Join WhatsApp

Join Now

ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਦੀ ਮੇਰੀ ਔਕਾਤ ਨਹੀਂ- ਭਗਵੰਤ ਮਾਨ ਦਾ ਵੱਡਾ ਬਿਆਨ

On: June 28, 2026 12:39 PM

 

ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਦੀ ਮੇਰੀ ਔਕਾਤ ਨਹੀਂ- ਭਗਵੰਤ ਮਾਨ ਦਾ ਵੱਡਾ ਬਿਆਨ

ਅੰਮ੍ਰਿਤਸਰ/ਚੰਡੀਗੜ੍ਹ, 28 ਜੂਨ 2026:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅੰਮ੍ਰਿਤਸਰ ਵਿਖੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਕਰਦਿਆਂ ਧਾਰਮਿਕ ਅਤੇ ਸਿਆਸੀ ਹਲਕਿਆਂ ਵਿੱਚ ਚੱਲ ਰਹੇ ਮੌਜੂਦਾ ਵਿਵਾਦਾਂ ‘ਤੇ ਇੱਕ ਬਹੁਤ ਵੱਡਾ ਬਿਆਨ ਜਾਰੀ ਕੀਤਾ ਹੈ। ਅੰਮ੍ਰਿਤਸਰ ‘ਚ ਬੋਲਦਿਆਂ CM ਭਗਵੰਤ ਮਾਨ ਕਿਹਾ, “ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਦੀ ਮੇਰੀ ਔਕਾਤ ਨਹੀਂ, ਪਰ ਕੁੱਝ ਧਾਰਮਿਕ ਫੈਸਲਿਆਂ ‘ਚੋਂ ਰਾਜਨੀਤੀ ਝਲਕਦੀ ਹੈ”।

ਪੱਤਰਕਾਰਾਂ ਦੁਆਰਾ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਅ ਬਾਰੇ ਪੁੱਛੇ ਗਏ ਸਵਾਲਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਭਗਵੰਤ ਮਾਨ ਨੇ ਬੇਹੱਦ ਸੰਜੀਦਗੀ ਨਾਲ ਕਿਹਾ, “ਮੈਂ ਕੋਈ ਟੱਕਰ ਨਹੀਂ ਲੈ ਰਿਹਾ ਅਤੇ ਨਾ ਹੀ ਮੈਂ ਅਜਿਹਾ ਸੋਚ ਸਕਦਾ ਹਾਂ। ਮੇਰੀ ਇੰਨੀ ਔਕਾਤ ਕਿੱਥੇ ਹੈ ਕਿ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਵਾਂ। ਜੋ ਵੀ ਉੱਥੋਂ ਆਦੇਸ਼ ਹੋਵੇਗਾ, ਅਸੀਂ ਉਸ ਦਾ ਸਾਹਮਣਾ ਕਰਾਂਗੇ।”

ਉਨ੍ਹਾਂ ਵਿਵਾਦਤ ਵੀਡੀਓ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੱਲ੍ਹ ਤੱਕ ਅਕਾਲ ਤਖ਼ਤ ਸਾਹਿਬ ਨੂੰ ਇੱਕ ਲੈਟਰ (ਪੱਤਰ) ਭੇਜਿਆ ਜਾਵੇਗਾ, ਜਿਸ ਵਿੱਚ ਦੱਸਿਆ ਜਾਵੇਗਾ ਕਿ ਕਿਸ ਤਰ੍ਹਾਂ ਮਾਸਕ (Mask/AI ਤਕਨੀਕ) ਲਗਾ ਕੇ ਇੱਕ ਨਕਲੀ ਅਤੇ ਫਰਜ਼ੀ ਵੀਡੀਓ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੀ ਵਾਰ ਵੀ ਪੇਸ਼ ਹੋ ਕੇ ਕਹਿ ਚੁੱਕੇ ਹਨ ਕਿ ਉਸ ਵੀਡੀਓ ਵਿੱਚ ਉਹ ਖ਼ੁਦ ਮੌਜੂਦ ਨਹੀਂ ਹਨ।

 

Leave a Comment