ਆਈਈਏਟੀ ਅਧਿਆਪਕ ਜਥੇਬੰਦੀ ਵੱਲੋਂ 12 ਅਗਸਤ ਤੋਂ ਪੰਜਾਬ ਸਕੂਲ ਬੋਰਡ ਦਫਤਰ ਮੋਹਾਲੀ ਅੱਗੇ ਪੱਕਾ ਧਰਨਾ ਲਾਉਣ ਦਾ ਐਲਾਨ
ਮੋਹਾਲੀ, 6 ਅਗਸਤ 2026-
ਆਈਈਏਟੀ ਅਧਿਆਪਕ ਜਥੇਬੰਦੀ ਪੰਜਾਬ ਦੀ ਸਟੇਟ ਕਮੇਟੀ ਦੀ ਮਿਤੀ 06 ਅਗਸਤ 2026 ਨੂੰ ਆਨਲਾਈਨ ਮੀਟਿੰਗ ਹੋਈ। ਅਤੇ ਇਸ ਮੀਟਿੰਗ ਦੌਰਾਨ ਸਮੂਹ ਸਟੇਟ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਕਿ 12 ਅਗਸਤ 2026 ਨੂੰ ਦਫਤਰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਿਖੇ (ਆਈਈਏਟੀ) ਅਧਿਆਪਕ ਯੂਨੀਅਨ ਵੱਲੋਂ ਪੱਕੇ ਤੌਰ ‘ਤੇ ਪੱਕਾ ਧਰਨਾ ਲਗਾਇਆ ਜਾਵੇਗਾ।
ਸਿੱਖਿਆ ਵਿਭਾਗ ਵਿਸ਼ੇਸ਼ ਤੌਰ ਤੇ ਡੀਪੀਆਈ ਐਲੀਮੈਂਟਰੀ, ਡੀਜੀਐਸਈ ਅਤੇ ਸਿੱਖਿਆ ਸਕੱਤਰ ਮੈਡਮ ਵੱਲੋਂ ਆਈਈਏਟੀ ਯੂਨੀਅਨ ਦੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਦੇ ਰੋਸ ਵਜੋਂ ਯੂਨੀਅਨ ਵੱਲੋਂ 12- ਅਗਸਤ- 2026 ਦਿਨ- ਬੁੱਧਵਾਰ ਨੂੰ ਦਫਤਰ ਪੰਜਾਬ ਸਕੂਲ ਸਿੱਖਿਆ ਬੋਰਡ ਅੱਠ ਫੇਸ ਮੋਹਾਲੀ ਵਿਖੇ ਆਈਈਏਟੀ ਅਧਿਆਪਕਾਂ ਵੱਲੋਂ ਪੱਕੇ ਧਰਨੇ ਦਾ ਐਲਾਨ ਕਰ ਦਿੱਤਾ ਗਿਆ ਹੈ, ਪੰਜਾਬ ਦੇ ਸਮੂਹ ਰਿਸੋਰਸ ਸੈਂਟਰਾਂ ਦਾ ਬਾਈਕਾਟ ਕਰਕੇ ਇਹ ਅਧਿਆਪਕ ਪੱਕੇ ਤੌਰ ਤੇ ਲਗਾਤਾਰ ਇਸ ਪੱਕੇ ਮੋਰਚੇ ਵਿੱਚ ਸ਼ਾਮਿਲ ਹੋਣਗੇ।
ਆਈਈਏਟੀ ਅਧਿਆਪਕਾਂ ਨੇ ਆਪਣੀ ਜ਼ਿੰਦਗੀ ਦੇ 18 -18 ਸਾਲ ਸਰਕਾਰੀ ਸਕੂਲਾਂ ਦੇ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜਾਇਆ ਅਤੇ ਉਹਨਾਂ ਨੂੰ ਸਮਾਜ ਦੇ ਆਮ ਬੱਚਿਆਂ ਦੇ ਬਰਾਬਰ ਲਿਆ ਕੇ ਖੜੇ ਕੀਤਾ, ਆਈਈਏਟੀ ਅਧਿਆਪਕਾਂ ਦੀ ਨਿਯੁਕਤੀ ਕਲਸਟਰ ਪੱਧਰ ਤੇ ਬੱਚਿਆਂ ਨੂੰ ਪੜਾਉਣ ਲਈ ਸਾਲ 2008-09 ਦੌਰਾਨ ਕੀਤੀ ਗਈ ਸੀ।
ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਅਧਿਆਪਕਾਂ ਦਾ ਆਪਣੇ ਸਮੇਂ ਵਿੱਚ ਰੱਜ ਕੇ ਸ਼ੋਸ਼ਣ ਕੀਤਾ, ਅਤੇ ਬਿਲਕੁਲ ਨਿਗੁਣੀਆਂ ਤਨਖਾਹਾਂ ਤੇ ਇਹਨਾਂ ਅਧਿਆਪਕਾਂ ਤੋਂ ਸਕੂਲਾਂ ਵਿੱਚ ਸਖਤ ਮਿਹਨਤ ਕਰਵਾਈ, ਵਿਸ਼ੇਸ਼ ਲੋੜਾਂ ਵਾਲੇ ਬੱਚੇ ਵੀ ਇਹਨਾਂ ਅਧਿਆਪਕਾਂ ਨੇ ਸਰਵੇ ਦੌਰਾਨ ਸਖਤ ਮਿਹਨਤ ਸਦਕਾ ਲੱਭ ਕੇ ਸਕੂਲਾਂ ਵਿੱਚ ਦਾਖਲ ਕਰਵਾਏ ਸਨ, 18 ਸਾਲਾਂ ਦੀ ਕੀਤੀ ਮਿਹਨਤ ਅਤੇ ਇਹਨਾਂ ਦੀਆਂ ਉੱਚ ਕੀਤੀਆਂ ਹੋਈਆਂ ਡਿਗਰੀਆਂ ਦਾ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਅਤੇ ਸਿੱਖਿਆ ਡਿਪਾਰਟਮੈਂਟ ਖਾਸ ਤੌਰ ਤੇ ਆਈਈਡੀ ਕੰਪੋਨੈਂਟ ਨੇ ਕੋਈ ਵੀ ਮੁੱਲ ਨਹੀਂ ਪਾਇਆ।
ਜ਼ਿਕਰ ਯੋਗ ਹੈ ਕਿ ਇਹ ਅਧਿਆਪਕ ਪਹਿਲੀ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਕਲਸਟਰ ਦੀ ਪੋਸਟ ਤੇ ਲੰਬੇ ਅਰਸੇ ਤੋਂ ਪੜਾ ਰਹੇ ਹਨ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ 2022 ਵਿੱਚ ਸੱਤਾ ਵਿੱਚ ਆਈ ਸੀ ਤਾਂ ਸਰਕਾਰ ਨੇ ਇਹਨਾਂ ਅਧਿਆਪਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਸੱਤਾ ਵਿੱਚ ਆਉਂਦੇ ਸਾਰ ਹੀ ਪੱਕੇ ਕਰਾਂਗੇ ਅਤੇ ਜੇਕਰ ਤੁਹਾਨੂੰ ਪੱਕੇ ਨਾ ਕਰ ਸਕੇ ਤਾਂ ਤੁਹਾਨੂੰ ਦਿੱਲੀ ਦੀ ਤਰਜ ਤੇ 36000 ਰੁਪਏ ਤਨਖਾਹ ਦੇਵਾਂਗੇ।
ਸਰਕਾਰ ਵੱਲੋਂ 8736 ਪੋਲਸੀ ਬਣਾਈ ਗਈ ਪਰ ਪੋਲਸੀ ਨੂੰ ਤਿੰਨਾਂ ਮਹੀਨਿਆਂ ਦੇ ਵਿੱਚ ਅਮੈਂਡ ਕਰਕੇ 12710 ਅਲੱਗ ਅਲੱਗ ਕੈਟਾਗਰੀਆਂ ਦੇ ਅਧਿਆਪਕਾਂ ਨੂੰ ਰੀਜੋਇਨਿੰਗ ਆਰਡਰ ਦੇ ਦਿੱਤੇ ਗਏ ਅਤੇ ਵੱਖ-ਵੱਖ ਰਾਜਾਂ ਦੇ ਵਿੱਚ ਰੱਜ ਕੇ ਪ੍ਰਚਾਰ ਕੀਤਾ ਗਿਆ ਕਿ ਪੰਜਾਬ ਦੇ ਵਿੱਚ 12710 ਅਧਿਆਪਕਾਂ ਨੂੰ ਪੱਕੇ ਕਰ ਦਿੱਤਾ ਗਿਆ, ਜਦ ਕਿ ਇਨਾ ਅਧਿਆਪਕਾਂ ਨੂੰ ਨਾ ਤਾਂ ਪੱਕੇ ਕੀਤਾ ਅਤੇ ਨਾ ਹੀ ਇਹਨਾਂ ਉੱਤੇ ਕੋਈ ਰੂਲ ਰੈਗੂਲੇਸ਼ਨ ਲਾਗੂ ਕੀਤੇ। ਸਿਰਫ ਤਨਖਾਹ ਵਿੱਚ ਨਿਗੁਣਾ ਜਿਹਾ ਵਾਧਾ ਕਰਕੇ ਸਰਕਾਰ ਨੇ ਆਪਣੀ ਵਾਹ ਵਾਹ ਖੱਟ ਲਈ।
ਇਹਨਾਂ ਪੰਜਾਂ ਕੈਟਾਗਰੀਆਂ ਦੇ ਵਿੱਚੋਂ ਸਭ ਤੋਂ ਮਾੜਾ ਵਤੀਰਾ ਸਰਕਾਰ ਵੱਲੋਂ ਆਈਈਏਟੀ ਅਧਿਆਪਕਾਂ ਨਾਲ ਕੀਤਾ ਗਿਆ, ਜਿਨਾਂ ਕੋਲ 2022 ਦੀ ਪੋਲਸੀ ਬਣਨ ਤੋਂ ਪਹਿਲਾਂ ਦੀਆਂ ਡਿਗਰੀਆਂ ਡਿਪਲੋਮੇ ਇਨ ਹੈਂਡਡ ਸਨ, ਜਿਲਾ ਲੈਵਲ ਤੇ ਬੈਠੀਆਂ ਕਮੇਟੀਆਂ ਨੇ ਇਹਨਾਂ ਦੀਆਂ ਯੋਗਤਾਵਾਂ ਦੀ ਵੈਰੀਫਿਕੇਸ਼ਨ ਕੀਤੀ ਸੀ, ਜਦ ਕਿ ਪੰਜਾਂ ਕੈਟਾਗਰੀਆਂ ਵਿੱਚੋਂ ਚਾਰ ਕੈਟਾਗਰੀਆਂ ਦੀਆਂ ਮੌਜੂਦਾ ਯੋਗਤਾਵਾਂ ਸਟੇਟ ਵਿੱਚ ਨਵੀਂ ਪੋਲਸੀ ਵਿਚ ਕੰਸੀਡਰ ਕੀਤੀਆਂ ਗਈਆਂ, ਅਤੇ ਯੋਗਤਾਵਾਂ ਦੇ ਅਧਾਰ ਤੇ ਫਿਲਟਰ ਲਾ ਕੇ ਅਲੱਗ ਅਲੱਗ ਤਨਖਾਹ ਲਾਗੂ ਕੀਤੀ ਗਈ, ਜਿਸ ਦੀ ਜਿੰਨੀ ਵਿਦਿਅਕ ਅਤੇ ਪ੍ਰੋਫੈਸਨਲ ਯੋਗਤਾ ਸੀ, ਪਰ ਵਿਸ਼ੇਸ਼ ਜਰੂਰਤਾਂ ਵਾਲੇ (ਅਪੰਗ) ਬੱਚਿਆਂ ਨੂੰ ਪੜਾਉਣ ਵਾਲੇ ਆਈਈਏਟੀ ਅਧਿਆਪਕਾਂ ਨਾਲ ਬਹੁਤ ਵੱਡੀ ਬੇਇਨਸਾਫੀ ਕੀਤੀ ਗਈ, ਇਹਨਾਂ ਅਧਿਆਪਕਾਂ ਦੀਆਂ ਮੌਜੂਦਾ ਵਿਦਿਅਕ ਅਤੇ ਪ੍ਰੋਫੈਸ਼ਨਲ ਉੱਚ ਯੋਗਤਾਵਾਂ ਨੂੰ ਕੰਸੀਡਰ ਨਹੀਂ ਕੀਤਾ ਗਿਆ,
