Join WhatsApp

Join Now

ਅਹਿਮ ਖ਼ਬਰ: ਸਿੱਖਿਆ ਵਿਭਾਗ ਨੇ 1377 ਮਿਸਮੈਚ ਵਾਲੇ ਅਧਿਆਪਕਾਂ ਲਈ ਖੋਲ੍ਹਿਆ ਪੋਰਟਲ

On: June 16, 2026 8:02 PM

 

ਅਹਿਮ ਖ਼ਬਰ: ਸਿੱਖਿਆ ਵਿਭਾਗ ਨੇ 1377 ਮਿਸਮੈਚ ਵਾਲੇ ਅਧਿਆਪਕਾਂ ਲਈ ਖੋਲ੍ਹਿਆ ਪੋਰਟਲ

ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਨਾਲ ਹੋਈ ਮੀਟਿੰਗ ਦੌਰਾਨ ਲਿਆ ਗਿਆ ਫ਼ੈਸਲਾ

ਚੰਡੀਗੜ੍ਹ, 16 ਜੂਨ 2026

ਮਾਸਟਰ ਕਾਡਰ ਯੂਨੀਅਨ ਪੰਜਾਬ ਮੁਕਤਸਰ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਸੁਖਰਾਜ ਸਿੰਘ ਬੁੱਟਰ ,ਸਟੇਟ ਕਮੇਟੀ ਮੈਂਬਰ ਗੁਰਮੀਤ ਸਿੰਘ ਅਤੇ ਜਨਰਲ ਸਕੱਤਰ ਗੁਰਸੇਵਕ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਨੂੰ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਡਾਇਰੈਕਟਰ ਸਕੂਲ ਸਿੱਖਿਆ (ਸਕੈਂਡਰੀ) ਸਕੱਤਰ ਸਿੰਘ ਬੱਲ ਨਾਲ ਉਹਨਾਂ ਦੇ ਦਫ਼ਤਰ ਵਿਖੇ ਅਧਿਆਪਕਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆ ਸਬੰਧੀ ਹੋਈ।

ਮੀਟਿੰਗ ਵਿੱਚ ਜਥੇਬੰਦੀ ਦੇ ਆਗੂਆਂ ਨੇ 1377 ਅਧਿਆਪਕਾ ਜਿਨਾਂ ਦਾ ਡਾਟਾ ਟਰਾਂਸਫਰ ਸਬੰਧੀ ਮਿਸਮੈਚ ਹੋ ਰਿਹਾ ਹੈ, ਉਹਨਾਂ ਅਧਿਆਪਕਾਂ ਵਾਸਤੇ ਦੁਬਾਰਾ ਪੋਰਟਲ ਖੋਲਣ ਸਬੰਧੀ ਗੱਲਬਾਤ ਕੀਤੀ ਤਾਂ ਮੌਕੇ ਤੇ ਹੀ ਡੀਪੀਆਈ ਸਕੈਂਡਰੀ ਵੱਲੋਂ ਟਰਾਂਸਫਰ ਸਬੰਧੀ ਪੋਰਟਲ ਖੋਲ ਦਿੱਤਾ ਗਿਆ ਅਤੇ ਸਾਰੇ ਡੀਡੀਉਜ ਨੂੰ ਡਾਟਾ ਦਰੁਸਤ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਇਸ ਸਬੰਧੀ ਸੂਬੇ ਦੇ ਸਾਰੇ ਜ਼ਿਲਾ ਸਿੱਖਿਆ ਅਫਸਰਾਂ ਨੂੰ ਵੀਸੀ ਕਰਕੇ ਸਖਤ ਹਦਾਇਤਾਂ ਜਾਰੀ ਕੀਤੀਆਂ ਤਾਂ ਕਿ ਅਧਿਆਪਕ ਆਪਣੇ ਟਰਾਂਸਫਰ ਦੇ ਹੱਕ ਦਾ ਲਾਭ ਉਠਾ ਸਕਣ। ਆਗੂਆਂ ਵੱਲੋਂ ਜਿੰਨਾ ਅਧਿਆਪਕਾਂ ਦੀ ਏਸੀਆਰ ਰਹਿ ਗਈ ਹੈ ਬਾਰੇ ਗੱਲਬਾਤ ਕੀਤੀ ਤਾਂ ਡਾਇਰੈਕਟਰ ਸਕੂਲ ਸਿੱਖਿਆ ਸਕੈਂਡਰੀ ਵੱਲੋਂ ਜਥੇਬੰਦੀ ਨੂੰ ਕਿਹਾ ਗਿਆ ਹੈ ਕਿ ਡੀਡੀਓ ਆਪਣੇ ਲੈਵਲ ਤੇ ਹਾਰਡ ਕਾਪੀ ਸੈਲਫ ਅਪ੍ਰੇਜਲ ਕਰਕੇ ਕਰ ਸਕਦੇ ਹਨ।

