ਸਰਕਾਰੀ ਨੌਕਰੀ ਦਾ ਸੁਨਹਿਰੀ ਮੌਕਾ; 257 ਕਲਰਕਾਂ ਤੇ ਸਟੈਨੋ ਟਾਈਪਿਸਟਾਂ ਦੀ ਹੋਵੇਗੀ ਭਰਤੀ, 6 ਅਪ੍ਰੈਲ ਤੋਂ ਕਰੋ ਅਪਲਾਈ

On: ਅਪ੍ਰੈਲ 2, 2026 11:22 ਪੂਃ ਦੁਃ

 

ਸਰਕਾਰੀ ਨੌਕਰੀ ਦਾ ਸੁਨਹਿਰੀ ਮੌਕਾ; 257 ਕਲਰਕਾਂ ਤੇ ਸਟੈਨੋ ਟਾਈਪਿਸਟਾਂ ਦੀ ਹੋਵੇਗੀ ਭਰਤੀ, 6 ਅਪ੍ਰੈਲ ਤੋਂ ਕਰੋ ਅਪਲਾਈ

ਨੌਜਵਾਨਾਂ ਲਈ ਵੱਡੀ ਖ਼ਬਰ: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਲਰਕ ਅਤੇ ਸਟੈਨੋ ਟਾਈਪਿਸਟਾਂ ਦੀ ਭਰਤੀ

ਚੰਡੀਗੜ੍ਹ, 2 ਅਪ੍ਰੈਲ 2026: ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਇੱਕ ਖ਼ੁਸ਼ਖਬਰੀ ਸਾਹਮਣੇ ਆਈ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਕਲਰਕ ਅਤੇ ਸਟੈਨੋ ਟਾਈਪਿਸਟ ਦੇ ਅਹੁਦਿਆਂ ਲਈ ਵੱਡੀ ਭਰਤੀ ਕੱਢੀ ਹੈ। ਕੇਂਦਰ ਸਰਕਾਰ ਨੇ ਇਸ ਭਰਤੀ ਪ੍ਰਕਿਰਿਆ ਨੂੰ ਹਰੀ ਝੰਡੀ ਦੇ ਦਿੱਤੀ ਹੈ।

ਭਰਤੀ ਦਾ ਵੇਰਵਾ

ਇਸ ਭਰਤੀ ਮੁਹਿੰਮ ਤਹਿਤ ਕੁੱਲ 257 ਅਹੁਦਿਆਂ ‘ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ….

  • ਕਲਰਕ: 234 ਅਹੁਦੇ
  • ਸਟੈਨੋ ਟਾਈਪਿਸਟ: 23 ਅਹੁਦੇ

ਅਰਜ਼ੀ ਦੀ ਮਿਤੀ

ਚਾਹਵਾਨ ਉਮੀਦਵਾਰ 6 ਅਪ੍ਰੈਲ 2026 ਤੋਂ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ।

ਯੋਗਤਾ ਅਤੇ ਤਨਖਾਹ

ਉਮੀਦਵਾਰ ਦਾ ਗ੍ਰੈਜੂਏਟ (Graduation) ਹੋਣਾ ਲਾਜ਼ਮੀ ਹੈ।

ਟਾਈਪਿੰਗ ਸਪੀਡ- ਕਲਰਕ ਲਈ ਅੰਗਰੇਜ਼ੀ ਟਾਈਪਿੰਗ ਦੀ ਗਤੀ 35 ਸ਼ਬਦ ਪ੍ਰਤੀ ਮਿੰਟ ਅਤੇ ਸਟੈਨੋ ਟਾਈਪਿਸਟ ਲਈ 80 ਸ਼ਬਦ ਪ੍ਰਤੀ ਮਿੰਟ ਹੋਣੀ ਚਾਹੀਦੀ ਹੈ।

ਸ਼ੁਰੂਆਤੀ ਤਨਖਾਹ

ਇਹ ਭਰਤੀ 7ਵੇਂ ਪੇਅ-ਕਮਿਸ਼ਨ ਦੇ ਲੈਵਲ-2 ਤਹਿਤ ਹੋਵੇਗੀ। ਸ਼ੁਰੂਆਤੀ ਤਨਖਾਹ 35,000 ਤੋਂ 40,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ।

ਉਮਰ ਸੀਮਾ

ਉਮੀਦਵਾਰਾਂ ਦੀ ਉਮਰ 18 ਤੋਂ 27 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਉਮਰ ਵਿੱਚ ਛੋਟ ਦਿੱਤੀ ਜਾਵੇਗੀ।

ਚੋਣ ਪ੍ਰਕਿਰਿਆ

ਭਰਤੀ ਪ੍ਰਕਿਰਿਆ ਵਿੱਚ ਮੁੱਖ ਤੌਰ ‘ਤੇ ਲਿਖਤੀ ਪ੍ਰੀਖਿਆ, ਟਾਈਪਿੰਗ ਟੈਸਟ, ਦਸਤਾਵੇਜ਼ਾਂ ਦੀ ਪੜਤਾਲ (Document Verification) ਅਤੇ ਮੈਡੀਕਲ ਜਾਂਚ ਸ਼ਾਮਿਲ ਹੋਵੇਗੀ।

 

Join WhatsApp

Join Now

Leave a Comment