Join WhatsApp

Join Now

ਵਿਦਿਆਰਥੀਆਂ ਲਈ ਅਹਿਮ ਖ਼ਬਰ; ਜਵਾਹਰ ਨਵੋਦਿਆ ਵਿਦਿਆਲਾ ’ਚ ਨੌਵੀਂ ਅਤੇ ਗਿਆਰਵੀਂ ਜਮਾਤ ਦੀ ਦਾਖਲਾ ਪ੍ਰੀਖਿਆ ਲਈ 30 ਸਤੰਬਰ ਤੱਕ ਕੀਤਾ ਜਾ ਸਕਦੈ ਅਪਲਾਈ

On: ਸਤੰਬਰ 16, 2026 9:09 ਬਾਃ ਦੁਃ

 

ਵਿਦਿਆਰਥੀਆਂ ਲਈ ਅਹਿਮ ਖ਼ਬਰ; ਜਵਾਹਰ ਨਵੋਦਿਆ ਵਿਦਿਆਲਾ ’ਚ ਨੌਵੀਂ ਅਤੇ ਗਿਆਰਵੀਂ ਜਮਾਤ ਦੀ ਦਾਖਲਾ ਪ੍ਰੀਖਿਆ ਲਈ 30 ਸਤੰਬਰ ਤੱਕ ਕੀਤਾ ਜਾ ਸਕਦੈ ਅਪਲਾਈ

ਪੀ.ਐਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਾ ’ਚ ਨੌਵੀਂ ਅਤੇ ਗਿਆਰਵੀਂ ਜਮਾਤ ਦੀ ਦਾਖਲਾ ਪ੍ਰੀਖਿਆ ਲਈ 30 ਸਤੰਬਰ ਤੱਕ ਕੀਤਾ ਜਾ ਸਕੇਗਾ ਅਪਲਾਈ

ਹੁਸ਼ਿਆਰਪੁਰ, 16 ਸਤੰਬਰ 2026: ਪੀ.ਐਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਾ ਫਲਾਹੀ ਵਿਖੇ ਸਾਲ 2027-28 ਦੇ ਸੈਸ਼ਨ ਲਈ ਨੌਵੀਂ ਅਤੇ ਗਿਆਰਵੀਂ ਜਮਾਤ ਦੀਆਂ ਖਾਲੀ ਸੀਟਾਂ ਦਾਖਲਾ ਪ੍ਰੀਖਿਆ ਰਾਹੀਂ ਭਰਨ ਲਈ 30 ਸਤੰਬਰ 2026 ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।

ਪੀ.ਐਮ. ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਾ ਫਲਾਹੀ ਦੇ ਪ੍ਰਿੰਸੀਪਲ ਰੰਜੂ ਦੁੱਗਲ ਨੇ ਦੱਸਿਆ ਕਿ ਸਾਲ 2027-28 ਲਈ ਨੌਵੀਂ ਤੇ ਗਿਆਰਵੀਂ ਜਮਾਤ ਦੀਆਂ ਖਾਲੀ ਸੀਟਾਂ ਭਰਨ ਲਈ ਜ਼ਿਲ੍ਹੇ ਦੇ ਯੋਗ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਜਵਾਹਰ ਨਵੋਦਿਆ ਵਿਦਿਆਲਿਆ ਵਿਚ ਮੁਫ਼ਤ, ਮਿਆਰੀ ਅਤੇ ਰਿਹਾਇਸ਼ ਦੀ ਸਹੂਲਤ ਸਮੇਤ ਪੜ੍ਹਾਈ ਕਰਨ ਦਾ ਮੌਕਾ ਮਿਲੇਗਾ।

ਉਨ੍ਹਾਂ ਦੱਸਿਆ ਕਿ ਚਾਹਵਾਨ ਵਿਦਿਆਰਥੀ 30 ਸਤੰਬਰ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ, ਜਿਸ ਤਹਿਤ ਨੌਵੀਂ ਜਮਾਤ ਲਈ https://cbseitms.nic.in/2026/nvsix_9/registrationclassIX/registrationclassIX ਅਤੇ ਗਿਆਰਵੀਂ ਜਮਾਤ ਲਈ https://cbseitms.nic.in/2026/nvsxi_11/registrationclassXI/registrationclassXI ਲਿੰਕ ’ਤੇ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਦਾਖਲਾ ਪ੍ਰੀਖਿਆ 10 ਅਪ੍ਰੈਲ 2027 ਨੂੰ ਹੋਵੇਗੀ।

 

Leave a Comment