ਬੇਸ਼ੱਕ ਆਈਈਏਟੀ 2019 ਤੋਂ ਡੀਪੀਆਈ ਐਲੀਮੈਂਟਰੀ ਦੇ ਅਧੀਨ ਆ ਚੁੱਕੇ ਸਨ, ਪਰ ਜਦੋਂ ਨਵੀਂ ਸਰਕਾਰ ਆਈ, ਨਵੀਂ ਪੋਲਸੀ ਕ੍ਰੀਏਟ ਕੀਤੀ ਗਈ ਅਤੇ ਨਵੇਂ ਰੀਜਾਨਿੰਗ ਆਰਡਰ ਦਿੱਤੇ ਗਏ, ਫਿਰ ਆਈਈਡੀ ਕੰਪੋਨੈਂਟ ਦੇ ਅਧਿਕਾਰੀਆਂ ਨੇ ਇਹਨਾਂ ਆਈਈਏਟੀ ਅਧਿਆਪਕਾਂ ਦੀ ਮੌਜੂਦਾ ਯੋਗਤਾ ਨੂੰ ਐਡ ਨਹੀਂ ਹੋਣ ਦਿੱਤਾ। ਜਾਣ ਬੁੱਝ ਕੇ (ਪਲੱਸ ਟੂ) ਸ਼ੋਅ ਕੀਤਾ ਗਿਆ, ਸਕੂਲਾਂ ਵਿੱਚ ਕੰਮ ਵੀ 18 ਸਾਲਾਂ ਤੋਂ ਟੀਚਿੰਗ ਦਾ ਲਿਆ ਗਿਆ, ਇਹਨਾਂ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਰਵਾਉਣ ਦਾ ਅਤੇ ਇਹਨਾਂ ਬੱਚਿਆਂ ਨੂੰ ਸ਼ਹਿਰਾਂ ਪਿੰਡਾਂ ਦੀਆਂ ਗਲੀਆਂ ਵਿੱਚੋਂ ਲੱਭਣ ਦੀ ਇੰਨੀ ਸਖਤ ਮਿਹਨਤ ਕਰਵਾਉਣ ਤੋਂ ਬਾਅਦ ਨਵੀਆਂ ਭਰਤੀਆਂ ਕਰਕੇ ਛੋਟੀ ਉਮਰ ਦੇ ਬੱਚਿਆਂ ਨੂੰ ਸਪੈਸ਼ਲ ਐਜੂਕੇਟਰ ਬਣਾ ਕੇ ਆਈਈਏਟੀ ਅਧਿਆਪਕਾਂ ਦੀਆਂ ਕੁਰਸੀਆਂ ਤੇ ਬਿਠਾਇਆ ਜਾ ਰਿਹਾ ਹੈ। ਜੋ ਕਿ ਸੰਵਿਧਾਨਿਕ ਤੌਰ ਤੇ ਇਹਨਾਂ ਅਧਿਆਪਕਾਂ ਨਾਲ ਬਹੁਤ ਹੀ ਵੱਡੀ ਬੇਇਨਸਾਫੀ ਹੈ।
ਸਿੱਖਿਆ ਡਿਪਾਰਟਮੈਂਟ ਵਿੱਚ ਆਈਈਡੀ ਕੰਪੋਨੈਂਟ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਆਈਈਏਟੀ ਅਧਿਆਪਕਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ, ਸੋ ਸਮੂਹ ਆਈਈ ਏਟੀ ਅਧਿਆਪਕਾਂ ਦੀ ਮੰਗ ਇਹ ਹੈ ਕਿ ਇਹਨਾਂ ਅਧਿਆਪਕਾਂ ਦੀ 28 ਜੁਲਾਈ 2023 ਦੇ ਆਰਡਰਾਂ ਤੋਂ ਵੀ ਇਕ ਸਾਲ ਪਹਿਲਾਂ ਦੀ ਯੋਗਤਾ ਨੂੰ ਕੰਸੀਡਰ ਕਰਕੇ ਇਹਨਾਂ ਨੂੰ ਗਰੁੱਪ ਸੀ” ਵਿੱਚ ਲਿਆਂਦਾ ਜਾਵੇ ਜਿਵੇਂ ਕਿ ਇਹ ਪਹਿਲਾਂ ਗਰੁੱਪ ਸੀ” ਵਿੱਚ ਸਨ, ਅਤੇ ਇਹਨਾਂ ਦਾ ਇੱਕ ਅਧਿਆਪਕ ਹੋਣ ਦਾ ਮਾਨ ਸਨਮਾਨ ਬਹਾਲ ਕੀਤਾ ਜਾਵੇ ਅਤੇ ਯੋਗਤਾ ਦੇ ਅਨੁਸਾਰ ਤਨਖਾਹ ਵਾਧਾ ਦਿੱਤਾ ਜਾਵੇ। ਜੇਕਰ ਸਿੱਖਿਆ ਵਿਭਾਗ ਅਤੇ ਸਰਕਾਰ ਨੇ ਆਈਈਏਟੀ ਅਧਿਆਪਕਾਂ ਨਾਲ ਇਨਸਾਫ ਨਾ ਕੀਤਾ, ਤਾਂ ਇਹ ਅਧਿਆਪਕ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ, ਇਥੋਂ ਤੱਕ ਕਿ ਇਹਨਾਂ ਅਧਿਆਪਕਾਂ ਨੇ ਆਤਮਦਾਹ ਕਰਨ ਦੇ ਪੱਤਰ ਵੀ ਜਾਰੀ ਕੀਤੇ ਹਨ, ਇਹਨਾਂ ਅਧਿਆਪਕਾਂ ਨੇ ਸਰਕਾਰ ਤੋਂ ਅਤੇ ਸਿੱਖਿਆ ਵਿਭਾਗ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਜੇਕਰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਇਹਨਾਂ ਅਧਿਆਪਕਾਂ ਨਾਲ ਇਨਸਾਫ ਨਹੀਂ ਕਰਦਾ ਤਾਂ ਇਹ ਅਧਿਆਪਕ ਆਪਣੀ ਜਾਨ ਦੀ ਬਾਜੀ ਤੱਕ ਲਗਾ ਦੇਣਗੇ, ਆਪਣੇ ਹੱਕ ਲਏ ਬਿਨਾਂ ਨਹੀਂ ਉੱਠਣਗੇ। ਆਈਈਏਟੀ ਅਧਿਆਪਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਬਿਆਨਾਂ ਤੇ ਟਿੱਪਣੀ ਕਰਦੇ ਹੋਏ ਕਿਹਾ ਗਿਆ ਹੈ ਕਿ, ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਵੱਡੇ ਵੱਡੇ ਵਾਅਦੇ ਅਤੇ ਦਾਅਵੇ ਕੀਤੇ ਗਏ ਸਨ, ਕਿ ਅਸੀਂ ਕਿਸੇ ਵੀ ਪੜੇ ਲਿਖੇ ਨੌਜਵਾਨ ਨੂੰ ਚਪੜਾਸੀ ਨਹੀਂ ਲੱਗਣ ਦੇਵਾਂਗੇ। ਪਰ ਇਹਨਾਂ ਦੇ ਰਾਜ ਵਿੱਚ ਸਾਨੂੰ ਪ੍ਰਮੋਸ਼ਨ ਤਾਂ ਕੀ ਮਿਲਣੀ ਸੀ ਸਾਡੀ ਤਾਂ ਡਿਮੋਸ਼ਨ ਗਈ।
