਹਦੇ ਹੀ ਵਾਅਦਾ ਬਾਜ਼ਾਰ (MCX) ‘ਤੇ 24 ਕੈਰੇਟ ਸੋਨੇ ਦੀਆਂ ਕੀਮਤਾਂ ਵਿੱਚ 2% ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ।
ਸੋਨੇ ਦਾ ਭਾਅ ਡਿੱਗ ਕੇ ਕਰੀਬ 1,46,806 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸੇ ਸਾਲ ਜਨਵਰੀ ਦੇ ਅੰਤ ਵਿੱਚ ਸੋਨਾ 1.80 ਲੱਖ ਰੁਪਏ ਦੇ ਇਤਿਹਾਸਕ ਪੱਧਰ ਨੂੰ ਪਾਰ ਕਰ ਗਿਆ ਸੀ।
ਸ਼ੁੱਧਤਾ ਦੇ ਆਧਾਰ ‘ਤੇ ਅੱਜ ਦੇ ਭਾਅ (ਪ੍ਰਤੀ 10 ਗ੍ਰਾਮ)– ਆਈ.ਬੀ.ਜੇ.ਏ. (IBJA) ਅਨੁਸਾਰ ਸਵੇਰ ਦੇ ਭਾਅ ਹੇਠ ਲਿਖੇ ਅਨੁਸਾਰ ਹਨ:
- 24 ਕੈਰੇਟ (99.9%): ₹1,50,853
- 22 ਕੈਰੇਟ (91.6%): ₹1,38,181
- 18 ਕੈਰੇਟ (75.0%): ₹1,13,140
- 14 ਕੈਰੇਟ (58.5%): ₹88,249
ਮੁੱਖ ਸ਼ਹਿਰਾਂ ਵਿੱਚ ਸੋਨੇ ਦੇ ਰੇਟ- ਟੈਕਸ ਅਤੇ ਮੇਕਿੰਗ ਚਾਰਜਿਸ ਕਾਰਨ ਵੱਖ-ਵੱਖ ਸ਼ਹਿਰਾਂ ਵਿੱਚ ਕੀਮਤਾਂ ਵਿੱਚ ਮਾਮੂਲੀ ਫਰਕ ਹੈ….
- ਚੰਡੀਗੜ੍ਹ / ਲੁਧਿਆਣਾ / ਜੈਪੁਰ: 24 ਕੈਰੇਟ – ₹1,53,100 | 22 ਕੈਰੇਟ – ₹1,40,350
- ਦਿੱਲੀ / ਨੋਇਡਾ: 24 ਕੈਰੇਟ – ₹1,53,100 | 22 ਕੈਰੇਟ – ₹1,40,350
- ਮੁੰਬਈ / ਬੈਂਗਲੁਰੂ: 24 ਕੈਰੇਟ – ₹1,52,950 | 22 ਕੈਰੇਟ – ₹1,40,200
ਬਾਜ਼ਾਰ ਮਾਹਿਰਾਂ ਦਾ ਕਹਿਣਾ ਹੈ ਕਿ ਮੱਧ ਪੂਰਬ (Middle East) ਵਿੱਚ ਚੱਲ ਰਹੀ ਖਿੱਚੋਤਾਣ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਅਤੇ ਮਹਿੰਗਾਈ ਦਾ ਡਰ ਸੋਨੇ ‘ਤੇ ਅਸਰ ਪਾ ਰਿਹਾ ਹੈ। ਜਦੋਂ ਵੀ ਤਣਾਅ ਘਟਣ ਦੇ ਸੰਕੇਤ ਮਿਲਦੇ ਹਨ, ਕੀਮਤਾਂ ਵਿੱਚ ਰਾਹਤ ਦੇਖਣ ਨੂੰ ਮਿਲਦੀ ਹੈ।
ਨਿਵੇਸ਼ਕਾਂ ਲਈ ਸੋਨਾ ਅਜੇ ਵੀ ਇੱਕ ਸੁਰੱਖਿਅਤ ਵਿਕਲਪ ਬਣਿਆ ਹੋਇਆ ਹੈ, ਪਰ ਆਮ ਖਰੀਦਦਾਰਾਂ ਲਈ ਸਹੀ ਸਮੇਂ ਦੀ ਚੋਣ ਕਰਨਾ ਇੱਕ ਚੁਣੌਤੀ ਬਣ ਗਿਆ ਹੈ।






