Helicopter Crash! ਵੱਡੀ ਖ਼ਬਰ: ਭਾਰਤੀ ਫ਼ੌਜ ਦਾ ਹੈਲੀਕਾਪਟਰ ਕ੍ਰੈਸ਼

 

Helicopter Crash! ਵੱਡੀ ਖ਼ਬਰ: ਭਾਰਤੀ ਫ਼ੌਜ ਦਾ ਹੈਲੀਕਾਪਟਰ ਕ੍ਰੈਸ਼

ਮੇਜਰ ਜਨਰਲ ਸਮੇਤ 3 ਜ਼ਖ਼ਮੀ; ਫ਼ੌਜ ਵੱਲੋਂ ਜਾਂਚ ਦੇ ਹੁਕਮ

ਉੱਚਾਈ ਵਾਲੇ ਲਦਾਖ ਖੇਤਰ ਵਿੱਚ ਰੂਟੀਨ ਉਡਾਣ ਦੌਰਾਨ ਹਾਦਸੇ ਦਾ ਸ਼ਿਕਾਰ ਹੋਇਆ ਭਾਰਤੀ ਫ਼ੌਜ ਦਾ ‘ਚੀਤਾ’ ਹੈਲੀਕਾਪਟਰ

ਡਿਵੀਜ਼ਨ ਕਮਾਂਡਰ ਮੇਜਰ ਜਨਰਲ ਸਚਿਨ ਮਹਿਤਾ ਅਤੇ ਦੋਵੇਂ ਪਾਇਲਟ ਹਾਦਸੇ ਵਿੱਚ ਵਾਲ-ਵਾਲ ਬਚੇ, ਲੱਗੀਆਂ ਸੱਟਾਂ

ਫ਼ੌਜ ਵੱਲੋਂ ‘ਕੋਰਟ ਆਫ਼ ਇਨਕੁਆਰੀ’ ਦੇ ਹੁਕਮ; ਹਾਦਸੇ ਦੇ ਤਕਨੀਕੀ ਤੇ ਮਕੈਨੀਕਲ ਕਾਰਨਾਂ ਦੀ ਹੋਵੇਗੀ ਬਾਰੀਕੀ ਨਾਲ ਜਾਂਚ

ਸੋਸ਼ਲ ਮੀਡੀਆ ‘ਤੇ ਫ਼ੌਜ ਦੇ ਅਕਸ ਨੂੰ ਢਾਹ ਲਾਉਣ ਵਾਲੀ ਵੀਡੀਓ ਨੂੰ ਭਾਰਤੀ ਫ਼ੌਜ ਨੇ ਦੱਸਿਆ ‘ਫੇਕ’ ਤੇ ਗੁੰਮਰਾਹਕੁੰਨ

ਲੇਹ (ਲਦਾਖ), 23 ਮਈ 2026 – ਲਦਾਖ ਖੇਤਰ ਵਿੱਚ ਭਾਰਤੀ ਫ਼ੌਜ ਦਾ ਇੱਕ ‘ਚੀਤਾ’ ਲਾਈਟ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ ਭਾਰਤੀ ਫ਼ੌਜ ਦੇ ਇੱਕ ਸੀਨੀਅਰ ਕਮਾਂਡਰ ਅਤੇ ਦੋ ਪਾਇਲਟ ਵਾਲ-ਵਾਲ ਬਚ ਗਏ, ਜਿਸ ਤੋਂ ਬਾਅਦ ਫ਼ੌਜ ਵੱਲੋਂ ਇਸ ਘਟਨਾ ਦੀ ਰਸਮੀ ਤੌਰ ‘ਤੇ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ, ਇਹ ਹੈਲੀਕਾਪਟਰ ਲਦਾਖ ਖੇਤਰ ਵਿੱਚ ਇੱਕ ਰੂਟੀਨ ਉਡਾਣ ‘ਤੇ ਸੀ, ਜਿਸ ਵਿੱਚ ਡਿਵੀਜ਼ਨ ਕਮਾਂਡਰ ਮੇਜਰ ਜਨਰਲ ਸਚਿਨ ਮਹਿਤਾ ਸਮੇਤ ਦੋ ਪਾਇਲਟ ਸਵਾਰ ਸਨ।

ਉਡਾਣ ਦੌਰਾਨ ਹੈਲੀਕਾਪਟਰ ਅਚਾਨਕ ਹੇਠਾਂ (Helicopter Crash) ਡਿੱਗ ਗਿਆ, ਜਿਸ ਕਾਰਨ ਇਸ ਵਿੱਚ ਸਵਾਰ ਤਿੰਨੋਂ ਜਣੇ ਜ਼ਖ਼ਮੀ ਹੋ ਗਏ।

ਜ਼ਿਕਰਯੋਗ ਹੈ ਕਿ ਭਾਰਤੀ ਹਥਿਆਰਬੰਦ ਬਲਾਂ ਵਿੱਚ ਉੱਚਾਈ ਵਾਲੇ ਖੇਤਰਾਂ ਵਿੱਚ ਰਸਦ ਪਹੁੰਚਾਉਣ ਅਤੇ ਨਿਗਰਾਨੀ ਲਈ ਵਰਤਿਆ ਜਾਣ ਵਾਲਾ ‘ਚੀਤਾ’ ਹੈਲੀਕਾਪਟਰਾਂ ਦਾ ਫਲੀਟ ਕਾਫ਼ੀ ਪੁਰਾਣਾ ਹੋਣ ਕਾਰਨ ਪਹਿਲਾਂ ਹੀ ਤਕਨੀਕੀ ਜਾਂਚ ਦੇ ਘੇਰੇ ਵਿੱਚ ਹੈ।

ਫ਼ੌਜ ਵੱਲੋਂ ਹਾਦਸੇ ਦੇ ਅਸਲ ਤਕਨੀਕੀ, ਮਕੈਨੀਕਲ ਜਾਂ ਵਾਤਾਵਰਣ ਨਾਲ ਸਬੰਧਿਤ ਕਾਰਨਾਂ ਦਾ ਪਤਾ ਲਗਾਉਣ ਲਈ ਰਸਮੀ ਤੌਰ ‘ਤੇ ‘ਕੋਰਟ ਆਫ਼ ਇਨਕੁਆਰੀ’ (Court of Inquiry / ਭਾਰਤੀ ਫ਼ੌਜ ਦਾ ਹੈਲੀਕਾਪਟਰ ਕ੍ਰੈਸ਼)) ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਨੂੰ ਫ਼ੌਜ ਨੇ ਦੱਸਿਆ ‘ਫੇਕ’ ਤੇ ਪ੍ਰੋਪੇਗੰਡਾ

ਇਸੇ ਦੌਰਾਨ, ਭਾਰਤੀ ਫ਼ੌਜ ਨੇ ਸ਼ੁੱਕਰਵਾਰ ਨੂੰ ਵੱਖ-ਵੱਖ ਮੀਡੀਆ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵਾਇਰਲ ਹੋ ਰਹੀ ਇੱਕ ਪ੍ਰੈੱਸ ਕਾਨਫਰੰਸ ਦੀ ਵੀਡੀਓ ਨੂੰ ਪੂਰੀ ਤਰ੍ਹਾਂ ‘ਫੇਕ ਅਤੇ ਗੁੰਮਰਾਹਕੁੰਨ’ ਕਰਾਰ ਦਿੱਤਾ ਹੈ।

ਫ਼ੌਜ ਮੁਤਾਬਕ ਇਹ ਵੀਡੀਓ ਫ਼ੌਜ ਦੇ ਅਕਸ ਨੂੰ ਖ਼ਰਾਬ ਕਰਨ ਅਤੇ ਮਨਘੜਤ ਅਫ਼ਵਾਹਾਂ ਫੈਲਾਉਣ ਲਈ ਇੱਕ ਮੰਦਭਾਗੀ ਪ੍ਰੋਪੇਗੰਡਾ ਮੁਹਿੰਮ ਦੇ ਤਹਿਤ ਵਾਇਰਲ ਕੀਤੀ ਜਾ ਰਹੀ ਹੈ।

ਸੋਸ਼ਲ ਮੀਡੀਆ ਪਲੇਟਫਾਰਮ ‘X’ (ਟਵਿੱਟਰ) ‘ਤੇ ਇੱਕ ਪੋਸਟ ਰਾਹੀਂ ਸਪੱਸ਼ਟ ਕਰਦਿਆਂ ਭਾਰਤੀ ਫ਼ੌਜ ਨੇ ਦੱਸਿਆ ਕਿ ਵਾਇਰਲ ਕਲਿੱਪ ਵਿੱਚ ਦਿਖਾਈ ਦੇ ਰਹੇ ਵਿਅਕਤੀ ਚੰਦੂ ਚਵਾਨ, ਹਰਿੰਦਰ ਯਾਦਵ ਅਤੇ ਪੀ. ਨਰਿੰਦਰ ਨੂੰ ਪਹਿਲਾਂ ਹੀ ਅਨੁਸ਼ਾਸਨਹੀਣਤਾ ਅਤੇ ਗ਼ੈਰ-ਫ਼ੌਜੀ ਆਚਰਣ ਦੇ ਦੋਸ਼ਾਂ ਹੇਠ ਨੌਕਰੀ ਤੋਂ ਬਰਖਾਸਤ (Dismiss) ਕੀਤਾ ਜਾ ਚੁੱਕਾ ਹੈ। ਜਦਕਿ ਚੌਥਾ ਵਿਅਕਤੀ, ਸ਼ੰਕਰ ਸਿੰਘ ਗੁੱਜਰ, ਫ਼ੌਜ ਵਿੱਚੋਂ ਭਗੌੜਾ (Deserter) ਹੈ ਅਤੇ ਉਸ ਵਿਰੁੱਧ ਫ਼ੌਜੀ ਤੇ ਸਿਵਲ ਅਦਾਲਤਾਂ ਵਿੱਚ ਅਨੁਸ਼ਾਸਨੀ ਕਾਰਵਾਈ ਚੱਲ ਰਹੀ ਹੈ।

ਫ਼ੌਜ ਨੇ ਸਪੱਸ਼ਟ ਕੀਤਾ ਕਿ ਇਹ ਲੋਕ ਆਪਣੀ ਬਦਸਲੂਕੀ ਅਤੇ ਬਰਖਾਸਤਗੀ ਤੋਂ ਧਿਆਨ ਭਟਕਾਉਣ ਲਈ ਸੋਸ਼ਲ ਮੀਡੀਆ ‘ਤੇ ਜਾਣਬੁੱਝ ਕੇ ਝੂਠਾ ਅਤੇ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ। ‘

ਫ਼ੌਜ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਕਿਸੇ ਵੀ ਪ੍ਰੋਪੇਗੰਡੇ ਦਾ ਸ਼ਿਕਾਰ ਨਾ ਹੋਣ ਅਤੇ ਅਫ਼ਵਾਹਾਂ ਪ੍ਰਤੀ ਸੁਚੇਤ ਰਹਿਣ। ਜਿਸ ‘ਤੇ ਫ਼ੌਜ ਨੇ ਇਹ ਸਪੱਸ਼ਟੀਕਰਨ ਜਾਰੀ ਕੀਤਾ ਹੈ।