ਐਸਐਸਏ /ਰਮਸਾ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਦੀ ਲੈਂਥ ਆਫ ਸਰਵਿਸ ਦੇ ਹਿਸਾਬ ਨਾਲ ਬਣਦੀਆਂ ਛੁੱਟੀਆਂ ਵਾਲਾ ਮਸਲਾ ਵੀ ਡੀਪੀਆਈ ਵੱਲੋਂ ਜਲਦੀ ਹੱਲ ਕਰਨ ਦਾ ਜਥੇਬੰਦੀ ਨੂੰ ਭਰੋਸਾ ਦਿੱਤਾ। ਬਾਰਡਰ ਕੇਡਰ ਸਬੰਧੀ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਡੀਪੀਆਈ ਨੇ ਵਿਸਥਾਰ ਪੂਰਵਕ ਦੱਸਿਆ ਕਿ ਬਾਰਡਰ ਕੇਡਰ ਲਈ ਸਪੈਸ਼ਲ ਇੰਕਰੀਮੈਂਟ ਵਾਸਤੇ ਵਿਭਾਗ ਵੱਲੋਂ ਤਕਨੀਕੀ ਉਲਝਣਾਂ ਨੂੰ ਦੂਰ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ ਜਲਦ ਹੀ ਇਸ ਮਸਲੇ ਨੂੰ ਹੱਲ ਜਾਵੇਗਾ।

ਪ੍ਰਮੋਸ਼ਨ ਸਬੰਧੀ ਗੱਲਬਾਤ ਕਰਦੇ ਹੋਏ ਡੀਪੀਆਈ ਨੇ ਸਪਸ਼ਟ ਕੀਤਾ ਕਿ . ਈਟੀਟੀ ਤੋਂ ਮਾਸਟਰ ਕੇਡਰ ਦੀ ਪ੍ਰਮੋਸ਼ਨਾਂ ਵਾਸਤੇ ਲੀਗਲ ਪ੍ਰਕਰੀਆ ਚੱਲ ਰਹੀ ਹੈ ਅਤੇ ਇਸ ਨੂੰ ਜਲਦੀ ਤੋਂ ਜਲਦੀ ਹੱਲ ਕਰਕੇ ਪ੍ਰਮੋਸ਼ਨਾਂ ਕੀਤੀਆਂ ਜਾਣਗੀਆਂ, ਮਾਸਟਰ ਕੇਡਰ ਤੋਂ ਲੈਕਚਰਰਸ ਦੀਆਂ ਪ੍ਰਮੋਸ਼ਨਾਂ ਵੀ ਜਲਦੀ ਤੋਂ ਜਲਦੀ ਕੀਤੀਆਂ ਜਾਣਗੀਆਂ ਪਰ ਉਸ ਤੋਂ ਪਹਿਲਾਂ 1013 ਡਾਇਰੈਕਟ ਲੈਕਚਰਾਰਾਂ ਦੀ ਭਰਤੀ ਲਈ ਇੱਕ ਹਫਤੇ ਦੇ ਅੰਦਰ ਅੰਦਰ ਇਸ਼ਤਿਆਰ ਜਾਰੀ ਕੀਤਾ ਜਾਵੇਗਾ, ਲੰਮੇ ਸਮੇਂ ਤੋਂ ਖਾਲੀ ਪਏ ਮਿਡਲ ਸਕੂਲਾਂ ਵਿੱਚ ਬਦਲੀਆਂ ਦੌਰਾਨ ਪੋਸਟਾਂ ਭਰਨ ਸਬੰਧੀ ਵੀ ਡੀਪੀਆਈ ਵੱਲੋਂ ਭਰੋਸਾ ਦਿੱਤਾ ਗਿਆ, ਮਾਸਟਰ ਕੇਡਰ ਤੋਂ ਲੈਕਚਰਰ ਪ੍ਰਮੋਟ ਹੋਏ 2021,2024 ਵਾਲੇ ਲੈਫਟ ਆਊਟ ਕੇਸਾਂ ਦੀ ਨੋਸ਼ਨਲ ਫਿਕਸੇਸ਼ਨ ਕਰਨ ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ, ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਨਾ ਲਏ ਜਾਣ ਬਾਰੇ ਵੀ ਜਥੇਬੰਦੀ ਵੱਲੋਂ ਅਪੀਲ ਕੀਤੀ ਗਈ।

