High Court Clerk Recruitment 2026: ਪੰਜਾਬ ਐਂਡ ਹਰਿਆਣਾ ਹਾਈਕੋਰਟ ‘ਚ ਨਿਕਲੀ 1265 ਕਲਰਕਾਂ ਦੀ ਭਰਤੀ, 23 ਜੂਨ ਤੱਕ ਕਰੋ ਅਪਲਾਈ

 

High Court Clerk Recruitment 2026: ਪੰਜਾਬ ਐਂਡ ਹਰਿਆਣਾ ਹਾਈਕੋਰਟ ‘ਚ ਨਿਕਲੀ 1265 ਕਲਰਕਾਂ ਦੀ ਭਰਤੀ, 23 ਜੂਨ ਤੱਕ ਕਰੋ ਅਪਲਾਈ

High Court Clerk Recruitment 2026: ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਕਲਰਕਾਂ ਦੀ ਵੱਡੀ ਭਰਤੀ; 1265 ਅਹੁਦਿਆਂ ਲਈ ਆਨਲਾਈਨ ਅਰਜ਼ੀਆਂ ਸ਼ੁਰੂ

ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਸੁਨਹਿਰੀ ਮੌਕਾ; 23 ਜੂਨ 2026 ਤੱਕ ਕਰ ਸਕਦੇ ਹੋ ਅਪਲਾਈ

ਗ੍ਰੈਜੂਏਟ ਪਾਸ ਅਤੇ ਕੰਪਿਊਟਰ ਦੀ ਜਾਣਕਾਰੀ ਰੱਖਣ ਵਾਲੇ ਉਮੀਦਵਾਰਾਂ ਲਈ ਨਿਕਲੀਆਂ ਬੰਪਰ ਨੌਕਰੀਆਂ

ਲਿਖਤੀ ਪ੍ਰੀਖਿਆ (CBT) ਅਤੇ ਕੰਪਿਊਟਰ ਟੈਸਟ (CPT) ਦੇ ਆਧਾਰ ‘ਤੇ ਹੋਵੇਗੀ ਅੰਤਿਮ ਚੋਣ

ਚੰਡੀਗੜ੍ਹ, 28 ਮਈ 2026-

High Court Clerk Recruitment 2026: ਸਰਕਾਰੀ ਨੌਕਰੀ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਇੱਕ ਬਹੁਤ ਵੱਡੀ ਅਤੇ ਖ਼ੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ।

ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਕਲਰਕ (Clerk) ਦੇ 1265 ਖ਼ਾਲੀ ਅਹੁਦਿਆਂ ਨੂੰ ਭਰਨ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰਕੇ ਭਰਤੀ ਦਾ ਐਲਾਨ ਕੀਤਾ ਗਿਆ ਹੈ।

ਜਾਰੀ ਨੋਟੀਫਿਕੇਸ਼ਨ ਮੁਤਾਬਕ, ਇਸ ਭਰਤੀ ਪ੍ਰਕਿਰਿਆ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 26 ਮਈ ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਕਿ ਨਿਰਧਾਰਿਤ ਆਖਰੀ ਤਾਰੀਖ਼ 23 ਜੂਨ 2026 ਤੱਕ ਜਾਰੀ ਰਹੇਗੀ।

ਯੋਗ ਅਤੇ ਚਾਹਵਾਨ ਉਮੀਦਵਾਰ ਕੇਵਲ ਆਨਲਾਈਨ ਮਾਧਿਅਮ ਰਾਹੀਂ ਹੀ ਆਪਣਾ ਫਾਰਮ ਭਰ ਸਕਦੇ ਹਨ, ਕਿਸੇ ਹੋਰ ਤਰੀਕੇ ਨਾਲ ਭੇਜੀਆਂ ਗਈਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।

ਹਾਈਕੋਰਟ ਕਲਰਕ ਦੇ ਇਨ੍ਹਾਂ ਅਹੁਦਿਆਂ ‘ਤੇ ਅਪਲਾਈ ਕਰਨ ਲਈ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਹੋਣੀਆਂ ਲਾਜ਼ਮੀ ਹਨ…