ਲਗਾਤਾਰ ਚਾਰ ਸਾਲਾਂ ਤੋਂ ਇਹ ਆਈਈਏਟੀ ਅਧਿਆਪਕ ਸਿੱਖਿਆ ਵਿਭਾਗ ਅਤੇ ਸਰਕਾਰ ਨੂੰ ਲਗਾਤਾਰ ਆਪਣੇ ਨਾਲ ਹੋਈ ਬੇਇਨਸਾਫੀ ਤੋਂ ਜਾਣੂ ਕਰਵਾਉਂਦੇ ਆ ਰਹੇ ਹਾਂ, ਅਤੇ ਗਰੁੱਪ ਡੀ” ਤੋਂ ਸੀ” ਵਿੱਚ ਲਿਆਉਣ ਦੀ ਮੰਗ ਕਰਦੇ ਆ ਰਹੇ ਹਨ ਅਤੇ ਆਪਣੀਆਂ ਵਿਦਿਅਕ ਅਤੇ ਪ੍ਰੋਫੈਸ਼ਨਲ ਯੋਗਤਾਵਾਂ ਐਡ ਕਰਕੇ ਬਣਦਾ ਹੱਕ ਦੇਣ ਦੀ ਬੇਨਤੀ ਕਰਦੇ ਆ ਰਹੇ ਹਨ। ਪਰ ਇਹਨਾਂ ਨੂੰ ਲਾਰਿਆਂ ਤੋਂ ਸਿਵਾਏ ਹਜੇ ਤੱਕ ਕੁਝ ਵੀ ਨਹੀਂ ਮਿਲਿਆ।
ਸੋ ਜਿਸ ਕਾਰਨ ਇਹ ਅਧਿਆਪਕ ਬਹੁਤ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ, ਸੋ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਤੋਂ ਅੱਕ ਕੇ 12 ਅਗਸਤ 2026 ਨੂੰ ਦਫਤਰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਅੱਗੇ ਪੱਕਾ ਧਰਨਾ ਲਗਾ ਰਹੇ ਹਨ ਅਤੇ ਜੇਕਰ ਇਸ ਦੌਰਾਨ ਇਹਨਾਂ ਅਧਿਆਪਕਾਂ ਦਾ ਕੋਈ ਵੀ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜਿੰਮੇਵਾਰ ਸਿੱਧੇ ਸਿੱਧੇ ਤੌਰ ਤੇ ਮੌਜੂਦਾ ਪੰਜਾਬ ਸਰਕਾਰ, ਸਿੱਖਿਆ ਡਿਪਾਰਟਮੈਂਟ (ਵਿਸ਼ੇਸ਼ ਤੌਰ ਤੇ ਆਈਈਡੀ ਕੰਪੋਨੈਂਟ ਦੇ ਸਾਬਕਾ ਮੌਜੂਦਾ ਅਧਿਕਾਰੀ) ਅਤੇ ਮੌਕੇ ਦਾ ਜਿਲ੍ਹਾ ਪ੍ਰਸ਼ਾਸਨ ਹੋਵੇਗਾ।
ਇਸ ਮੌਕੇ ਤੇ ਧਰਨਾ ਕਾਰਜਕਾਰੀ ਪ੍ਰਬੰਧਕ, ਅੰਮ੍ਰਿਤਪਾਲ ਸਿੰਘ ਢਿੱਲੋਂ, ਯੁਵਰਾਜ ਸਿੰਘ, ਰਣਵੀਰ ਸਿੰਘ ਪੰਨੂ, ਕੁਲਦੀਪ ਸਿੰਘ ਪਰਮਿੰਦਰ ਸਿੰਘ ਅਤੇ ਜਥੇਬੰਦੀ ਦੇ ਸਟੇਟ ਕਮੇਟੀ ਦੇ ਆਗੂਆਂ ਵਿੱਚੋਂ ਆਗੂ ਸਾਹਿਬਾਨ ਅਤੇ ਜ਼ਿਲਾ ਪ੍ਰਧਾਨ ਸ਼ਾਮਿਲ ਸਨ, ਸਟੇਟ ਵਾਈਸ ਪ੍ਰਧਾਨ ਗੁਰਦੇਵ ਸਿੰਘ ਅੰਮ੍ਰਿਤਸਰ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਬੀਲ੍ਹਾ ਬਰਨਾਲਾ, ਪ੍ਰੈਸ ਸਕੱਤਰ ਕੁਲਵਿੰਦਰ ਸਿੰਘ ਨਾੜੂ ਸੰਗਰੂਰ, ਵਿੱਤ ਸਕੱਤਰ ਧਰਵਿੰਦਰ ਸਿੰਘ ਪਟਿਆਲਾ, ਅਤੇ ਹੋਰ ਸਟੇਟ ਕਮੇਟੀ ਆਗੂ, ਬੂਟਾ ਸਿੰਘ ਅਤੇ ਮੈਡਮ ਵੀਨਾ ਮਾਨਸਾ, ਗੁਰਤੇਜ ਸਿੰਘ, ਗੁਰਦੀਪ ਸਿੰਘ ਵਿੱਕੀ ਲੁਧਿਆਣਾ, ਕੁਲਦੀਪ ਸਿੰਘ ਅਤੇ ਜਗਸੀਰ ਸਿੰਘ ਬਰਨਾਲਾ, ਧਿਆਨ ਸਿੰਘ, ਮੈਡਮ ਮਮਤਾ ਫਿਰੋਜ਼ਪੁਰ, ਕੁਲਦੀਪ ਸਿੰਘ ਸਿੱਧੂ ਅਤੇ ਹੈਪੀ ਸਿੰਘ ਬਠਿੰਡਾ, ਬੇਅੰਤ ਸਿੰਘ ਅਤੇ ਮਹੇਸ਼ ਇੰਦਰ ਸਿੰਘ ਅਤੇ ਮੈਡਮ ਕਿਰਨ ਬਾਲਾ ਪਟਿਆਲਾ, ਮੈਡਮ ਸੁਮਿਤਰਾ ਕੰਬੋਜ ਤੇ ਮਨਦੀਪ ਸਿੰਘ ਫਾਜਿਲਕਾ, ਜਸਵੰਤ ਸਿੰਘ ਪੰਨੂ ,ਸੁਭਾਸ਼ ਗਨੋਟਾ ਸੰਗਰੂਰ, ਸੋਹਣ ਸਿੰਘ, ਰਜਿੰਦਰ ਕੌਰ ਰੋਪੜ, ਮੈਡਮ ਰਾਜਵਿੰਦਰ ਕੌਰ ਸ਼੍ਰੀ ਅੰਮ੍ਰਿਤਸਰ ਸਾਹਿਬ, ਬਲਵਿੰਦਰ ਸਿੰਘ ਅਤੇ ਮੈਡਮ ਰਾਜਕੁਮਾਰੀ ਹੁਸ਼ਿਆਰਪੁਰ, ਮੈਡਮ ਪ੍ਰਦੀਪ ਕੌਰ ਨਵਾਂ ਸ਼ਹਿਰ, ਮੈਡਮ ਭੁਪਿੰਦਰ ਕੌਰ ਜਲੰਧਰ, ਮੈਡਮ ਸ਼ਮਾ ਪਾਹਵਾ ਅਤੇ ਪ੍ਰਭਜਿੰਦਰ ਸਿੰਘ ਬਾਠ ਤਰਨ ਤਾਰਨ, ਮੈਡਮ ਨਰਿੰਦਰ ਕੌਰ ਅਤੇ ਹਰਦੇਵ ਸਿੰਘ ਸੰਘਲਾ ਮੋਗਾ , ਕੁਲਵਿੰਦਰ ਸਿੰਘ ਦੋਧਾ ਮੁਕਤਸਰ, ਗੁਰਪ੍ਰੀਤ ਸਿੰਘ ਰਾਠੀ ਮੋਹਾਲੀ , ਦੀਪਕ ਕੁਮਾਰ ਨਵਾਂ ਸ਼ਹਿਰ, ਸੰਸਾਰ ਸਿੰਘ, ਮੈਡਮ ਸਰਬਜੀਤ ਕੌਰ ਅਤੇ ਮੈਡਮ ਹਰਮਨਜੋਤ ਕੌਰ ਫਰੀਦਕੋਟ, ਡਾ.ਪ੍ਰਗਟ ਸਿੰਘ ਅਤੇ ਮੈਡਮ ਅੰਮ੍ਰਿਤਪਾਲ ਕੌਰ ਮਲੇਰਕੋਟਲਾ, ਕਪਿਲ ਜੋਸ਼ੀ, ਸਾਹਿਲ ਬਾਵਾ, ਸੁਰਜੀਤ ਸਿੰਘ ਗੁਰਦਾਸਪੁਰ, ਮੈਡਮ ਇੰਦਰਜੀਤ ਕੌਰ ਪਠਾਨਕੋਟ , ਮੈਡਮ ਪਰਨੀਤ ਕੌਰ ਕਪੂਰਥਲਾ ਆਦਿ ਸਾਥੀ ਮੌਕੇ ਤੇ ਹਾਜ਼ਰ ਸਨ।
