ਇਸ ਸਮੇਂ ਹੋਰਾਨਾ ਤੋਂ ਇਲਾਵਾ ਧਰਮਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਦਿਲਰਾਜ ਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਰਜਿੰਦਰ ਕੁਮਾਰ ਸਟੇਟ ਕਮੇਟੀ ਮੈਬਰ ਰਣਜੀਤ ਸਿੰਘ ਸਟੇਟ ਕਮੇਟੀ ਮੈਂਬਰ ਨਿਰਮਲ ਸਿੰਘ ਸੰਦੀਪ ਪੁਰੀ ਨਵਦੀਪ ਕੌਰ ਰਮਨਦੀਪ ਕੌਰ ਆਦੀ ਅਧਿਆਪਕ ਸਾਥੀ ਹਾਜ਼ਰ ਸਨ।

 

More

BREAKING: ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਵੱਡਾ ਝਟਕਾ, ਹਾਈਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ

ਪੰਜਾਬ ‘ਚ ਨਸ਼‍ਿਆਂ ਦੇ ਮੁੱਦੇ ਤੇ ਸਿਆਸਤ ਭਰੀ; AAP ਲੀਡਰ ਬਲਤੇਜ ਪੰਨੂ ਦਾ ਵੱਡਾ ਬਿਆਨ, ਕਿਹਾ- ਸਾਡੀ ਜੰਗ ਤੋਂ ਖਿੱਝ ਕੇ ਅਮਿਤ ਸ਼ਾਹ ਅਤੇ ਰਾਹੁਲ ਗਾਂਧੀ ਨੇ ਕੀਤੇ ਹਨ ਟਵੀਟ’

ਸਚਿਨ ਪਾਇਲਟ ਦਾ ਵੱਡਾ ਬਿਆਨ- “ਜਿਨ੍ਹਾਂ ਦੇ ਭਰਾ ਅਤੇ ਪੁੱਤਰ ਮਾਰੇ ਗਏ, AAP ਸਰਕਾਰ ਦੱਸੇ ਕਿ ਉਨ੍ਹਾਂ ਨੂੰ ਇਨਸਾਫ਼ ਅਤੇ ਮਾਲੀ ਸਹਾਇਤਾ ਕਿਉਂ ਨਹੀਂ ਮਿਲੀ?”

CBI Investigation ED Probe! ਵੱਡੀ ਖ਼ਬਰ: ਪੰਜਾਬ ਦੇ 50 IAS, IPS, PCS, PPS ਅਫ਼ਸਰਾਂ ਵਿਰੁੱਧ ਸਿਕੰਜਾ; 15 ਤੋਂ ਵੱਧ ਵਿਭਾਗਾਂ ਦੇ ਰਿਕਾਰਡ ਤਲਬ

America-Pakistan: ਅਮਰੀਕਾ-ਪਾਕਿਸਤਾਨ ਜੰਗ ਹੋਈ ਤਾਂ ਅਸੀਂ ਪਾਕਿਸਤਾਨ ਨਾਲ ਖੜ੍ਹੇ ਹੋਵਾਂਗੇ! ਭਾਜਪਾ ਪ੍ਰਧਾਨ ਨੇ ਦਿੱਤਾ ਵੱਡਾ ਬਿਆਨ, ਮਚਿਆ ਹੰਗਾਮਾ (ਵੇਖੋ ਵੀਡੀਓ)

US Breaking: ਸਕੂਲ ‘ਚ ਦਿਨ ਦਿਹਾੜੇ ਗੋਲੀਬਾਰੀ; ਬੱਚਿਆਂ ਸਮੇਤ 4 ਲੋਕਾਂ ਦੀ ਮੌਤ

Leave a Comment