ਉਮੀਦਵਾਰ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪਾਸ ਕੀਤੀ ਹੋਵੇ। ਉਮੀਦਵਾਰ ਨੇ 10ਵੀਂ ਪੱਧਰ ‘ਤੇ ਹਿੰਦੀ ਜਾਂ ਸੰਸਕ੍ਰਿਤ ਵਿਸ਼ਾ ਪੜ੍ਹਿਆ ਹੋਵੇ, ਜਾਂ ਫਿਰ 12ਵੀਂ/ਬੀ.ਏ./ਐੱਮ.ਏ. ਵਿੱਚ ਹਿੰਦੀ ਵਿਸ਼ਾ ਪੜ੍ਹਿਆ ਹੋਣਾ ਜ਼ਰੂਰੀ ਹੈ। ਉਮੀਦਵਾਰ ਨੂੰ ਕੰਪਿਊਟਰ ਦੀ ਵਰਤੋਂ (Word Processing and Spread Sheets) ਦੀ ਚੰਗੀ ਜਾਣਕਾਰੀ (Proficiency) ਹੋਣੀ ਚਾਹੀਦੀ ਹੈ।

ਉਮਰ-ਸੀਮਾ (Age Limit)/ਬਿਨੈ-ਪੱਤਰ ਫੀਸ (Application Fee)

1 ਜਨਵਰੀ 2026 ਨੂੰ ਮੁੱਖ ਰੱਖਦਿਆਂ ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 42 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਪਰਲੀ ਉਮਰ ਸੀਮਾ ਵਿੱਚ ਵਿਸ਼ੇਸ਼ ਛੋਟ ਦਿੱਤੀ ਗਈ ਹੈ।

ਇਸ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਹਰਿਆਣਾ ਦੇ SC(DSC)/ SC(OSC)/ BC-A/ BC-B/ ESM ਅਤੇ EWS ਵਰਗ ਨਾਲ ਸਬੰਧਤ ਉਮੀਦਵਾਰਾਂ ਲਈ ਫੀਸ 710 ਰੁਪਏ ਨਿਰਧਾਰਿਤ ਕੀਤੀ ਗਈ ਹੈ।

ਬਾਕੀ ਸਾਰੇ ਵਰਗਾਂ ਦੇ ਪੁਰਸ਼ ਉਮੀਦਵਾਰਾਂ ਨੂੰ 1200 ਰੁਪਏ ਅਤੇ ਮਹਿਲਾ ਉਮੀਦਵਾਰਾਂ ਨੂੰ 875 ਰੁਪਏ ਫੀਸ ਦੇਣੀ ਹੋਵੇਗੀ। ਹਰਿਆਣਾ ਰਾਜ ਦੇ PWBD ਵਰਗ ਦੇ ਉਮੀਦਵਾਰਾਂ ਲਈ ਇਹ ਫਾਰਮ ਬਿਲਕੁਲ ਮੁਫ਼ਤ (ਨਿਸ਼ੁਲਕ) ਹੈ।

ਚੋਣ ਪ੍ਰਕਿਰਿਆ (Selection Process):

ਸਭ ਤੋਂ ਪਹਿਲਾਂ ਉਮੀਦਵਾਰਾਂ ਦਾ ਕੰਪਿਊਟਰ ਬੇਸਡ ਟੈਸਟ (CBT) ਯਾਨੀ ਲਿਖਤੀ ਪ੍ਰੀਖਿਆ ਲਈ ਜਾਵੇਗੀ। ਇਸ ਲਿਖਤੀ ਪ੍ਰੀਖਿਆ ਵਿੱਚੋਂ ਨਿਰਧਾਰਿਤ ਕੱਟ-ਆਫ (Cut-off) ਅੰਕ ਪ੍ਰਾਪਤ ਕਰਨ ਵਾਲੇ ਸਫ਼ਲ ਉਮੀਦਵਾਰਾਂ ਨੂੰ ਅਗਲੇ ਪੜਾਅ ਯਾਨੀ ਕੰਪਿਊਟਰ ਪ੍ਰੋਫੀਸ਼ੈਂਸੀ ਟੈਸਟ (CPT) ਲਈ ਬੁਲਾਇਆ ਜਾਵੇਗਾ।

ਇਨ੍ਹਾਂ ਦੋਵਾਂ ਟੈਸਟਾਂ ਦੇ ਆਧਾਰ ‘ਤੇ ਹੀ ਅੰਤਿਮ ਮੈਰਿਟ ਸੂਚੀ (Final List) ਤਿਆਰ ਕੀਤੀ ਜਾਵੇਗੀ। ਭਰਤੀ ਨਾਲ ਸਬੰਧਤ ਵਧੇਰੇ ਜਾਣਕਾਰੀ ਲਈ ਉਮੀਦਵਾਰ ਹਾਈਕੋਰਟ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹਨ।